ਪਾਠ- 3 ਵਿਟਾਮਿਨ (ਜਮਾਤ 8 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )
ਪਾਠ 3 ਵਿਟਾਮਿਨ ਪ੍ਰਸ਼ਨ 1. ਵਿਟਾਮਿਨ ਕਿਸ ਨੂੰ ਕਹਿੰਦੇ ਹਨ? ਉੱਤਰ—ਵਿਟਾਮਿਨ ਇੱਕ ਕਿਸਮ ਦੇ ਰਸਾਇਣਿਕ ਤੱਤ ਹਨ ਜੋ ਵੱਖ-ਵੱਖ ਭੋਜਨ ਪਦਾਰਥਾਂ ਵਿੱਚ ਮਿਲਦੇ ਹਨ। ਸਰੀਰ ਨੂੰ ਸਿਹਤਮੰਦ ਬਣਾਈ ਰੱਖਣ ਲਈ ਨਾ ਸਿਰਫ ਕਾਰਬੋਹਾਈਡੇਟਸ, ਚਰਬੀ, ਪ੍ਰੋਟੀਨ, ਖਣਿਜ ਪਦਾਰਥ ਅਤੇ ਪਾਣੀ ਦੀ ਹੀ ਜ਼ਰੂਰਤ ਹੁੰਦੀ ਹੈ ਸਗੋਂ ਇਨ੍ਹਾਂ ਤੱਤਾਂ ਦਾ ਲਾਭ ਲੈਣ ਲਈ ਕੁਝ ਹੋਰਨਾਂ ਰਸਾਇਣਿਕ ਤੱਤਾਂ ਦੀ ਜ਼ਰੂਰਤ ਪੈਂਦੀ ਹੈ। ਇਨ੍ਹਾਂ ਤੱਤਾਂ ਨੂੰ ਹੀ ਵਿਟਾਮਿਨ ਕਹਿੰਦੇ ਹਨ। ਪ੍ਰਸ਼ਨ 2. ਵਿਟਾਮਿਨਾਂ ਦਾ ਮਹੱਤਵ ਕੀ ਹੈ ? ਉੱਤਰ—ਵਿਟਾਮਿਨ ਸਾਡੇ ਭੋਜਨ ਵਿੱਚ ਬਹੁਤ ਮਹੱਤਵ ਰੱਖਦੇ ਹਨ। ਭਾਵੇਂ ਇਹ ਖ਼ੁਦ ਸਰੀਰ ਵਿੱਚ ਗਰਮੀ ਤੇ ਸ਼ਕਤੀ ਪੈਦਾ ਨਹੀਂ ਕਰਦੇ ਪਰ ਇਹ ਸਰੀਰ ਦੇ ਵਾਧੇ ਤੇ ਵਿਕਾਸ ਲਈ ਕਾਫੀ ਲੋੜੀਂਦੇ ਹਨ। ਇਹ ਹੋਰਨਾਂ ਪੌਸ਼ਟਿਕ ਤੱਤਾਂ ਦੀ ਮਦਦ ਕਰਦੇ ਹਨ। ਇਹ ਸਰੀਰ ਦੀਆਂ ਅੰਦਰੂਨੀ ਕਿਰਿਆਵਾਂ ਦਾ ਸੰਚਾਲਨ ਕਰਨ, ਸਰੀਰ ਨੂੰ ਰੋਗਾਂ ਨਾਲ ਮੁਕਾਬਲਾ ਕਰਨ ਦੀ ਸ਼ਕਤੀ ਪ੍ਰਦਾਨ ਕਰਨ, ਲਹੂ ਨੂੰ ਸਾ...