ਪਾਠ-8 ਨਸ਼ਾ ਇਕ ਲਾਹਨਤ (ਜਮਾਤ 6 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

 ਪਾਠ-8 ਨਸ਼ਾ ਇਕ ਲਾਹਨਤ 

     (ਅਭਿਆਸੀ ਪ੍ਰਸ਼ਨ ਦੇ ਉੱਤਰ)


ਪ੍ਰਸ਼ਨ 1. ਕਿਹੜਾ ਨਸ਼ਾ ਇਨਸਾਨ ਦੀ ਸੋਚਣ-ਸ਼ਕਤੀ ਅਤੇ ਪਾਚਣ ਸ਼ਕਤੀ ਨੂੰ ਖ਼ਤਮ ਕਰਦਾ ਹੈ ?

ਉੱਤਰ- ਸ਼ਰਾਬ ਇਕ  ਅਜਿਹਾ ਨਸ਼ਾ ਹੈ ਜੋ ਇਨਸਾਨ ਦੀ ਸੋਚਣ-ਸ਼ਕਤੀ ਅਤੇ ਪਾਚਣ ਸ਼ਕਤੀ ਨੂੰ ਖ਼ਤਮ ਕਰ ਦਿੰਦਾ ਹੈ 

ਪ੍ਰਸ਼ਨ 2. ਸਿਗਰਟ ਵਿੱਚ ਕਿਹੜਾ ਜ਼ਹਿਰੀਲਾ ਤੱਤ ਪਾਇਆ ਜਾਂਦਾ ਹੈ ?

ਉੱਤਰ- ਸਿਗਰਟ ਵਿੱਚ ਨਿਕੋਟੀਨ ਨਾਮ ਦਾ ਜ਼ਹਿਰੀਲਾ ਤੱਤ ਪਾਇਆ ਜਾਂਦਾ ਹੈ

ਪ੍ਰਸ਼ਨ 3. ਸ਼ਰਾਬ ਦੇ ਸਰੀਰ ਤੇ ਕੀ ਪ੍ਰਭਾਵ ਹਨ ?

ਉੱਤਰ-  ਸ਼ਰਾਬ ਇਕ ਅਜਿਹਾ ਨਸ਼ਾ ਹੈ ਜੋ ਵਿਆਕਤੀ ਦੀ ਪਾਚਣ ਸ਼ਕਤੀ, ਸੋਚਣ ਸ਼ਕਤੀ, ਯਾਦ ਸ਼ਕਤੀ ਨੂੰ ਖਤਮ ਕਰ ਦਿੰਦੀ ਹੈ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸਦੀ ਵਰਤੋਂ ਕਰਨ ਵਾਲਾ ' ਵਿਅਕਤੀ ਆਪਣੀ ਸੁਰਤ ਗੁਆ ਬੈਠਦਾ ਹੈ। ਸ਼ਰਾਬ ਘਰ ਵਿੱਚ ਲੜਾਈ ਝਗੜੇ ਦਾ ਕਾਰਨ ਬਣਦੀ ਹੈ।

ਪ੍ਰਸ਼ਨ 4. ਕੈਂਸਰ ਰੋਗ ਕਿਹੜੇ-ਕਿਹੜੇ ਨਸ਼ਿਆਂ ਤੋਂ ਹੁੰਦਾ ਹੈ ?

ਉੱਤਰ- ਕੈਂਸਰ ਰੋਗ ਸਿਗਰਟ ਬੀੜੀ ਤੰਬਾਕੂ ਜਰਦਾ ਆਦਿ ਨਸ਼ਿਆਂ ਤੋਂ ਹੁੰਦਾ ਹੈ।

 ਪ੍ਰਸ਼ਨ5. ਨਸ਼ੇ ਕਰਨ ਵਾਲੇ ਵਿਅਕਤੀ ਦੀ ਸਮਾਜ ਵਿੱਚ ਕਿਹੋ ਜਿਹੀ ਪਛਾਣ ਹੁੰਦੀ ਹੈ ?

ਉੱਤਰ-  ਨਸ਼ੇ ਕਰਨ ਵਾਲਾ ਵਿਅਕਤੀ ਆਪਣੇ ਪਰਿਵਾਰ, ਸਮਾਜ ਵਿੱਚ ਆਪਣੀ ਪਹਿਚਾਣ ਗੁਆ ਲੈਂਦਾ ਹੈ। ਸਾਰੇ ਲੋਕ ਉਸ ਤੋਂ ਦੂਰ ਰਹਿਣਾ ਚਾਹੁੰਦੇ ਹਨ। ਉਸ ਵਿਅਕਤੀ ਨਾਲ ਕੋਈ ਵੀ ਨੇੜਤਾ ਨਹੀਂ ਰੱਖਦਾ। ਨਸ਼ੇ ਪਰਿਵਾਰ, ਸਮਾਜ ਅਤੇ ਦੇਸ਼ ਲਈ ਇੱਕ ਲਾਹਨਤ ਹਨ।ਇਹਨਾਂ ਨਸ਼ਿਆਂ ਦੀ ਵਰਤੋਂ ਕਾਰਨ ਕਈ ਵਾਰੀ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ।

ਪਾਠ 1 ਸਿਹਤ 


Comments