ਪਾਠ 5 ਓਲੰਪੀਅਨ ਗੁਰਬਚਨ ਸਿੰਘ ਰੰਧਾਵਾ (ਜਮਾਤ 10 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

                                               pwT-5

aulMpIAn gurbcn isMG rMDwvw

(ਅਭਿਆਸੀ ਪ੍ਰਸ਼ਨ ਦੇ ਉੱਤਰ)



ਅਭਿਆਸ

ਵਸਤੂਨਿਸ਼ਟ ਪ੍ਰਸ਼ਨ

pRSn 1. ਗੁਰਬਚਨ ਸਿੰਘ ਰੰਧਾਵਾ ਦਾ ਜਨਮ ……….ਸਾਲ ਵਿੱਚ ਹੋਇਆ

au`qr. 6 jUn 1939

pRSn 2. ਕਿਹੜੇ ਸਾਲ ਵਿੱਚ ਗੁਰਬਚਨ ਸਿੰਘ ਸੀ.ਆਰ.ਪੀ.ਐਫ ਵਿੱਚ ਭਰਤੀ ਹੋਇਆ ?

au`qr. 1958

pRSn3. 1960ਦੀਆਂ ਰੋਮ ਉਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਗੁਰਬਚਨ ਸਿੰਘ ਦਾ 

ਹੌਂਸਲਾ ਹੋਰ ਦੀ ਵੱਧ ਗਿਆ

(ਸਹੀ/ਗ਼ਲਤ)

au`qr. shI

pRSn 4. ਗੁਰਬਚਨ ਸਿੰਘ ਦੀ ਕਿਹੜੀ ਖੇਡ ਹੈ ?

() ਐਥਲੈਟਿਕਸ        () kb`fI

() ਕ੍ਰਿਕਟ              () ਹਾਕੀ

au`qr. () ਐਥਲੈਟਿਕਸ 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

pRSn 5. ਟੋਕਿਓ ਉਲੰਪਿਕ ਖੇਡਾਂ ਗੁਰਬਚਨ ਸਿੰਘ ਲਈ ਕਿਵੇਂ ਅਹਿਮ ਸਾਬਤ ਹੋਈਆਂ ?

au`qr. ਟੋਕੀਓ ਉਲੰਪਿਕ ਖੇਡਾਂ ਗੁਰਬਚਨ ਸਿੰਘ ਦੇ ਖੇਡ ਜੀਵਨ ਵਿੱਚ ਬਹੁਤ ਅਹਿਮ ਸਾਬਿਤ ਹੋਈਆਂ ।ਉਲੰਪਿਕ ਖੇਡਾਂ ਦੇ ਇਤਿਹਾਸ ਵਿੱਚ 110 ਮੀਟਰ ਧਰਤਾਲਜ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਉਹ ਪਹਿਲਾ ਏਸ਼ੀਆਈ ਖਿਡਾਰੀ ਸੀ । ਫ਼ਾਈਨਲ ਮੁਕਾਬਲੇ ਵਿੱਚ ਭਾਵੇਂ ਉਹ ਕੋਈ ਤਮਗਾ ਪ੍ਰਾਪਤ ਨਾ ਕਰ ਸਕਿਆ, ਪਰ 14 ਸੈਕਿੰਡ ਦੇ ਸਮੇਂ ਨਾਲ ਪੰਜਵਾਂ ਸਥਾਨ ਪ੍ਰਾਪਤ ਕਰਨ ਦੇ ਨਾਲ-ਨਾਲ ਉਸ ਨੇ ਰਾਸ਼ਟਰੀ, ਏਸ਼ੀਆਈ ਅਤੇ ਰਾਸ਼ਟਰ ਮੰਡਲ ਖੇਡ ਦਾ ਨਵਾਂ ਰਿਕਾਰਡ ਸਥਾਪਿਤ ਕਰ ਦਿੱਤਾ। ਉਸ ਦਾ ਪੰਜਵਾ ਸਥਾਨ ਪ੍ਰਾਪਤ ਕਰਨਾ ਦੀ ਭਾਰਤੀ ਖੇਡਾਂ ਲਈ ਸ਼ੁਭ ਸੰਕੇਤ ਸੀ।

pRSn 6.  ਗੁਰਬਚਨ ਸਿੰਘ' ਦੇ ਮੁੱਢਲੇ ਜੀਵਨ ਬਾਰੇ ਲਿਖੋ ?

