Posts

Showing posts with the label physical education

ਪਾਠ-8 ਨਸ਼ਾ ਇਕ ਲਾਹਨਤ (ਜਮਾਤ 6 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
 ਪਾਠ-8 ਨਸ਼ਾ ਇਕ ਲਾਹਨਤ       ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ 1. ਕਿਹੜਾ ਨਸ਼ਾ ਇਨਸਾਨ ਦੀ ਸੋਚਣ-ਸ਼ਕਤੀ ਅਤੇ ਪਾਚਣ ਸ਼ਕਤੀ ਨੂੰ ਖ਼ਤਮ ਕਰਦਾ ਹੈ ? ਉੱਤਰ- ਸ਼ਰਾਬ ਇਕ  ਅਜਿਹਾ ਨਸ਼ਾ ਹੈ ਜੋ ਇਨਸਾਨ ਦੀ ਸੋਚਣ-ਸ਼ਕਤੀ ਅਤੇ ਪਾਚਣ ਸ਼ਕਤੀ ਨੂੰ ਖ਼ਤਮ ਕਰ ਦਿੰਦਾ ਹੈ ।   ਪ੍ਰਸ਼ਨ 2. ਸਿਗਰਟ ਵਿੱਚ ਕਿਹੜਾ ਜ਼ਹਿਰੀਲਾ ਤੱਤ ਪਾਇਆ ਜਾਂਦਾ ਹੈ ? ਉੱਤਰ- ਸਿਗਰਟ ਵਿੱਚ ਨਿਕੋਟੀਨ ਨਾਮ ਦਾ ਜ਼ਹਿਰੀਲਾ ਤੱਤ ਪਾਇਆ ਜਾਂਦਾ ਹੈ । ਪ੍ਰਸ਼ਨ 3. ਸ਼ਰਾਬ ਦੇ ਸਰੀਰ ਤੇ ਕੀ ਪ੍ਰਭਾਵ ਹਨ ? ਉੱਤਰ-  ਸ਼ਰਾਬ ਇਕ ਅਜਿਹਾ ਨਸ਼ਾ ਹੈ ਜੋ ਵਿਆਕਤੀ ਦੀ ਪਾਚਣ ਸ਼ਕਤੀ, ਸੋਚਣ ਸ਼ਕਤੀ, ਯਾਦ ਸ਼ਕਤੀ ਨੂੰ ਖਤਮ ਕਰ ਦਿੰਦੀ ਹੈ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸਦੀ ਵਰਤੋਂ ਕਰਨ ਵਾਲਾ ' ਵਿਅਕਤੀ ਆਪਣੀ ਸੁਰਤ ਗੁਆ ਬੈਠਦਾ ਹੈ। ਸ਼ਰਾਬ ਘਰ ਵਿੱਚ ਲੜਾਈ ਝਗੜੇ ਦਾ ਕਾਰਨ ਬਣਦੀ ਹੈ। ਪ੍ਰਸ਼ਨ 4. ਕੈਂਸਰ ਰੋਗ ਕਿਹੜੇ-ਕਿਹੜੇ ਨਸ਼ਿਆਂ ਤੋਂ ਹੁੰਦਾ ਹੈ ? ਉੱਤਰ-  ਕੈਂਸਰ ਰੋਗ ਸਿਗਰਟ ਬੀੜੀ ਤੰਬਾਕੂ ਜਰਦਾ ਆਦਿ ਨਸ਼ਿਆਂ ਤੋਂ ਹੁੰਦਾ  ਹੈ।  ਪ੍ਰਸ਼ਨ5. ਨਸ਼ੇ ਕਰਨ ਵਾਲੇ ਵਿਅਕਤੀ ਦੀ ਸਮਾਜ ਵਿੱਚ ਕਿਹੋ ਜਿਹੀ ਪਛਾਣ ਹੁੰਦੀ ਹੈ ? ਉੱਤਰ-   ਨਸ਼ੇ ਕਰਨ ਵਾਲਾ ਵਿਅਕਤੀ ਆਪਣੇ ਪਰਿਵਾਰ, ਸਮਾਜ ਵਿੱਚ ਆਪਣੀ ਪਹਿਚਾਣ ਗੁਆ ਲੈਂਦਾ ਹੈ। ਸਾਰੇ ਲੋਕ ਉਸ ਤੋਂ ਦੂਰ ਰਹਿਣਾ ...

