Posts

Showing posts with the label first aid

ਪਾਠ-1 ਮੁਢਲੀ ਸਹਾਇਤਾ (ਜਮਾਤ 8 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
  ਪਾਠ-1 ਮੁਢਲੀ ਸਹਾਇਤਾ ਪ੍ਰਸ਼ਨ 1. ਮੁਢਲੀ ਸਹਾਇਤਾ ਕਿਸ ਨੂੰ ਕਹਿੰਦੇ ਹਨ? ਉੱਤਰ—ਮੁਢਲੀ ਸਹਾਇਤਾ ਉਹ ਸਹਾਇਤਾ ਹੈ ਜਿਹੜੀ ਕਿ ਕਿਸੇ ਮਰੀਜ਼ ਜਾਂ ਜ਼ਖ਼ਮੀ ਨੂੰ ਦੁਰਘਟਨਾ ਦੇ ਤੁਰੰਤ ਪਿੱਛੋਂ ਡਾਕਟਰ ਦੇ ਆਉਣ ਤੋਂ ਪਹਿਲਾਂ ਨਿਯਮ ਅਨੁਸਾਰ ਦਿੱਤੀ ਜਾਂਦੀ ਹੈ। ਪ੍ਰਸ਼ਨ 2 . ਮੁਢਲੀ ਸਹਾਇਤਾ ਦੇ ਕਿਹੜੇ-ਕਿਹੜੇ ਉਦੇਸ਼ ਹਨ ? ਉੱਤਰ—ਮੁਢਲੀ ਸਹਾਇਤਾ ਦੇ ਮੁੱਖ ਉਦੇਸ਼ ਹੇਠ ਲਿਖੇ ਹਨ :— 1. ਰੋਗੀ ਦਾ ਜੀਵਨ ਬਚਾਉਂਦੀ ਹੈ। 2. ਮਰੀਜ਼ ਦੀ ਹਾਲਤ ਨੂੰ ਵਿਗੜਨ ਤੋਂ ਰੋਕਦੀ ਹੈ। 3. ਮਰੀਜ਼ ਦੀ ਹਾਲਤ ਨੂੰ ਸੁਧਾਰਦੀ ਹੈ। 4. ਮਰੀਜ਼ ਨੂੰ ਨਜ਼ਦੀਕੀ ਹਸਪਤਾਲ ਜਾਂ ਡਾਕਟਰ ਕੋਲ ਪਹੁੰਚਾਉਣਾ ਚਾਹੀਦਾ ਹੈ। ਪ੍ਰਸ਼ਨ 3. ਮੁਢਲੀ ਸਹਾਇਤਾ ਦੇ ਡੱਬੇ (First Aid Box) ਵਿੱਚ ਕਿਹੜਾ-ਕਿਹੜਾ ਸਮਾਨ ਹੋਣਾ ਚਾਹੀਦਾ ਹੈ ? ਉੱਤਰ ਮੁਢਲੀ ਸਹਾਇਤਾ ਦੇ ਡੱਬੇ (First Aid Box) ਵਿੱਚ ਹੇਠ ਲਿਖਿਆ ਸਮਾਨ ਹੋਣਾ ਚਾਹੀਦਾ ਹੈ : - 1. ਐਂਟੀਸੈਪਟਿਕ ਅਤੇ ਕੀਟਾਣੂਨਾਸ਼ਕ ਸਪਿਰਿਟ, ਸਾਬਣ ਆਦਿ। 2. ਡਿਟੋਲ, ਬੀਟਾਡੀਨ ਅਤੇ ਦਵਾਈਆਂ (ਸਪਿਰਿਟ ਜਾਂ ਕਰੀਮ) 3. ਸਾਫ਼ ਰੂੰ ਦਾ ਇਕ ਪੈਕਟ, ਅੱਡ- ਅੱਡ ਆਕਾਰ ਦੀਆਂ ਪੱਟੀਆਂ। 4. ਥਰਮਾਮੀਟਰ, ਕੱਚੀ, ਸੇਫਟੀ ਪਿੰਨ, ਟਾਰਜ਼ ਅਤੇ ਚਿਮਟੀ ਆਦਿ। 5. ਦਵਾਈ ਨੂੰ ਮਿਣਨ ਲਈ ਬੈਕੇਲਾਈਟ ਗਲਾਸ। 6. ਗਰਮ ਪੱਟੀਆਂ, ਤਿਕੋਣੀਆਂ ਤੇ ਗੋਲ ਪੱਟੀਆਂ। 7. ਓ. ਆਰ. ਐਸ. (ORS) ਦੇ ਪੈਕਟ ਅਤੇ ਸਾਹ ਸਹੀ ਕਰਨ ਲਈ ਇਨਹੇਲਰ। ਫਸਟ ਏਡ ਬਾੱਕਸ ਵਿੱਚ ਉਪਰੋਕਤ ਦੱਸਿਆ...