ਪਾਠ-5 ਸੁਨਹਿਰੀ ਲੜਕਾ- ਸ੍ਰੀ ਅਭਿਨਵ ਬਿੰਦਰਾ (ਜਮਾਤ 8 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

 ਪਾਠ-5 ਸੁਨਹਿਰੀ ਲੜਕਾ- ਸ੍ਰੀ ਅਭਿਨਵ ਬਿੰਦਰਾ 

(ਅਭਿਆਸੀ ਪ੍ਰਸ਼ਨ ਦੇ ਉੱਤਰ)





ਪ੍ਰਸ਼ਨ 1. ਅਭਿਨਵ ਬਿੰਦਰਾ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?

ਉੱਤਰ— ਅਭਿਨਵ ਬਿੰਦਰਾ ਦਾ ਜਨਮ ਇੱਕ ਸਿੱਖ ਪਰਿਵਾਰ ਵਿੱਚ 28 ਸਤੰਬਰ 1982 ਈ. ਨੂੰ ਮੋਹਾਲੀ (ਐਸ.ਏ. ਐਸ. ਨਗਰ) ਦੇ ਕਸਬਾ ਜੀਰਕਪੁਰ ਵਿਖੇ ਡਾ. ਅਪਜੀਤ ਸਿੰਘ ਬਿੰਦਰਾ ਅਤੇ ਸ੍ਰੀਮਤੀ ਬਬਲੀ ਬਿੰਦਰਾ ਦੇ ਘਰ ਹੋਇਆ।

ਪ੍ਰਸ਼ਨ 2. ਅਭਿਨਵ ਬਿੰਦਰਾ ਨੇ ਪਹਿਲੀ ਵਾਰੀ ਕਦੋਂ ਉਲੰਪਿਕ ਖੇਡਾਂ ਵਿੱਚ ਭਾਗ ਲਿਆ ? 

ਉੱਤਰ— ਅਭਿਨਵ ਬਿੰਦਰਾ ਨੇ ਪਹਿਲੀ ਵਾਰੀ 2000 ਦੀਆਂ ਸਿਡਨੀ ਉਲੰਪਿਕ ਖੇਡਾਂ ਵਿੱਚ ਭਾਗ ਲਿਆ।

ਪ੍ਰਸ਼ਨ 3. ਅਭਿਨਵ ਬਿੰਦਰਾ ਵਿਸ਼ਵ ਵਿਜੇਤਾ ਕਦੋਂ ਬਣਿਆ?

ਉੱਤਰ— ਅਭਿਨਵ ਬਿੰਦਰਾ 2006 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿਖੇ ਵਿਸ਼ਵ ਵਿਜੇਤਾ ਬਣਿਆ।

ਪ੍ਰਸ਼ਨ 4. ਅਭਿਨਵ ਬਿੰਦਰਾ ਨੇ ਉਲੰਪਿਕ ਸੋਨ ਤਮਗਾ ਕਦੋਂ ਜਿੱਤਿਆ ?

 ਉੱਤਰ— ਅਭਿਨਵ ਬਿੰਦਰਾ ਨੇ 2008 ਦੀਆਂ ਬੀਜਿੰਗ ਉਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ।

ਪ੍ਰਸ਼ਨ 5. ਭਾਰਤ ਸਰਕਾਰ ਵੱਲੋਂ ਅਭਿਨਵ ਬਿੰਦਰਾ ਨੂੰ ਕਿਹੜੇ-ਕਿਹੜੇ ਐਵਾਰਡ ਦਿੱਤੇ ਗਏ?

ਉੱਤਰ— ਭਾਰਤ ਸਰਕਾਰ ਵੱਲੋਂ ਅਭਿਨਵ ਬਿੰਦਰਾ ਨੂੰ ਅਰਜੁਨਾ ਐਵਾਰਡ, ਰਾਜੀਵ ਗਾਂਧੀ ਖੇਡ ਰਤਨ ਐਵਾਰਡ ਅਤੇ ਪਦਮ ਭੂਸ਼ਣ ਐਵਾਰਡ ਦਿੱਤੇ ਗਏ।

ਪਾਠ- 6 ਖੇਡਾਂ ਅਤੇ ਅਨੁਸ਼ਾਸਨ


Comments