ਪਾਠ-7 ਕੌਮੀ ਗੀਤ ਅਤੇ ਕੌਮੀ ਗਾਣ (ਜਮਾਤ 6 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
  ਪਾਠ-7  ਕੌਮੀ ਗੀਤ ਅਤੇ ਕੌਮੀ ਗਾ ਣ                                                                  ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ 1. ਕੌਮੀ ਗਾਣ-ਜਨ-ਗਣ-ਮਨ ਨੂੰ ਲਿਖੋ।  ਉੱਤਰ-  ਜਨ ਗਣ-ਮਨ ਅਧਿਨਾਇਕ ਜਯ ਹੇ, ਭਾਰਤ ਭਾਗਯ ਵਿਧਾਤਾ, ਪੰਜਾਬ, ਸਿੰਧ, ਗੁਜਰਾਤ, ਮਰਾਠਾ ਦਰਾਵਿੜ, ਉਤਕਲ, ਬੰਗ ਵਿੰਧਯ, ਹਿਮਾਚਲ, ਯਮੁਨਾ, ਗੰਗਾ, ਉੱਛਲ ਜਲਧਿ ਤਰੰਗ,  ਤਵ ਸ਼ੁਭ ਨਾਮੇ ਜਾਗੋ, ਤਵ ਸ਼ੁਭ ਆਸ਼ਿਸ਼ ਮਾਂਗੇ,  ਗਾਹੇ ਤਵ ਜਯ ਗਾਥਾ, ਜਨ-ਗਣ-ਮੰਗਲਦਾਇਕ ਜਯ ਹੇ, ਭਾਰਤ ਭਾਗਯ ਵਿਧਾਤਾ ਜਯ ਹੇ, ਜਯ ਹੇ,  ਜਯ ਹੇ, ਜਯ ਜਯ ਜਯ ਜਯ ਹੋ। ਪ੍ਰਸ਼ਨ 2. ਕੌਮੀ ਗੀਤ ਵੰਦੇ ਮਾਤਰਮ ਨੂੰ ਲਿਖੋ। ਉੱਤਰ-  ਵੰਦੇ ਮਾਤਰਮ ਸਜਲਾਮ ਸੁਫਲਾਮ ਮਲਿਯਜ ਸ਼ੀਤਲਾਮ ਸ਼ਯ ਸ਼ਯਾਮਲਮ ਮਾਤਰਮ ਵੰਦੇ ਮਾਤਰਮ ਸ਼ੁਭਰ ਜਯੋਤਸਨਾ ਪੁਲਕਿਤ ਯਾਮਿਨੀਮ ਫੁੱਲ ਕੁਸਮਿਤ ਦਮਦਲਾਸ਼ੋਭਨੀਮ ਸੁਹਾਸ਼ਨੀਮ ਸੁਧਰ ਭਾਸ਼ਨੀਮ ਸੁਖਦਮ ਵਰਦਮ ਮਾਤਰਮ ਵੰਦੇ ਮਾਤਰਮ  ਪ੍ਰਸ਼ਨ 3. 'ਜਨ-ਗਣ-ਮਨ' ਗਾਣ ਤੋਂ ਤੁਹਾਡਾ ਕੀ ਭਾਵ ਹੈ ? ਉੱਤਰ- ਜਨ-ਗਣ-ਮਨ ਗਾਣ ਦਾ ਭਾਵ, 'ਹੇ ਪਰਮਾਤਮਾ, ਲੋਕਾਂ ਦੇ ਮਨਾਂ ਦਾ ਸੁਆਮੀ ਹੈ ਅਤੇ ਭਾਰਤ ਦੀ ਕਿਸਮਤ ਨੂੰ ...

ਪਾਠ-6 ਕੌਮੀ ਝੰਡਾ (ਜਮਾਤ 6 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
  ਪਾਠ-6 ਕੌਮੀ ਝੰਡਾ                                                                  ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ 1. ਕੌਮੀ ਝੰਡੇ ਦੇ ਤਿੰਨ ਟੈਗ ਕਿਹੜੇ-ਕਿਹੜੇ ਹਨ?ਇਹਨਾ ਤਿੰਨਾ ਰੰਗਾ ਦੀ ਮਹੱਤਤਾ ਬਾਰੇ ਦਸੋ? ਉੱਤਰ— ਹਰ ਇੱਕ ਦੇਸ਼ ਦਾ ਝੰਡਾ ਆਪਣਾ ਵਿਸ਼ੇਸ਼ ਰੰਗ ਰਖਦਾ ਹੈ। ਝੰਡੇ ਵਿੱਚ ਹਰ ਇੱਕ ਰੰਗ ਉਸ ਦੇਸ਼ ਦੇ ਗੁਣਾਂ ਦਾ ਪ੍ਰਤੀਕ ਹੁੰਦਾ ਹੈ। ਸਾਡਾ ਕੌਮੀ ਝੰਡਾ ਸਾਡੇ ਦੇਸ਼ ਦੀ ਆਜ਼ਾਦੀ ਦਾ ਪ੍ਰਤੀਕ ਹੈ। ਸਾਡੇ ਕੌਮੀ ਝੰਡੇ ਦੇ ਤਿੰਨ ਰੰਗ ਹਨ-1. ਕੇਸਰੀ ਰੰਗ, 2 ਸਫੈਦ ਰੰਗ, 3. ਹਰਾ ਰੰਗ। ਰੰਗਾਂ ਦੀ ਮਹੱਤਤਾ ਲਿਖੇ ਅਨੁਸਾਰ ਹੈ-ਹਰ ਇੱਕ ਰੰਗ ਆਪਣੀ ਖ਼ਾਸ ਮਹੱਤਤਾ ਰੱਖਦਾ ਹੈ ਜੋ ਹੇਠ ਲਿਖੇ ਅਨੋਸਰ ਹੈ। 1. ਕੇਸਰੀ ਰੰਗ- ਕੇਸਰੀ ਰੰਗ ਅੱਗ ਤੋਂ ਲਿਆ ਹੈ। ਅੱਗ ਦੇ ਦੋ ਗੁਣ ਹਨ। ਬਲੀਦਾਨ ਦੇਣਾ ਤੇ ਨਾਸ਼ ਕਰਨਾ। ਇਸ ਲਈ ਕੇਸਰੀ ਰੰਗ ਵੀਰਤਾ ਤੇ ਜੋਸ਼ ਦੀ ਨਿਸ਼ਾਨੀ ਹੈ।ਜਿਸ ਤੋਂ ਭਾਵ ਦੁਖੀਆਂ ਅਤੇ ਕਮਜ਼ੋਰ ਲੋਕਾਂ ਦੀ ਮਦਦ ਕਰਨਾ ਹੈ ਅਤੇ ਬੁਰੇ ਕੰਮਾਂ ਦੇ ਖਿਲਾਫ਼ ਲੜਾਈ ਕਰਨਾ ਹੈ। ਇਹ ਰੰਗ ਸਭ ਤੋਂ ਉੱਪਰ ਹੁੰਦਾ ਹੈ। 2. ਸਫ਼ੈਦ ਰੰਗ— ਇਹ ਚੰਗਿਆਈ, ਸ਼ਾਂਤੀ ਅਤੇ ਸੱਚਾਈ ਦਾ ਨਿਸ਼ਾਨ ਹੈ। ਸਾਰੀ ਕੌਮ ਇਹਨਾਂ ਗੁਣਾਂ ...

