Posts

Showing posts with the label class 7th

ਪਾਠ 5 ਯੋਗ (ਜਮਾਤ 7 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
 ਪਾਠ 5 ਯੋਗ ਪ੍ਰਸ਼ਨ 1. ‘ਯੋਗ” ਸ਼ਬਦ ਤੋਂ ਕੀ ਭਾਵ ਹੈ? ਉੱਤਰ-ਯੋਗ ਸ਼ਬਦ ਸੰਸਕ੍ਰਿਤ ਦੇ ਸ਼ਬਦ 'ਯੁਜ' ਤੋਂ ਬਣਿਆ ਹੈ ਜਿਸ ਦਾ ਅਰਥ ਹੁੰਦਾ ਹੈ ‘ਮਿਲਾਉਣਾ'। ਯੋਗ ਦਾ ਉਦੇਸ਼ ਏਕਤਾ, ਮਿਲਾਪ ਅਤੇ ਪਿਆਰ ਹੈ। ਸਧਾਰਨ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਯੋਗ ਤੋਂ ਭਾਵ ਵਿਅਕਤੀ ਅਤੇ ਪਰਮਾਤਮਾ ਦੇ ਮਿਲਾਪ ਤੋਂ ਹੈ।ਉਹ ਵਿਗਿਆਨ ਜਿਹੜਾ ਸਾਨੂੰ ਪਰਮਾਤਮਾ ਨਾਲ ਮਿਲਾਪ ਦਾ ਰਾਹ ਦਿਖਾਉਂਦਾ ਹੈ, ਉਸ ਨੂੰ 'ਯੋਗ ਵਿਗਿਆਨ' ਕਿਹਾ ਜਾਂਦਾ ਹੈ। ਮਨੁੱਖ ਦਾ ਮਨ ਹਰ ਸਮੇਂ ਭਟਕਦਾ ਰਹਿੰਦਾ ਹੈ ਅਤੇ ਇਹ ਭਟਕਣ ਆਪਣੇ ਆਪ ਕਦੇ ਨਹੀਂ ਮੁੱਕਦੀ।ਯੋਗ ਦੀ ਸਹਾਇਤਾ ਨਾਲ ਮਨ ਨੂੰ ਕਾਬੂ ਕੀਤਾ ਜਾ ਸਕਦਾ ਹੈ। ਪ੍ਰਸ਼ਨ 2. ਰਿਸ਼ੀ ਪੰਤਾਜਲੀ ਅਨੁਸਾਰ ਯੋਗ ਕੀ ਹੈ? ਉੱਤਰ—ਰਿਸ਼ੀ ਪੰਤਾਜਲੀ ਦੇ ਅਨੁਸਾਰ ਮਨ ਦੀਆਂ ਬਿਰਤੀਆਂ ਨੂੰ ਰੋਕਣਾ ਜਾਂ ਕਾਬੂ ਕਰਨਾ ਹੀ ਯੋਗ ਹੈ। ਪ੍ਰਸ਼ਨ 3 . ਯੋਗ ਦੀ ਕੋਈ ਇੱਕ ਪਰਿਭਾਸ਼ਾ ਲਿਖੋ? ਉੱਤਰ—ਯੋਗ ਦੀ ਪਰਿਭਾਸ਼ਾ—ਵੱਖ-ਵੱਖ ਵਿਦਵਾਨਾਂ ਨੇ ਯੋਗ ਨੂੰ ਵੱਖ-ਵੱਕ ਸ਼ਬਦਾਂ ਵਿੱਚ ਪ੍ਰਭਾਸ਼ਿਤ ਕੀਤਾ ਹੈ। ਡਾ. ਰਾਧਾ ਕ੍ਰਿਸ਼ਨਨ ਅਨੁਸਾਰ, “ਯੋਗ ਉਹ ਰਸਤਾ ਹੈ ਜਿਹੜਾ ਵਿਅਕਤੀ ਨੂੰ ਹਨੇਰੇ ਤੋਂ ਚਾਨਣ ਵੱਲ ਲੈ ਜਾਂਦਾ ਹੈ।” ਸ਼੍ਰੀ ਰਾਮ ਚਰਨ ਅਨੁਸਾਰ, “ਯੋਗ ਵਿਅਕਤੀ ਦੇ ਸਰੀਰ ਨੂੰ ਤੰਦਰੁਸਤੀ, ਮਨ ਨੂੰ ਸ਼ਾਂਤੀ ਅਤੇ ਆਤਮਾ ਨੂੰ ਸਕੂਨ ਪ੍ਰਦਾਨ ਕਰਦਾ ਹੈ। ਪ੍ਰਸ਼ਨ 4. ‘ਆਸਣ’ ਸ਼ਬਦ ਤੋਂ ਕੀ ਭਾਵ ਹੈ ? ਉੱਤਰ- ਆਸਣ— ਆਸਣ ਇੱਕ ਪੁਰਾਣਾ ਯੌਗਿਕ...

