Posts

Showing posts with the label drugs

ਪਾਠ-8 ਨਸ਼ਾ ਇਕ ਲਾਹਨਤ (ਜਮਾਤ 6 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
 ਪਾਠ-8 ਨਸ਼ਾ ਇਕ ਲਾਹਨਤ       ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ 1. ਕਿਹੜਾ ਨਸ਼ਾ ਇਨਸਾਨ ਦੀ ਸੋਚਣ-ਸ਼ਕਤੀ ਅਤੇ ਪਾਚਣ ਸ਼ਕਤੀ ਨੂੰ ਖ਼ਤਮ ਕਰਦਾ ਹੈ ? ਉੱਤਰ- ਸ਼ਰਾਬ ਇਕ  ਅਜਿਹਾ ਨਸ਼ਾ ਹੈ ਜੋ ਇਨਸਾਨ ਦੀ ਸੋਚਣ-ਸ਼ਕਤੀ ਅਤੇ ਪਾਚਣ ਸ਼ਕਤੀ ਨੂੰ ਖ਼ਤਮ ਕਰ ਦਿੰਦਾ ਹੈ ।   ਪ੍ਰਸ਼ਨ 2. ਸਿਗਰਟ ਵਿੱਚ ਕਿਹੜਾ ਜ਼ਹਿਰੀਲਾ ਤੱਤ ਪਾਇਆ ਜਾਂਦਾ ਹੈ ? ਉੱਤਰ- ਸਿਗਰਟ ਵਿੱਚ ਨਿਕੋਟੀਨ ਨਾਮ ਦਾ ਜ਼ਹਿਰੀਲਾ ਤੱਤ ਪਾਇਆ ਜਾਂਦਾ ਹੈ । ਪ੍ਰਸ਼ਨ 3. ਸ਼ਰਾਬ ਦੇ ਸਰੀਰ ਤੇ ਕੀ ਪ੍ਰਭਾਵ ਹਨ ? ਉੱਤਰ-  ਸ਼ਰਾਬ ਇਕ ਅਜਿਹਾ ਨਸ਼ਾ ਹੈ ਜੋ ਵਿਆਕਤੀ ਦੀ ਪਾਚਣ ਸ਼ਕਤੀ, ਸੋਚਣ ਸ਼ਕਤੀ, ਯਾਦ ਸ਼ਕਤੀ ਨੂੰ ਖਤਮ ਕਰ ਦਿੰਦੀ ਹੈ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸਦੀ ਵਰਤੋਂ ਕਰਨ ਵਾਲਾ ' ਵਿਅਕਤੀ ਆਪਣੀ ਸੁਰਤ ਗੁਆ ਬੈਠਦਾ ਹੈ। ਸ਼ਰਾਬ ਘਰ ਵਿੱਚ ਲੜਾਈ ਝਗੜੇ ਦਾ ਕਾਰਨ ਬਣਦੀ ਹੈ। ਪ੍ਰਸ਼ਨ 4. ਕੈਂਸਰ ਰੋਗ ਕਿਹੜੇ-ਕਿਹੜੇ ਨਸ਼ਿਆਂ ਤੋਂ ਹੁੰਦਾ ਹੈ ? ਉੱਤਰ-  ਕੈਂਸਰ ਰੋਗ ਸਿਗਰਟ ਬੀੜੀ ਤੰਬਾਕੂ ਜਰਦਾ ਆਦਿ ਨਸ਼ਿਆਂ ਤੋਂ ਹੁੰਦਾ  ਹੈ।  ਪ੍ਰਸ਼ਨ5. ਨਸ਼ੇ ਕਰਨ ਵਾਲੇ ਵਿਅਕਤੀ ਦੀ ਸਮਾਜ ਵਿੱਚ ਕਿਹੋ ਜਿਹੀ ਪਛਾਣ ਹੁੰਦੀ ਹੈ ? ਉੱਤਰ-   ਨਸ਼ੇ ਕਰਨ ਵਾਲਾ ਵਿਅਕਤੀ ਆਪਣੇ ਪਰਿਵਾਰ, ਸਮਾਜ ਵਿੱਚ ਆਪਣੀ ਪਹਿਚਾਣ ਗੁਆ ਲੈਂਦਾ ਹੈ। ਸਾਰੇ ਲੋਕ ਉਸ ਤੋਂ ਦੂਰ ਰਹਿਣਾ ...

ਪਾਠ 8 ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ (ਜਮਾਤ 7 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
                                             ਪਾਠ 8  ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ                                                                  ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ  1. ਸਿਗਰਟ ਅਤੇ ਬੀੜੀ ਇਹ ਦੋਵੇਂ ਨਸ਼ੇ ਕਿਸ ਪਦਾਰਥ ਤੋਂ ਬਣਦੇ ਹਨ ? ਉੱਤਰ- ਸਿਗਰਟ ਅਤੇ ਬੀੜੀ ਇਹ ਦੋਵੇਂ ਨਸ਼ੀਲੇ ਪਦਾਰਥ  ਤੰਬਾਕੂ  ਤੋਂ ਬਣਦੇ ਹਨ। ਪ੍ਰਸ਼ਨ  2. ਕਿਸ ਨਸ਼ੇ ਦੀ ਵਰਤੋਂ ਕਰਨ ਨਾਲ ਜੀਭ ਗਲੇ ਅਤੇ ਮੂੰਹ ਦਾ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ ? ਉੱਤਰ- ਨਿਕੋਟੀਨ ਨਸ਼ੇ ਦੀ ਵਰਤੋਂ ਕਰਨ ਨਾਲ ਜੀਭ ਗਲੇ ਅਤੇ ਮੂੰਹ ਦਾ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ। ਪ੍ਰਸ਼ਨ  3.  ਸ਼ਰਾਬ ਮਨੁੱਖ ਲਈ ਕਿਸ ਤਰ੍ਹਾਂ ਹਾਨੀਕਾਰਕ ਹੈ ? ਉੱਤਰ-  ਸ਼ਰਾਬ ਇੱਕ ਅਜਿਹੀ ਲਾਹਨਤ ਹੈ ਜਿਸਦੇ ਲਗ ਭਗ ਹਰ ਘਰ ਦੇ ਕਿਸੇ ਨਾ ਕਿਸੇ ਮੈਂਬਰ ਨੂੰ ਆਪਣੀ ਜਕੜ ਵਿੱਚ ਲਿਆ ਹੋਇਆ ਹੈ। ਵਿਅਕਤੀ ਸ਼ਰਾਬ ਦੀ ਲਤ ਨੂੰ ...