ਪਾਠ 8 ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ (ਜਮਾਤ 7 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
                                             ਪਾਠ 8  ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ                                                                  ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ  1. ਸਿਗਰਟ ਅਤੇ ਬੀੜੀ ਇਹ ਦੋਵੇਂ ਨਸ਼ੇ ਕਿਸ ਪਦਾਰਥ ਤੋਂ ਬਣਦੇ ਹਨ ? ਉੱਤਰ- ਸਿਗਰਟ ਅਤੇ ਬੀੜੀ ਇਹ ਦੋਵੇਂ ਨਸ਼ੀਲੇ ਪਦਾਰਥ  ਤੰਬਾਕੂ  ਤੋਂ ਬਣਦੇ ਹਨ। ਪ੍ਰਸ਼ਨ  2. ਕਿਸ ਨਸ਼ੇ ਦੀ ਵਰਤੋਂ ਕਰਨ ਨਾਲ ਜੀਭ ਗਲੇ ਅਤੇ ਮੂੰਹ ਦਾ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ ? ਉੱਤਰ- ਨਿਕੋਟੀਨ ਨਸ਼ੇ ਦੀ ਵਰਤੋਂ ਕਰਨ ਨਾਲ ਜੀਭ ਗਲੇ ਅਤੇ ਮੂੰਹ ਦਾ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ। ਪ੍ਰਸ਼ਨ  3.  ਸ਼ਰਾਬ ਮਨੁੱਖ ਲਈ ਕਿਸ ਤਰ੍ਹਾਂ ਹਾਨੀਕਾਰਕ ਹੈ ? ਉੱਤਰ-  ਸ਼ਰਾਬ ਇੱਕ ਅਜਿਹੀ ਲਾਹਨਤ ਹੈ ਜਿਸਦੇ ਲਗ ਭਗ ਹਰ ਘਰ ਦੇ ਕਿਸੇ ਨਾ ਕਿਸੇ ਮੈਂਬਰ ਨੂੰ ਆਪਣੀ ਜਕੜ ਵਿੱਚ ਲਿਆ ਹੋਇਆ ਹੈ। ਵਿਅਕਤੀ ਸ਼ਰਾਬ ਦੀ ਲਤ ਨੂੰ ...

ਪਾਠ 6 ਖੇਡਾਂ ਦੀ ਮਹੱਤਤਾ (ਜਮਾਤ 7 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
  ਪਾਠ 6  ਖੇਡਾਂ ਦੀ ਮਹੱਤਤਾ                                                                  ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ  1. ਕੋਈ ਦੱਸ ਵੰਡੀਆਂ ਅਤੇ ਦੱਸ ਛੋਟੀਆਂ ਖੇਡਾਂ ਦੇ ਨਾਂ ਲਿਖੋ। ਉੱਤਰ- (1) ਵੱਡੀਆਂ ਖੇਡਾਂ : ਫੁੱਟਬਾਲ, ਹਾਕੀ, ਕ੍ਰਿਕਟ, ਵਾਲੀਬਾਲ, ਬਾਸਕਟਬਾਲ, ਕਬੱਡੀ, ਖੋ-ਖੋ, ਨੈੱਟਬਾਲ, ਥਰੋਬਾਲ, ਕੁਸ਼ਤੀ, ਕਿਸ਼ਤੀ ਚਲਾਣਾ, ਜਿਮਨਾਸਟਿਕਸ, ਮੁੱਕੇਬਾਜ਼ੀ, ਤੈਰਨਾ ਅਤੇ ਡੁੱਬਕੀ ਮਾਰਨਾ, ਬੈਡਮਿੰਟਨ, ਲਾਨ ਟੈਨਿਸ ਅਤੇ ਹੈਂਡਬਾਲ ਆਦਿ। (2) ਛੋਟੀਆਂ ਖੇਡਾਂ : ਛੂਹਣ ਛੁਹਾਈ, ਨਕਲ ਵਾਲੀਆਂ ਖੇਡਾਂ, ਬਾਲ ਵਾਲੀਆਂ ਖੇਡਾਂ ਆਦਿ, ਉਦਾਹਰਨ ਵਜੋਂ ਕੋਟਲਾ ਛਪਾਕੀ, ਰੁਮਾਲ ਚੁੱਕਣਾ, ਲੀਡਰ ਲੱਭਣਾ, ਬਿੱਲੀ ਚੂਹਾ, ਉਤਾਰਨਾ, ਤਿੰਨ-ਤਿੰਨ ਜਾਂ ਚਾਰ-ਚਾਰ, ਮਸੌਲਾ ਘੋੜੀ, ਅਨਾਰ ਚੂਚੀ ਜਾਂ ਜੰਗ ਪਲੰਗਾ, ਪਹਾੜ ਨੂੰ ਅੱਗ ਲੱਗੀ ਦੌੜ-ਦੌੜ, ਚੱਕਰ ਵਾਲੀ ਖੋ-ਖੋ ਅਤੇ ਗੁੱਲੀ ਡੰਡਾ ਆਦਿ। ਪ੍ਰਸ਼ਨ  2. ਮਨੁੱਖ ਦੀਆਂ ਮੂਲ ਕੁਸ਼ਲਤਾਵਾਂ ਕਿਹੜੀਆਂ ਹਨ ? ਇਹਨਾਂ ਮੂਲ ਕੁਸ਼ਲਤਾਵਾਂ ਤੋਂ ਅੱਜ-ਕੱਲ੍ਹ ਦੀਆਂ ਖੇਡਾਂ ਕਿਵੇਂ ਹੋਂਦ ਵਿੱਚ ਆਈਆਂ ? ਉੱਤਰ-  ਤੁਰਨਾ, ਦੌੜਨਾ, ਟੱਪਣਾ, ਉੱਛਲਣਾ, ਟੁ...