ਪਾਠ 4 ਖੇਡ-ਸੱਟਾਂ ਤੇ ਉਹਨਾਂ ਦਾ ਇਲਾਜ (ਜਮਾਤ 7 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
ਪਾਠ 4 ਖੇਡ-ਸੱਟਾਂ ਤੇ ਉਹਨਾਂ ਦਾ ਇਲਾਜ ਪ੍ਰਸ਼ਨ 1. ਖੇਡ ਸੱਟਾਂ ਤੋਂ ਕੀ ਭਾਵ ਹੈ ? ਉੱਤਰ—ਖੇਡ ਦੇ ਮੈਦਾਨ ਵਿਚ ਖਿਡਾਰੀਆਂ ਨੂੰ ਲੱਗਣ ਵਾਲੀਆਂ ਸੱਟਾਂ ਨੂੰ ਖੇਡ ਸੱਟਾਂ (Sports Injuries) ਕਿਹਾ ਜਾਂਦਾ ਹੈ। ਪ੍ਰਸ਼ਨ 2. ਪ੍ਰਤੱਖ ਸੱਟਾਂ ਕੀ ਹੁੰਦੀਆਂ ਹਨ ? ਉੱਤਰ- ਪ੍ਰਤੱਖ ਸੱਟਾਂ (Exposed Injuries)— ਇਸ ਪ੍ਰਕਾਰ ਦੀਆਂ ਸੱਟਾਂ ਖਿਡਾਰੀ ਨੂੰ ਖੇਡ ਦੇ ਦੌਰਾਨ ਆਮ ਹੀ ਲੱਗਦੀਆਂ ਰਹਿੰਦੀਆਂ ਹਨ। ਇਹ ਸੱਟਾਂ ਸਰੀਰ ਦੇ ਬਾਹਰੀ ਹਿੱਸੇ ਉੱਪਰ ਲੱਗਦੀਆਂ ਹਨ ਅਤੇ ਇਹਨਾਂ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਖੇਡਦੇ ਸਮੇਂ ਡਿੱਗਣ ਕਾਰਨ ਜਾਂ ਕਿਸੇ ਬਾਹਰੀ ਚੀਜ਼ ਦੇ ਵੱਜਣ ਕਾਰਨ ਇਹ ਸੱਟਾਂ ਲੱਗਦੀਆਂ ਹਨ। ਪ੍ਰਸ਼ਨ 3. ਅਪ੍ਰਤੱਖ ਸੱਟਾਂ ਕਿਸ ਨੂੰ ਕਹਿੰਦੇ ਹਨ ? ਉੱਤਰ— ਅਪ੍ਰਤੱਖ ਸੱਟਾਂ (Unexposed Injuries)- ਅਪ੍ਰਤੱਖ ਸੱਟਾਂ ਉਹ ਹੁੰਦੀਆਂ ਹਨ ਜਿਹੜੀਆਂ ਸਰੀਰ ਦੇ ਬਾਹਰੀ ਹਿੱਸਿਆਂ ਉੱਪਰ ਨਜ਼ਰ ਨਹੀਂ ਆਉਂਦੀਆਂ। ਇਹਨਾਂ ਸੱਟਾਂ ਨੂੰ ਗੁੱਜੀਆਂ ਸੱਟਾਂ ਵੀ ਕਿਹਾ ਜਾਂਦਾ ਹੈ। ਇਹ ਸੱਟਾਂ ਜ਼ਿਆਦਾਤਰ ਸਰੀਰ ਦੀਆਂ ਭਾਰੀਆਂ ਮਾਸਪੇਸ਼ੀਆਂ ਅਤੇ ਜੋੜਾਂ ਉੱਤੇ ਲੱਗਦੀਆਂ ਹਨ।  ਪ੍ਰਸ਼ਨ 3 . ਜੋੜ ਦੇ ਉਤਰਨ ਅਤੇ ਹੱਡੀ ਦੇ ਟੁੱਟਣ ਵਿੱਚ ਕੁੱਝ ਅੰਤਰ ਹੈ ? ਉੱਤਰ—ਆਮ ਤੌਰ ਤੇ ਲੋਕ ਜੋੜ ਦੇ  ਉਭਰਨ ਨੂੰ ਹੱਡੀ ਦਾ ਟੁੱਟਣਾ ਸਮਝ ਲੈਂਦਾ ਹਨ ਜਦੋਂ ਕਿ ਦੋਵਾਂ ਸੱਟਾਂ ਵਿੱਚ ਅੰਤਰ ਹੁੰਦਾ ਹੈ ਜੋ ਕਿ ਅੱਗੇ ਲਿਖੇ ਅਨੁਸਾਰ ਹੈ :  ਹੱਡੀ ਦਾ ਉਤਰਨਾ (D...

