Posts

Showing posts with the label rules for making food

ਪਾਠ-2 ਪੌਸ਼ਟਿਕ ਅਤੇ ਸੰਤੁਲਿਤ ਭੋਜਨ (ਜਮਾਤ 8 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
  ਪਾਠ-2 ਪੌਸ਼ਟਿਕ ਅਤੇ ਸੰਤੁਲਿਤ ਭੋਜਨ ਪ੍ਰਸ਼ਨ 1. ਭੋਜਨ ਤੋਂ ਕੀ ਭਾਵ ਹੈ ? ਉੱਤਰ—ਜਿਹੜੇ ਖਾਧ ਪਦਾਰਥ ਅਸੀਂ ਰੋਜ਼ਾਨਾ ਖਾਂਦੇ-ਪੀਂਦੇ ਹਾਂ, ਉਸ ਨੂੰ ਭੋਜਨ ਆਖਦੇ ਹਾਂ। ਇਹ ਸਰੀਰ ਦੇ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਕਰਦਾ ਹੈ ਤੇ ਸਰੀਰ ਨੂੰ ਊਰਜਾ ਤੇ ਸ਼ਕਤੀ ਦਿੰਦਾ ਹੈ। ਇਹ ਸਰੀਰ ਦੀ ਉਸਾਰੀ ਕਰਦਾ ਹੈ ਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਦਿੰਦਾ ਹੈ। ਪ੍ਰਸ਼ਨ 2. ਪੌਸ਼ਟਿਕ ਭੋਜਨ ਕਿਸ ਨੂੰ ਕਹਿੰਦੇ ਹਨ ? ਉੱਤਰ—ਜਿਹੜੇ ਭੋਜਨ ਵਿੱਚ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਉਸ ਨੂੰ ਪੌਸ਼ਟਿਕ ਭੋਜਨ ਕਿਹਾ ਜਾਂਦਾ ਹੈ। ਇਹ ਪੌਸ਼ਟਿਕ ਤੱਤ ਸਰੀਰ ਦਾ ਪਾਲਣ ਪੋਸ਼ਣ ਕਰਦੇ ਹਨ। ਇਹ ਸਰੀਰਕ ਵਾਧੇ ਅਤੇ ਵਿਕਾਸ ਲਈ ਸਹਾਇਕ ਹੁੰਦੇ ਹਨ। ਪ੍ਰਸ਼ਨ 3 . ਸੰਤਲਿਤ ਭੋਜਨ ਤੋਂ ਕੀ ਭਾਵ ਹੈ ? ਉੱਤਰ—ਜਿਸ ਭੋਜਨ ਵਿੱਚ ਮਨੁੱਖੀ ਸਰੀਰ ਲਈ ਲੋੜੀਂਦੇ ਸਾਰੇ ਪੌਸ਼ਟਿਕ ਤੱਤ ਉੱਚਿਤ ਮਾਤਰਾ ਵਿੱਚ ਮੌਜੂਦ ਹੁੰਦੇ ਹਨ, ਉਸ ਨੂੰ ਸੰਤੁਲਿਤ ਭੋਜਨ ਕਹਿੰਦੇ ਹਨ। ਜਿਵੇਂ ਕਾਰਬੋਹਾਈਟਸ, ਪ੍ਰੋਟੀਨ, ਚਿਕਨਾਈ, ਖਣਿਜ ਪਦਾਰਥ, ਵਿਟਾਮਿਨ ਅਤੇ ਪਾਣੀ ਆਦਿ । ਪ੍ਰਸ਼ਨ 4. ਪ੍ਰੋਟੀਨ ਤੋਂ ਕੀ ਭਾਵ ਹੈ ? ਇਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ ? ਉੱਤਰ—ਪ੍ਰੋਟੀਨ—ਪ੍ਰੋਟੀਨ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ ਅਤੇ ਗੰਧਕ ਦੇ ਰਸਾਇਣਾਂ ਦੇ ਮੇਲ ਨਾਲ ਬਣਦੇ ਹਨ। ਨਾਈਟਰੋਜਨ ਸਿਰਫ ਪ੍ਰੋਟੀਨ ਵਿੱਚ ਮਿਲਦਾ ਹੈ। ਇਸ ਲਈ ਇਸ ਨੂੰ ਨਾਈਟਰੋਜੀਨੀਸ਼ ਭੋਜਨ ਕਹਿੰਦੇ ਹਨ। ਪ੍ਰਸ਼ਨ 5. ਕਾਰਬੋਹਾਈਡੇਟਸ ਕੀ ਹਨ ?...