ਪਾਠ 7 ਸਕਾਊਟਿੰਗ ਅਤੇ ਗਾਈਡਿੰਗ (ਜਮਾਤ 7 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
            ਪਾਠ 7 ਸਕਾਊਟਿੰਗ ਅਤੇ ਗਾਈਡਿੰਗ                                                                 ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ 1. ਸਕਾਊਟਿੰਗ ਤੇ ਗਾਈਡਿੰਗ ਦੇ ਕੀ ਲਾਭ ਹਨ ? ਵਿਸਥਾਰ ਨਾਲ ਲਿਖੋ | ਉੱਤਰ- ਸਕਾਊਟਿੰਗ ਤੇ ਗਾਈਡਿੰਗ ਲਹਿਰ ਦਾ ਮੁੱਖ ਮੰਤਵ ਸੰਸਾਰ ਦੇ ਬੱਚਿਆਂ ਨੂੰ ਹਰ ਪੱਖੋਂ ਉੱਚਾ ਚੁੱਕਣਾ ਹੁੰਦਾ ਹੈ। ਸਕਾਊਟਿੰਗ ਤੇ ਗਾਈਡਿੰਗ ਦੇ ਹੇਠ ਲਿਖੇ ਲਾਭ ਹਨ— 1. ਭਰਾਤਰੀ ਭਾਵ ਪੈਦਾ ਕਰਦੀ ਹੈ। 2. ਈਰਖਾ ਤੇ ਸਾੜਾ ਖਤਮ ਹੁੰਦਾ ਹੈ। 3. ਧਰਮ ਦੇ ਵਿਤਕਰੇ ਨੂੰ ਖਤਮ ਕਰਦਾ ਹੈ। 4. ਮਨੁੱਖ ਵਿੱਚ ਪੂਰਨ ਪਵਿੱਤਰਤਾ ਲਿਆਉਂਦਾ ਹੈ। 5. ਜਾਤਪਾਤ ਤੇ ਉਚ-ਨੀਚ ਦਾ ਭੇਦ-ਭਾਵ ਮਿਟ ਜਾਂਦਾ ਹੈ। 6. ਅਨੁਸ਼ਾਸ਼ਨ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਆਗਿਆਕਾਰੀ ਹੁੰਦਾ ਹੈ। 7. ਸੰਜਮੀ ਬਣਦਾ ਹੈ। 7. ਮਿਠ ਬੋਲਦਾ ਹੁੰਦਾ ਹੈ। ਪ੍ਰਸ਼ਨ 2. ਸਕਾਊਟਿੰਗ ਤੇ ਗਾਈਡਿੰਗ ਦੇ ਪ੍ਰਣ (Promise) ਸਾਨੂੰ ਕੀ ਸਿੱਖਿਆ ਦਿੰਦੇ ਹਨ? ਉੱਤਰ— ਇਸ ਪ੍ਰਣ ਵਿੱਚ ਵੱਧ ਤੋਂ ਵੱਧ ਸਕਾਊਟ ਨੂੰ ਆਦਰਸ਼ਵਾਦੀ ਬਣਨ ਵਿੱਚ ਅਤੇ ਤਰੱਕੀ ਕਰਨ ਲਈ ਪੇ੍ਰਰਦੇ ਹਨ। ਇਹ ਪ੍ਰਣ ਸਕਾਊਟ ਨੂੰ ਉੱਚਾ ਅਤੇ ਸੁੱਚਾ ਬਣਨ ਵਿੱਚ ਸਹਾਈ...

ਪਾਠ-8 ਨਸ਼ਿਆਂ ਪ੍ਰਤਿ ਜਾਗਰੂਕਤਾ (ਜਮਾਤ 8 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
  ਪਾਠ-8 ਨਸ਼ਿਆਂ ਪ੍ਰਤਿ ਜਾਗਰੂਕਤਾ ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ 1. ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਨਾਲ ਕੀ ਹੁੰਦਾ ਹੈ? ਉੱਤਰ-ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਨਾਲ ਵਿਅਕਤੀ ਆਪਣਾ ਮਾਨਸਿਕ ਅਤੇ ਸਰੀਰਕ ਸੰਤੁਲਨ ਗੁਆ ਲੈਂਦਾ ਹੈ। ਇਹਨਾਂ ਪਦਾਰਥਾਂ ਦੀ ਵਰਤੋਂ ਨਾਲ ਵਿਅਕਤੀ ਦੇ ਵਰਤਾਅ, ਹਾਵ-ਭਾਵ ਅਤੇ ਉਸ ਦੀ ਸਮੁੱਚੀ ਸ਼ਖਸੀਅਤ ਵਿੱਚ ਅਦਭੁੱਤ ਬਦਲਾਅ ਆ ਜਾਂਦੇ ਹਨ। ਉਸ ਨੂੰ ਆਪਣੀ ਅਤੇ ਆਪਣੇ ਆਲੇ-ਦੁਆਲੇ ਦੀ ਕੋਈ ਸੁੱਧ-ਬੁੱਧ ਨਹੀਂ ਰਹਿੰਦੀ। ਪ੍ਰਸ਼ਨ 2. ਨਸ਼ਿਆਂ ਦੇ ਵੱਧ ਰਹੇ ਰੁਝਾਨ ਦੇ ਕਿਹੜੇ-ਕਿਹੜੇ ਕਾਰਨ ਹਨ ? ਉੱਤਰ—ਸਮਾਜ ਵਿੱਚ ਨਸ਼ਿਆਂ ਦੇ ਵੱਧ ਰਹੇ ਰੁਝਾਨ ਦੇ ਮੁੱਖ ਕਾਰਨ ਹੇਠ ਲਿਖੇ ਅਨੁਸਾਰ ਹਨ : 1. ਸਮਾਜਿਕ ਕਾਰਨ— ਅਜੋਕੇ ਸਮੇਂ ਵਿੱਚ ਬੱਚੇ ਨੂੰ ਉਸ ਦੇ ਇਰਦ-ਗਿਰਦ ਦਾ ਮਾਹੌਲ, ਗੀਤਾਂ ਦਾ ਫ਼ਿਲਮਾਂਕਣ ਅਤੇ ਫਿਲਮਾਂ ਨਸ਼ਿਆਂ ਵੱਲ ਧਕੇਲ ਰਹੀਆਂ ਹਨ। ਫਿਲਮਾਂ ਵਿੱਚ ਵਿਖਾਏ ਜਾਣ ਵਾਲੇ ਨਸ਼ਿਆਂ ਦੇ ਦ੍ਰਿਸ਼ ਕਲਾਕਾਰਾਂ ਦੇ ਕਿਰਦਾਰ ਦੀ ਸ਼ਖਸੀਅਤ ਨੂੰ ਉਜਾਗਰ ਕਰਦੇ ਹਨ। ਹੁਣ ਤਾਂ ਗੀਤਾਂ ਦੇ ਫ਼ਿਲਮਾਂਕਣ ਵਿੱਚ ਵੀ ਨਸ਼ਿਆਂ ਦੇ ਦ੍ਰਿਸ਼ ਸ਼ਾਨ ਦੇ ਪ੍ਰਤੀਕ ਦੇ ਤੌਰ ਉੱਤੇ ਦਿਖਾਏ ਜਾਂਦੇ ਹਨ। ਬੱਚੇ ਉਨ੍ਹਾਂ ਦੀ ਤਰ੍ਹਾਂ ਨਕਲ ਕਰਨ ਵਿੱਚ ਆਪਣੀ ਸ਼ਾਨ ਸਮਝਦੇ ਹਨ। ਇਸ ਤਰ੍ਹਾਂ ਕਈ ਬੱਚੇ ਨਸ਼ਿਆਂ ਵੱਲ ਖਿੱਚੇ ਜਾਂਦੇ ਹਨ। 2. ਮਿੱਤਰ ਮੰਡਲੀ ਦਾ ਅਸਰ— ਅੱਜ ਕੱਲ੍ਹ ਬੱਚਾ ਪਰਿਵਾਰਿਕ ਮਾਹੌਲ ਪਿੱਛੋਂ ਆਪਣਾ ਵਧੇਰੇ ਸਮਾਂ ਆਪਣੇ ਯਾਰਾਂ ਦੋਸਤਾ...