ਉੱਤਰ. ਗੁਰਬਚਨ ਸਿੰਘ ਰੰਧਾਵਾ ਦਾ ਜਨਮ 6 ਜੂਨ 1939 ਨੂੰ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਨੰਗਲੀ (ਨੇੜੇ ਮਹਿਤਾ) ਵਿਖੇ ਪਿਤਾ ਮੇਜਰ ਟਹਿਲ ਸਿੰਘ ਰੰਧਾਵਾ ਦੇ ਗ੍ਰਹਿ ਮਾਤਾ ਧਨਵੰਤ ਕੌਰ ਦੀ ਕੁੱਖੋਂ ਹੋਇਆ। ਉਸ ਦੇ ਪਿਤਾ ਅਤੇ ਵੱਡਾ ਭਰਾ ਹਰਭਜਨ ਸਿੰਘ ਵੀ ਆਪਣੇ ਸਮੇਂ ਦੇ ਪ੍ਰਸਿੱਧ ਅਥਲੀਟ ਸਨ। ਘਰ ਵਿੱਚ ਖੇਡਾਂ ਦਾ ਮਾਹੌਲ ਹੋਣ ਕਾਰਨ ਗੁਰਬਚਨ ਸਿੰਘ ਨੂੰ ਖੇਡਾਂ ਵਿਰਾਸਤ ਵਿੱਚ ਹੀ ਪ੍ਰਾਪਤ ਹੋਈਆਂ।

ਘਰ ਵਿੱਚ ਖੇਡਾਂ ਦਾ ਮਾਹੌਲ ਹੋਣ ਕਾਰਨ ਛੋਟੇ ਹੁੰਦਿਆਂ ਗੁਰਬਚਨ ਸਿੰਘ ਨੇ ਵਾਲੀਬਾਲ ਅਤੇ ਫੁਟਬਾਲ ਤੋਂ ਆਪਣੇ ਖੇਡ ਜੀਵਨ ਦੀ ਸ਼ੁਰੂਆਤ ਕੀਤੀ। ਗੁਰਬਚਨ ਨੇ ਆਪਣਾ ਐਥਲੈਟਿਕਸ ਕੈਰੀਅਰ ਮਹਿਤਾ ਨੰਗਲ ਦੇ ਹਾਈ ਸਕੂਲ ਤੋਂ ਸ਼ੁਰੂ ਕੀਤਾ ਸੀ। ਗੁਰਬਚਨ ਸਿੰਘ ਨੇ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੀਆਂ ਖੇਡਾਂ ਵਿਚ ਭਾਗ ਲਿਆ । ਉਸ ਨੇ ਜਿਹੜੇ ਵੀ ਈਵੈਂਟ ਵਿੱਚ ਹਿੱਸਾ ਲਿਆ, ਉਥੇ ਹੀ ਝੰਡੇ ਗੱਡ ਦਿੱਤੇ । 

ਵੱਡੇ ਉੱਤਰਾਂ ਵਾਲੇ ਪ੍ਰਸ਼ਨ

pRSn 7. ਗੁਰਬਚਨ ਸਿੰਘ ਦੇ ਮੁੱਢਲੇ ਜੀਵਨ ਅਤੇ ਖੇਡਾਂ ਪ੍ਰਤI ਝੁਕਾਅ ਬਾਰੇ ਚਾਨਣਾ ਪਾਓ?

