ਪਾਠ-6 ਕੌਮੀ ਝੰਡਾ (ਜਮਾਤ 6 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )
ਪਾਠ-6 ਕੌਮੀ ਝੰਡਾ ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ 1. ਕੌਮੀ ਝੰਡੇ ਦੇ ਤਿੰਨ ਟੈਗ ਕਿਹੜੇ-ਕਿਹੜੇ ਹਨ?ਇਹਨਾ ਤਿੰਨਾ ਰੰਗਾ ਦੀ ਮਹੱਤਤਾ ਬਾਰੇ ਦਸੋ? ਉੱਤਰ— ਹਰ ਇੱਕ ਦੇਸ਼ ਦਾ ਝੰਡਾ ਆਪਣਾ ਵਿਸ਼ੇਸ਼ ਰੰਗ ਰਖਦਾ ਹੈ। ਝੰਡੇ ਵਿੱਚ ਹਰ ਇੱਕ ਰੰਗ ਉਸ ਦੇਸ਼ ਦੇ ਗੁਣਾਂ ਦਾ ਪ੍ਰਤੀਕ ਹੁੰਦਾ ਹੈ। ਸਾਡਾ ਕੌਮੀ ਝੰਡਾ ਸਾਡੇ ਦੇਸ਼ ਦੀ ਆਜ਼ਾਦੀ ਦਾ ਪ੍ਰਤੀਕ ਹੈ। ਸਾਡੇ ਕੌਮੀ ਝੰਡੇ ਦੇ ਤਿੰਨ ਰੰਗ ਹਨ-1. ਕੇਸਰੀ ਰੰਗ, 2 ਸਫੈਦ ਰੰਗ, 3. ਹਰਾ ਰੰਗ। ਰੰਗਾਂ ਦੀ ਮਹੱਤਤਾ ਲਿਖੇ ਅਨੁਸਾਰ ਹੈ-ਹਰ ਇੱਕ ਰੰਗ ਆਪਣੀ ਖ਼ਾਸ ਮਹੱਤਤਾ ਰੱਖਦਾ ਹੈ ਜੋ ਹੇਠ ਲਿਖੇ ਅਨੋਸਰ ਹੈ। 1. ਕੇਸਰੀ ਰੰਗ- ਕੇਸਰੀ ਰੰਗ ਅੱਗ ਤੋਂ ਲਿਆ ਹੈ। ਅੱਗ ਦੇ ਦੋ ਗੁਣ ਹਨ। ਬਲੀਦਾਨ ਦੇਣਾ ਤੇ ਨਾਸ਼ ਕਰਨਾ। ਇਸ ਲਈ ਕੇਸਰੀ ਰੰਗ ਵੀਰਤਾ ਤੇ ਜੋਸ਼ ਦੀ ਨਿਸ਼ਾਨੀ ਹੈ।ਜਿਸ ਤੋਂ ਭਾਵ ਦੁਖੀਆਂ ਅਤੇ ਕਮਜ਼ੋਰ ਲੋਕਾਂ ਦੀ ਮਦਦ ਕਰਨਾ ਹੈ ਅਤੇ ਬੁਰੇ ਕੰਮਾਂ ਦੇ ਖਿਲਾਫ਼ ਲੜਾਈ ਕਰਨਾ ਹੈ। ਇਹ ਰੰਗ ਸਭ ਤੋਂ ਉੱਪਰ ਹੁੰਦਾ ਹੈ। 2. ਸਫ਼ੈਦ ਰੰਗ— ਇਹ ਚੰਗਿਆਈ, ਸ਼ਾਂਤੀ ਅਤੇ ਸੱਚਾਈ ਦਾ ਨਿਸ਼ਾਨ ਹੈ। ਸਾਰੀ ਕੌਮ ਇਹਨਾਂ ਗੁਣਾਂ ...