ਪਾਠ-7 ਯੋਗ (ਜਮਾਤ 8 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
ਪਾਠ-7 ਯੋਗ ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ 1. ਯੋਗ ਦਰਸ਼ਨ ਕੀ ਹੈ ? ਉੱਤਰ— 'ਯੋਗ ਦਰਸ਼ਨ' ਭਟਕੇ ਹੋਏ ਮਨੁੱਖਾਂ ਨੂੰ ਸਿੱਧੇ ਰਾਹ ਪਾਉਣ ਦਾ ਸਾਧਨ ਹੈ। ਇਹ ਇਸ ਗੱਲ ਨੂੰ ਮੰਨਦਾ ਹੈ ਕਿ ਆਤਮਾ ਪ੍ਰਮਾਤਮਾ ਦ ਹੀ ਅੰਸ਼ ਹੈ। ਇਹ ਮਨੁੱਖ ਨੂੰ ਸਦਾ ਅਹਿੰਸਾ ਦੇ ਰਾਹ ਉੱਤੇ ਚਲਣ ਦੀ ਪ੍ਰੇਰਣਾ ਦਿੰਦਾ ਹੈ। ਇਸ ਕਾਰਨ ਯੋਗ ਦਰਸ਼ਨ ਅਹਿੰਸਾ ਨੂੰ ਸਭ ਤੋਂ ਵੱਡਾ ਧਰਮ ਮੰਨਦਾ ਹੈ। ਪ੍ਰਸ਼ਨ 2. ਯੋਗ ਦੇ ਟੀਚੇ ਬਾਰੇ ਤੁਸੀਂ ਕੀ ਜਾਣਦੇ ਹੋ? ਉੱਤਰ— ਮਨੁੱਖ ਦਾ ਸਰੀਰਕ, ਮਾਨਸਿਕ, ਭਾਵਨਾਤਮਿਕ ਅਤੇ ਅਧਿਆਤਮਿਕ ਵਿਕਾਸ ਕਰਕੇ ਉਸਦੀ ਆਤਮਾ ਦਾ ਪ੍ਰਮਾਤਮਾ ਨਾਲ ਮੇਲ ਕਰਵਾਉਣਾ ਹੀ ਯੋਗ ਦਾ ਮੁੱਖ ਟੀਚਾ ਹੈ।ਯੋਗ ਮਨੁੱਖ ਨੂੰ ਜੀਵਨ ਦੀਆਂ ਗੁੰਝਲਦਾਰ ਔਕੜਾਂ ਦਾ ਦ੍ਰਿੜ੍ਹਤਾ ਨਾਲ ਮੁਕਾਬਲਾ ਕਰਨ ਲਈ ਤਿਆਰ ਕਰਦਾ ਹੈ ਤਾਂਕਿ ਉਹ ਕਦੇ ਆਪਣੇ ਰਾਹ ਤੋਂ ਭਟਕੇ ਨਾ ਪ੍ਰਸ਼ਨ 3. ਯੋਗ ਦੇ ਉਦੇਸ਼ ਕਿਹੜੇ-ਕਿਹੜੇ ਹੁੰਦੇ ਹਨ? ਉੱਤਰ— ਯੋਗ ਸਿੱਖਿਆ ਵਿਦਿਆਰਥੀ ਜੀਵਨ ਵਿੱਚ ਬਹੁਤ ਹੀ ਮਹੱਤਵ ਰੱਖਦੀ ਹੈ। ਯੋਗ ਦੇ ਹੇਠ ਲਿਖੇ ਉਦੇਸ਼ ਹਨ— 1. ਸਿਹਤਮੰਦ ਬਣਾਉਣਾ। 2. ਮਾਨਸਿਕ ਤੌਰ ਉੱਤੇ ਮਜ਼ਬੂਤ ਬਣਾਉਣਾ 3. ਭਾਵਨਾਵਾਂ ਉੱਤੇ ਕਾਬੂ ਪਾਉਣਾ। 4. ਅਧਿਆਤਮਿਕ ਜੀਵਨ। 5. ਉੱਚ-ਪੱਧਰ ਦੀ ਚੇਤਨਾ ਦੀ ਪ੍ਰਾਪਤੀ। ਪ੍ਰਸ਼ਨ 4. ਅਸ਼ਟਾਂਗ ਯੋਗ ਬਾਰੇ ਤੁਸੀਂ ਕੀ ਜਾਣਦੇ ਹੋ ? ਉੱਤਰ— 'ਅਸ਼ਟਾਂਗ' ਸ਼ਬਦ ਸੰਸਕ੍ਰਿਤ ਭਾਸ਼ਾ ਦੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ। ਇਹ ਦੋ ਸ਼ਬਦ ਅਸ਼ਟ + ...