ਉੱਤਰ.    ਮੁੱਢਲਾ ਜੀਵਨ

ਗੁਰਬਚਨ ਸਿੰਘ ਰੰਧਾਵਾ ਦਾ ਜਨਮ 6 ਜੂਨ 1939 ਨੂੰ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਨੰਗਲੀ (ਨੇੜੇ ਮਹਿਤਾ) ਵਿਖੇ ਪਿਤਾ ਮੇਜਰ ਟਹਿਲ ਸਿੰਘ ਰੰਧਾਵਾ ਦੇ ਗ੍ਰਹਿ ਮਾਤਾ ਧਨਵੰਤ ਕੌਰ ਦੀ ਕੁੱਖੋਂ ਹੋਇਆ। ਉਸ ਦੇ ਪਿਤਾ ਅਤੇ ਵੱਡਾ ਭਰਾ ਹਰਭਜਨ ਸਿੰਘ ਵੀ ਆਪਣੇ ਸਮੇਂ ਦੇ ਪ੍ਰਸਿੱਧ ਅਥਲੀਟ ਸਨ। ਘਰ ਵਿੱਚ ਖੇਡਾਂ ਦਾ ਮਾਹੌਲ ਹੋਣ ਕਾਰਨ ਗੁਰਬਚਨ ਸਿੰਘ ਨੂੰ ਖੇਡਾਂ ਵਿਰਾਸਤ ਵਿੱਚ ਹੀ ਪ੍ਰਾਪਤ ਹੋਈਆਂ।



ਖੇਡਾਂ ਵੱਲ ਝੁਕਾਅ

ਘਰ ਵਿੱਚ ਖੇਡਾਂ ਦਾ ਮਾਹੌਲ ਹੋਣ ਕਾਰਨ ਛੋਟੇ ਹੁੰਦਿਆਂ ਗੁਰਬਚਨ ਸਿੰਘ ਨੇ ਵਾਲੀਬਾਲ ਅਤੇ ਫੁਟਬਾਲ ਤੋਂ ਆਪਣੇ ਖੇਡ ਜੀਵਨ ਦੀ ਸ਼ੁਰੂਆਤ ਕੀਤੀ। ਗੁਰਬਚਨ ਨੇ ਆਪਣਾ ਐਥਲੈਟਿਕਸ ਕੈਰੀਅਰ ਮਹਿਤਾ ਨੰਗਲ ਦੇ ਹਾਈ ਸਕੂਲ ਤੋਂ ਸ਼ੁਰੂ ਕੀਤਾ ਸੀ। ਸਕੂਲੀ ਪੱਧਰ ਉੱਤੇ ਉਹ ਜ਼ਿਲ੍ਹਾ ਖੇਡਾਂ ਦਾ ਜੇਤੂ ਬਣਿਆ। 1956 ਵਿੱਚ ਉਸ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਦਾਖ਼ਲਾ ਲਿਆ।ਕਾਲਜ ਵਿਖੇ ਉਹ 110 ਮੀਟਰ ਹਰਡਲਜ਼ ਦੌੜ ਵੱਲ ਖਿੱਚਿਆ ਗਿਆ। ਗੁਰਬਚਨ ਨੇ ਪਹਿਲੇ ਹੀ ਸਾਲ 110 ਮੀਟਰ ਹਰਡਲ ਦੌੜ ਦਾ ਕਾਲਜ ਰਿਕਾਰਡ ਤੋੜ ਦਿੱਤਾ। ਫੇਰ ਉਸ ਨੇ ਲੰਮੀ ਛਾਲ ਵਿੱਚ ਆਪਣੇ ਹੀ ਪਿਤਾ ਵੱਲੋਂ ਕਾਇਮ ਕੀਤਾ 20 ਸਾਲ ਪੁਰਾਣਾ ਰਿਕਾਰਡ ਤੋੜਿਆ। 1957-58 'ਚ ਪੰਜਾਬ ਯੂਨੀਵਰਸਿਟੀ ਦੀ ਅੰਤਰ-ਕਾਲਜ ਐਥਲੈਟਿਕਸ ਮੀਟ ਵਿੱਚ ਗੁਰਬਚਨ ਨੇ ਜਿਹੜੇ ਵੀ ਈਵੈਂਟ ਵਿੱਚ ਹਿੱਸਾ ਲਿਆ, ਉਥੇ ਹੀ ਝੰਡੇ ਗੱਡ ਦਿੱਤੇ । ਉਸ ਨੇ 5 ਸੋਨ ਤਮਗੇ ਜਿੱਤ ਕੇ ਯੂਨੀਵਰਸਿਟੀ ਦੇ ਬੈਸਟ ਅਥਲੀਟ ਦਾ ਖ਼ਿਤਾਬ ਜਿੱਤਿਆ।