ਪਾਠ 3 ਸਰੀਰਕ ਢਾਂਚਾ ਤੇ ਇਸ ਦੀਆਂ ਕਰੂਪੀਆਂ (ਜਮਾਤ 7 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
 ਪਾਠ 3 ਸਰੀਰਕ ਢਾਂਚਾ ਤੇ ਇਸ ਦੀਆਂ ਕਰੂਪੀਆਂ  ਪ੍ਰਸ਼ਨ 1. ਸਰੀਰਕ ਢਾਂਚੇ ਤੋਂ ਕੀ ਭਾਵ ਹੈ ? ਸਾਡਾ ਸਰੀਰ ਦੋ ਲੱਤਾਂ ਉੱਪਰ ਕਿਵੇਂ ਸਿੱਧਾ ਖੜਾ ਰਹਿੰਦਾ ਹੈ ? ਉੱਤਰ— ਸਰੀਰਿਕ ਢਾਂਚੇ (Posture) ਤੋਂ ਭਾਵ ਸਾਡੇ ਸਰੀਰ ਦੀ ਬਣਤਰ ਹੈ। ਜੇ ਸਰੀਰ ਦਾ ਢਾਂਚਾ ਵੇਖਣ ਵਿਚ ਸੁੰਦਰ, ਸਿੱਧਾ ਤੇ ਸੁਭਾਵਿਕ ਲੱਗੇ ਅਤੇ ਇਸ ਦਾ ਕਾਰ ਉੱਪਰ ਵਾਲੇ ਅੰਗਾ ਤੋਂ ਹੇਠਲੇ | ਅੰਗਾਂ ਤੇ ਠੀਕ ਤਰ੍ਹਾਂ ਆ ਜਾਵੇ ਤਾਂ ਸਰੀਰਕ ਢਾਂਚਾ ਠੀਕ ਹੁੰਦਾ ਹੈ ! ਪਰ ਜੇ ਬੈਠਣ-ਉੱਠਣ, ਸੌਣ ਤੇ ਤੁਰਨ ਤੇ ਭੱਜਣ ਵੇਲੇ ਸਰੀਰ ਟੇਢੀ-ਮੇਢਾ ਤੇ ਦੁਖਦਾਈ ਲੱਗੇ ਤਾਂ ਸਰੀਰਕ ਢਾਂਚਾ ਖ਼ਰਾਬ ਹੁੰਦਾ ਹੈ ।  ਸਾਡੇ ਸਰੀਰ ਦੇ ਅੱਗੇ-ਪਿੱਛੇ ਜ਼ਰੂਰਤ ਅਨੁਸਾਰ ਮਾਸ-ਪੇਸ਼ੀਆਂ ਲੱਗੀਆਂ ਹੋਈਆਂ ਹਨ । ਇਹ ਹੱਡੀਆਂ ਨੂੰ ਆਪਣੇ ਹੀ ਟਿਕਾਣੇ ਤੇ ਥੰਮੀ ਰੱਖਦੀਆਂ ਹਨ। ਪੈਰਾਂ ਦੀਆਂ ਮਾਸਪੇਸ਼ੀਆਂ ਪੈਰਾਂ ਦੀ ਸ਼ਕਲ ਨੂੰ ਠੀਕ ਰੱਖਦੀਆਂ ਹਨ ਅਤੇ ਸਰੀਰ ਨੂੰ ਸਿੱਧਾ ਖੜਾ ਰੱਖਣ ਵਿਚ ਇਕ ਉੱਚਿਤ ਆਧਾਰ ਬਣਾਉਂਦੀ ਹੈ । ਲੱਤ ਦੇ ਅਗਲੇ ਅਤੇ ਪਿਛਲੇ ਭਾਗ ਦੀਆਂ ਮਾਸ-ਪੇਸ਼ੀਆਂ ਲੱਤ ਨੂੰ ਪੈਰ ਤੇ ਸਿੱਧਾ ਖੜ੍ਹਾ ਰਿਹਣ ਵਿਚ ਮੱਦਦ ਕਰਦੀਆਂ ਹਨ । ਇਸੇ ਤਰ੍ਹਾਂ ਚੂਲ੍ਹੇ ਦੇ ਆਸ-ਪਾਸ ਦੀਆਂ ਮਾਸ-ਪੰਥੀਆਂ ਸਰੀਰ ਦੇ ਉਤਲੇ ਭਾਗ ਨੂੰ ਅਤੇ ਸਿਰ ਨੂੰ ਪਿੱਛੇ ਵਲ ਖਿੱਚ ਕੇ ਰੱਖਦੀਆਂ ਹਨ | ਪੇਟ ਅਤੇ ਛਾਤੀ ਦੀਆਂ ਮਾਸਪੇਸ਼ੀਆਂ ਧੜ ਅਤੇ ਸਿਰ ਨੂੰ ਜ਼ਿਆਦਾ ਪਿੱਛੇ ਵਲ ਨਹੀਂ ਜਾਣ ਦਿੰਦੀਆਂ । ਇਸ ਲਈ ਸਾਡਾ ਸਰੀਰਕ ਢਾਂਚਾ ਮਾ...