ਪਾਠ- 6 ਖੇਡਾਂ ਅਤੇ ਅਨੁਸ਼ਾਸਨ (ਜਮਾਤ 8 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
  ਪਾਠ- 6 ਖੇਡਾਂ ਅਤੇ ਅਨੁਸ਼ਾਸਨ ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ 1. ਅਨੁਸ਼ਾਸਨ ਦਾ ਕੀ ਅਰਥ ਹੈ ? ਉੱਤਰ— ਅਨੁਸ਼ਾਸਨ ਦਾ ਅਰਥ— ਕੁਝ ਖਾਸ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਾਰਜਾਂ ਨੂੰ ਪੂਰਾ ਕਰਨਾ ਹੀ ਅਨੁਸ਼ਾਸਨ ਕਰਾਉਂਦਾ ਹੈ। ਅਨੁਸ਼ਾਸਨ ਦੁਆਰਾ ਹੀ ਜ਼ਿੰਮੇਵਾਰੀ ਦੀ ਭਾਵਨਾ, ਫ਼ਰਜ਼ਾਂ ਦੀ ਪਾਲਣਾ ਕਰਨੀ, ਆਪਣੇ ਹਿੱਤਾਂ ਦੀ ਰਾਖੀ ਅਤੇ ਦੂਜਿਆਂ ਦੀ ਮਦਦ ਕਰਨ ਦੀ ਯੋਗਤਾ ਪ੍ਰਾਪਤ ਹੁੰਦੀ ਹੈ। ਪ੍ਰਸ਼ਨ 2. ਅਨੁਸ਼ਾਸਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ ? ਉੱਤਰ— ਅਨੁਸ਼ਾਸਨ ਦੋ ਪ੍ਰਕਾਰ ਦਾ ਹੁੰਦਾ ਹੈ— 1. ਅੰਦਰੂਨੀ ਅਨੁਸ਼ਾਸਨ।    2. ਬਾਹਰੀ ਅਨੁਸ਼ਾਸਨ। ਅੰਦਰੂਨੀ ਅਨੁਸ਼ਾਸਨ— ਇਹ ਉਹ ਅਨੁਸ਼ਾਸਨ ਹੈ ਜੋ ਵਿਦਿਆਰਥੀ ਦੇ ਅੰਦਰੋਂ ਖ਼ੁਦ ਹੀ ਪੈਦਾ ਹੁੰਦਾ ਹੈ। ਵਿਦਿਆਰਥੀ ਆਪਣੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਖ਼ੁਦ ਨੂੰ ਅਨੁਸ਼ਾਸਨ ਵਿੱਚ ਰਹਿਣ ਦੀ ਆਦਤ ਪਾਉਂਦਾ ਹੈ। ਇਸ ਤਰ੍ਹਾਂ ਦਾ ਅਨੁਸ਼ਾਸਨ ਸਥਾਈ ਅਨੁਸ਼ਾਸਨ ਹੁੰਦਾ ਹੈ। ਜੇ ਵਿਦਿਆਰਥੀ ਵਿੱਚ ਅਜਿਹਾ ਅਨੁਸ਼ਾਸਨ ਪੈਦਾ ਹੋ ਜਾਵੇ ਤਾਂ ਇਸ ਦੇ ਚੰਗੇ ਸਿੱਟੇ ਨਿਕਲਦੇ ਹਨ। ਬਾਹਰੀ ਅਨੁਸ਼ਾਸਨ— ਇਹ ਉਹ ਅਨੁਸ਼ਾਸਨ ਹੈ ਜਿਸ ਨਾਲ ਵਿਦਿਆਰਥੀ ਉੱਤੇ ਬਾਹਰੀ ਦਬਾਅ ਪਾਇਆ ਜਾਂਦਾ ਹੈ। ਵਿਦਿਆਰਥੀ ਉੱਤੇ ਇਨਾਮ, ਡੰਡੇ ਦੇ ਡਰ, ਜੁਰਮਾਨੇ ਜਾਂ ਅਪਮਾਨ ਦੇ ਡਰ ਕਰਕੇ ਇਹ ਜਬਰੀ ਥੋਪ ਦਿੱਤਾ ਜਾਂਦਾ ਹੈ। ਪ੍ਰਸ਼ਨ 3. ਅਨੁਸ਼ਾਸਨ ਦੀ ਲੋੜ ਅਤੇ ਮਹੱਤਤਾ ਬਾਰੇ ਤੁਸੀਂ ਕੀ ਜਾਣਦੇ ਹੋ ? ਉੱਤਰ— ਮਨੁੱਖ ਇੱਕ ...