ਖਾਲਸਾ ਕਾਲਜ ਦੀ ਪੜ੍ਹਾਈ ਵਿਚਾਲੇ ਛੱਡ ਕੇ ਗੁਰਬਚਨ ਸਿੰਘ ਰੰਧਾਵਾ 1958 ਵਿੱਚ ਸੀ.ਆਰ.ਪੀ.ਐਫ. ਵਿੱਚ ਭਰਤੀ ਹੋ ਗਿਆ। ਸੀ.ਆਰ.ਪੀ.ਐਫ. ਵਿੱਚ ਭਰਤੀ ਹੋਣ ਉਪਰੰਤ ਉਸ ਦੀ ਖੇਡ ਪ੍ਰਤਿਭਾ ਵਿੱਚ ਹੋਰ ਵੀ ਨਿਖਾਰ ਆਇਆ। ਆਲ ਇੰਡੀਆ ਪੁਲਿਸ ਖੇਡਾਂ ਵਿੱਚ ਉਸ ਨੇ ਕਈ ਮੁਕਾਬਲੇ ਜਿੱਤੇ ਅਤੇ ਬੈਸਟ ਅਥਲੀਟ ਬਣਦਾ ਰਿਹਾ । ਆਲ-ਇੰਡੀਆ ਪੁਲਿਸ ਖੇਡਾਂ ਦੇ ਬੈਸਟ ਅਥਲੀਟ ਨੂੰ ਹੋਮ ਮਨਿਸਟਰ ਮੈਡਲ ਮਿਲਦਾ ਸੀ ਜੋ ਉਸ ਨੇ ਲਗਾਤਾਰ 6 ਸਾਲ ਜਿੱਤਿਆ।

pRSn 8. ਗੁਰਬਚਨ ਸਿੰਘ ਦੀ ਕੌਮਾਂਤਰੀ ਐਥਲੈਟਿਕਸ ਦੀ ਸ਼ੁਰੂਆਤ ਬਾਰੇ ਅਤੇ ਉਹਨਾਂ ਨੂੰ ਮਿਲੇ

 ਸਨਮਾਨਾਂ ਬਾਰੇ ਲਿਖੋ ?