ਪਾਠ-5 ਸੁਨਹਿਰੀ ਲੜਕਾ- ਸ੍ਰੀ ਅਭਿਨਵ ਬਿੰਦਰਾ (ਜਮਾਤ 8 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
  ਪਾਠ-5 ਸੁਨਹਿਰੀ ਲੜਕਾ- ਸ੍ਰੀ ਅਭਿਨਵ ਬਿੰਦਰਾ   ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ 1. ਅਭਿਨਵ ਬਿੰਦਰਾ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ? ਉੱਤਰ— ਅਭਿਨਵ ਬਿੰਦਰਾ ਦਾ ਜਨਮ ਇੱਕ ਸਿੱਖ ਪਰਿਵਾਰ ਵਿੱਚ 28 ਸਤੰਬਰ 1982 ਈ. ਨੂੰ ਮੋਹਾਲੀ (ਐਸ.ਏ. ਐਸ. ਨਗਰ) ਦੇ ਕਸਬਾ ਜੀਰਕਪੁਰ ਵਿਖੇ ਡਾ. ਅਪਜੀਤ ਸਿੰਘ ਬਿੰਦਰਾ ਅਤੇ ਸ੍ਰੀਮਤੀ ਬਬਲੀ ਬਿੰਦਰਾ ਦੇ ਘਰ ਹੋਇਆ। ਪ੍ਰਸ਼ਨ 2. ਅਭਿਨਵ ਬਿੰਦਰਾ ਨੇ ਪਹਿਲੀ ਵਾਰੀ ਕਦੋਂ ਉਲੰਪਿਕ ਖੇਡਾਂ ਵਿੱਚ ਭਾਗ ਲਿਆ ?  ਉੱਤਰ— ਅਭਿਨਵ ਬਿੰਦਰਾ ਨੇ ਪਹਿਲੀ ਵਾਰੀ 2000 ਦੀਆਂ ਸਿਡਨੀ ਉਲੰਪਿਕ ਖੇਡਾਂ ਵਿੱਚ ਭਾਗ ਲਿਆ। ਪ੍ਰਸ਼ਨ 3. ਅਭਿਨਵ ਬਿੰਦਰਾ ਵਿਸ਼ਵ ਵਿਜੇਤਾ ਕਦੋਂ ਬਣਿਆ? ਉੱਤਰ— ਅਭਿਨਵ ਬਿੰਦਰਾ 2006 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿਖੇ ਵਿਸ਼ਵ ਵਿਜੇਤਾ ਬਣਿਆ। ਪ੍ਰਸ਼ਨ 4. ਅਭਿਨਵ ਬਿੰਦਰਾ ਨੇ ਉਲੰਪਿਕ ਸੋਨ ਤਮਗਾ ਕਦੋਂ ਜਿੱਤਿਆ ?  ਉੱਤਰ— ਅਭਿਨਵ ਬਿੰਦਰਾ ਨੇ 2008 ਦੀਆਂ ਬੀਜਿੰਗ ਉਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ। ਪ੍ਰਸ਼ਨ 5. ਭਾਰਤ ਸਰਕਾਰ ਵੱਲੋਂ ਅਭਿਨਵ ਬਿੰਦਰਾ ਨੂੰ ਕਿਹੜੇ-ਕਿਹੜੇ ਐਵਾਰਡ ਦਿੱਤੇ ਗਏ? ਉੱਤਰ— ਭਾਰਤ ਸਰਕਾਰ ਵੱਲੋਂ ਅਭਿਨਵ ਬਿੰਦਰਾ ਨੂੰ ਅਰਜੁਨਾ ਐਵਾਰਡ, ਰਾਜੀਵ ਗਾਂਧੀ ਖੇਡ ਰਤਨ ਐਵਾਰਡ ਅਤੇ ਪਦਮ ਭੂਸ਼ਣ ਐਵਾਰਡ ਦਿੱਤੇ ਗਏ। ਪਾਠ - 6 ਖੇਡਾਂ   ਅਤੇ   ਅਨੁਸ਼ਾਸਨ

ਪਾਠ 6 ਏਸ਼ੀਅਨ ਅਤੇ ਉਲੰਪਿਕ ਖੇਡਾਂ (ਜਮਾਤ 9 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
  ਪਾਠ 6   ਏਸ਼ੀਅਨ ਅਤੇ ਉਲੰਪਿਕ ਖੇਡਾਂ  (Asian and Olympic Games) ( ਅਭਿਆਸੀ ਪ੍ਰਸ਼ਨ ਦੇ ਉੱਤਰ) ਵਸਤੂਨਿਸ਼ਠ ਪ੍ਰਸ਼ਨ 1. ਪੁਰਾਣੀਆਂਉਲੰਪਿਕ ਖੇਡਾਂ ਦਾ ਪਤਨ ................ ਬੀ.ਸੀ. ਵਿੱਚ ਹੋਇਆ। ਉੱਤਰ: 394  2. ਨਵੀਨ ਉਲੰਪਿਕ ਖੇਡਾਂ ਕਿੰਨੇ ਸਾਲ ਬਾਅਦ ਕਰਵਾਈਆਂ ਜਾਂਦੀਆਂ ਹਨ? ਉੱਤਰ:  ਚਾਰ ਸਾਲ  3 . ਨਵੀਨ ਉਲੰਪਿਕ ਖੇਡਾਂ ਸਨ 1894 ਈ. ਵਿੱਚ ਸ਼ੁਰੂ ਹੋਈਆਂ। (ਸਹੀ/ਗ਼ਲਤ) ਉੱਤਰ:  ਗ਼ਲਤ 4. ਏਸ਼ੀਅਨ ਖੇਡਾਂ ਕਦੋਂ ਸ਼ੁਰੂ ਹੋਈਆਂ? (ੳ) 1951            (ਅ) 1952 (ੲ) 1953             (ਸ) 1954 ਉੱਤਰ:   (ੳ) 1951 ਛੋਟੇ ਉੱਤਰਾਂ ਵਾਲੇ ਪ੍ਰਸ਼ਨ 5. ਪੁਰਾਤਨ ਉਲੰਪਿਕ ਖੇਡਾਂ ਦੇ ਨਿਯਮ ਲਿਖੋ। ਉੱਤਰ: ਪੁਰਾਤਨ ਉਲੰਪਿਕ ਖੇਡਾਂ ਵਿੱਚ ਬਹੁਤ ਸਾਰੇ ਨਿਯਮ ਬਣਾਏ ਗਏ ਸਨ ਅਤੇ ਇਹਨਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਨਾ ਕੀਤੀ ਜਾਂਦੀ ਸੀ। 1. ਖੇਡਾਂ ਵਿੱਚ ਹਿੱਸਾ ਲੈਣ ਵਾਲਾ ਖਿਡਾਰੀ ਯੂਨਾਨ ਦਾ ਨਾਗਰਿਕ ਹੋਣਾ ਜ਼ਰੂਰੀ ਸੀ। 2. ਕੋਈ ਵੀ ਗ਼ੁਲਾਮ ਅਤੇ ਔਰਤ ਖੇਡਾਂ ਵਿੱਚ ਭਾਗ ਨਹੀਂ ਲੈ ਸਕਦੇ ਸਨ। 3 . ਇਹਨਾਂ ਖੇਡਾਂ ਵਿੱਚ ਕੋਈ ਵੀ ਪੇਸ਼ੇਵਰ ਖਿਡਾਰੀ ਹਿੱਸਾ ਨਹੀਂ ਲੈ ਸਕਦਾ ਸੀ। 4. ਖਿਡਾਰੀ ਲਈ ਘੱਟ ਤੋਂ ਘੱਟ 10 ਮਹੀਨੇ ਦੀ ਖੇਡ ਸਿਖਲਾਈ ਪ੍ਰਾਪਤ ਕੀਤੀ ਹੋਣੀ ਲਾਜ਼ਮੀ ਸੀ। 5 . ਖੇਡਾਂ ਸ਼ੁਰੂ ...

ਪਾਠ 6 ਭਾਰਤੀ ਸੈਨਾਵਾਂ ਵਿਚ ਭਰਤੀ ਅਤੇ ਭਵਿੱਖ (ਜਮਾਤ 10 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
                                              ਪਾਠ 6  ਭਾਰਤੀ ਸੈਨਾਵਾਂ ਵਿਚ ਭਰਤੀ ਅਤੇ ਭਵਿੱਖ  ( ਅਭਿਆਸੀ ਪ੍ਰਸ਼ਨ ਦੇ ਉੱਤਰ) ਵਸਤੂਨਿਸ਼ਠ ਪ੍ਰਸ਼ਨ 1. ਦੇਸ ਦੀਆਂ ਤਿੰਨ ਸੈਨਾਵਾਂ ਦੀ ਕਮਾਨ ...............ਦੇ ਹੱਥ ਵਿੱਚ ਹੁੰਦੀ ਹੈ। ਉੱਤਰ: ਰਾਸ਼ਟਰਪਤੀ 2. ਭਾਰਤੀ ਹਵਾਈ ਸੈਨਾ ਦੀ ਸਥਾਪਨਾ ਕਿਹੜੇ ਸਾਲ ਵਿੱਚ ਹੋਈ? ਉੱਤਰ: 1932 3 . ਭਾਰਤੀ ਤਿੰਨੋਂ ਸੈਨਾਵਾਂ ਵਿੱਚੋਂ ਥਲ ਸੈਨਾ ਦੀ ਗਿਣਤੀ ਸਭ ਤੋਂ ਵੱਧ ਹੈ। (ਸਹੀ/ਗ਼ਲਤ) ਉੱਤਰ: ਸਹੀ 4. ਸਰੀਰਿਕ ਯੋਗਤਾ ਟੈਸਟ ਰਾਹੀਂ ਕਿੰਨੇ ਤਰੀਕਿਆ ਨਾਲ ਉਮੀਦਵਾਰ ਯੋਗਤਾ ਦਾ ਨਿਰੀਖਣ ਕੀਤਾ ਜਾਦਾ ਹੈ?  (ੳ)2               (ਅ) 3 (ੲ) 4                (ਸ) 5 ਉੱਤਰ: (ੲ) 4   ਛੋਟੇ ਉੱਤਰਾਂ ਵਾਲੇ ਪ੍ਰਸ਼ਨ 5 . 9 ਫੁੱਟ ਖਾਈ ਟੈੱਸਟ ਕੀ ਹੈ ? ਉੱਤਰ: 9 ਫੁੱਟ ਖਾਈ (9 Feet Trench) : ਇਸ ਟੈਸਟ ਵਿੱਚ ਉਮੀਦਵਾਰ ਨੇ 9 ਫੁੱਟ ਦੀ ਖਾਈ ਨੂੰ ਜੰਪ ਕਰਕੇ ਪਾਰ ਕਰਨਾ ਹੁੰਦਾ ਹੈ। ਖਾਈ ਪਾਰ ਕਰਨ ਵਾਲੇ ਉਮੀਦਵਾਰ ਅਗਲੇ ਟੈੱਸਟ ਲਈ ਯੋਗ ਮੰਨੇ ਜਾਂਦੇ ਹਨ। ਇਸ ਟੈੱਸਟ ਦਾ ਕੋਈ ਅੰਕ ਨਹੀਂ ਦਿੱਤਾ ਜਾਂਦਾ। ਸਿਰਫ਼...

ਪਾਠ 5 ਓਲੰਪੀਅਨ ਗੁਰਬਚਨ ਸਿੰਘ ਰੰਧਾਵਾ (ਜਮਾਤ 10 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
                                                pwT- 5 aulMpIAn gurbcn isMG rMDwvw ( ਅਭਿਆਸੀ ਪ੍ਰਸ਼ਨ ਦੇ ਉੱਤਰ) ਅਭਿਆਸ ਵਸਤੂਨਿਸ਼ਟ   ਪ੍ਰਸ਼ਨ pRSn 1. ਗੁਰਬਚਨ   ਸਿੰਘ   ਰੰਧਾਵਾ   ਦਾ   ਜਨਮ   ………. ਸਾਲ   ਵਿੱਚ   ਹੋਇਆ । au`qr. 6 jUn 1939 pRSn 2. ਕਿਹੜੇ   ਸਾਲ   ਵਿੱਚ   ਗੁਰਬਚਨ   ਸਿੰਘ   ਸੀ . ਆਰ . ਪੀ . ਐਫ   ਵਿੱਚ   ਭਰਤੀ   ਹੋਇਆ  ? au`qr. 1958 pRSn3.   1960 ਦੀਆਂ   ਰੋਮ   ਉਲੰਪਿਕ   ਖੇਡਾਂ   ਵਿੱਚ   ਹਿੱਸਾ   ਲੈਣ   ਤੋਂ   ਬਾਅਦ   ਗੁਰਬਚਨ   ਸਿੰਘ   ਦਾ   ਹੌਂਸਲਾ   ਹੋਰ   ਦੀ   ਵੱਧ   ਗਿਆ । ( ਸਹੀ / ਗ਼ਲਤ ) au`qr. shI pRSn 4. ਗੁਰਬਚਨ   ਸਿੰਘ   ਦੀ   ਕਿਹੜੀ   ਖੇਡ   ਹੈ  ? ( ਓ ) ਐਥਲੈਟਿਕਸ         ( ਅ )  kb`fI ( ੲ ) ਕ੍ਰਿਕਟ                ( ਸ ) ਹਾਕੀ au`qr. ...