ਉੱਤਰ. ਦੇਸ ਦੀ ਐਥਲੈਟਿਕਸ ਵਿੱਚ ਗੁਰਬਚਨ ਸਿੰਘ ਰੰਧਾਵਾ ਦੀ ਗੁੱਡੀ 21 ਵਰ੍ਹਿਆਂ ਦੀ ਉਮਰੇ ਉਦੋਂ ਚੜ੍ਹੀ ਜਦੋਂ ਉਸ ਨੇ 1950 ਵਿੱਚ ਦਿੱਲੀ ਵਿਖੇ ਹੋਈ ਓਪਨ ਕੌਮੀ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਡਿਕੈਥਲਨ ਦਾ ਕੌਮੀ ਰਿਕਾਰਡ ਤੋੜਦਿਆਂ ਸੋਨੇ ਦਾ ਤਮਗਾ ਜਿੱਤਿਆ। ਗੁਰਬਚਨ ਸਿੰਘ ਨੇ ਡਿਕੈਥਲਨ ਵਿੱਚ 5973 ਅੰਕਾਂ ਨਾਲ ਨਵਾਂ ਰਿਕਾਰਡ ਕਾਇਮ ਕੀਤਾ। 1960 ਦੀਆਂ ਰੋਮ ਓਲੰਪਿਕਸ ਲਈ ਚੁਣੀ ਗਈ ਭਾਰਤੀ ਐਥਲੈਟਿਕ ਟੀਮ ਵਿੱਚ ਗੁਰਬਚਨ ਸਿੰਘ ਸਭ ਤੋਂ ਛੋਟੀ ਉਮਰ ਦਾ ਅਥਲੀਟ ਸੀ। 1960 ਦੀਆਂ ਰੋਮ ਉਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਗੁਰਬਚਨ ਸਿੰਘ ਦਾ ਹੌਸਲਾ ਹੋਰ ਵੀ ਵਧ ਗਿਆ। 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਤੋਂ ਸਵਾ ਮਹੀਨਾ ਪਹਿਲਾਂ ਬੰਗਲੌਰ ਵਿਖੇ ਭਾਰਤੀ ਐਥਲੈਟਿਕਸ ਟੀਮ ਦੇ ਟਰਾਇਲਾਂ ਵਿੱਚ ਗੁਰਬਚਨ ਸਿੰਘ ਨੇ ਦੋ ਦਿਨਾਂ ਵਿੱਚ ਚਾਰ ਨਵੇਂ (110 ਮੀਟਰ ਹਰਡਲਜ਼, ਉੱਚੀ ਛਾਲ, ਜੈਵਲਿਨ ਥਰੋਅ ਅਤੇ ਡਿਕੈਬਲਨ) ਕੌਮੀ ਰਿਕਾਰਡ ਬਣਾਕੇ ਖੇਡ ਹਲਕਿਆਂ ਵਿੱਚ ਤਰਥੱਲੀ ਮਚਾ ਦਿੱਤੀ। ਇਹ ਰਿਕਾਰਡ ਐਥਲੈਟਿਕਸ ਦੀਆਂ ਤਿੰਨੇ ਵੰਨਗੀਆਂ ਦੌੜਾਂ, ਥਰੋਆਂ ਅਤੇ ਛਾਲਾਂ ਵਿੱਚ ਬਣਾਏ ਗਏ ਸਨ। ਜਕਾਰਤਾ ਏਸ਼ਿਆਈ ਖੇਡਾਂ ਵਿੱਚ ਉਸ ਨੇ ਡਿਕਥੈਲਨ ਵਿੱਚ ਸੋਨ ਤਮਗਾ ਜਿੱਤ ਕੇ ਏਸ਼ੀਆ ਦੇ ਬੈਸਟ ਅਥਲੀਟ ਦਾ ਖ਼ਿਤਾਬ ਹਾਸਲ ਕੀਤਾ।

ਸਾਲ 1964 ਟੋਕੀਓ ਉਲੰਪਿਕਸ ਖੇਡਾਂ ਵਿਚ 110 ਮੀਟਰ ਹਰਡਲਜ਼ ਦੇ ਫਾਈਨਲ ਵਿਚ ਪਹੁੰਚਣ ਵਾਲਾ ਉਹ ਪਹਿਲਾਂ ਏਸ਼ਿਆਈ ਖਿਡਾਰੀ ਸੀ

ਗੁਰਬਚਨ ਸਿੰਘ ਰੰਧਾਵਾਂ ਨੂੰ ਮਿਲਣ ਵਾਲੇ ਮਾਨ-ਸਨਮਾਨ



1. 1961 ਵਿੱਚ ਗੁਰਬਚਨ ਸਿੰਘ ਰੰਧਾਵਾ ਨੂੰ ਪਹਿਲੇ ਅਰਜੁਨ ਐਵਾਰਡੀ ਹੋਣ ਦਾ ਮਾਣ ਹਾਸਿਲ ਹੋਇਆ।

2. 1978 ਵਿੱਚ ਸੀ.ਆਰ.ਪੀ.ਐਫ਼ ਵਿੱਚ ਮਿਸਾਲੀ ਸੇਵਾਵਾਂ ਬਦਲੇ ‘ਪੁਲਿਸ ਮੈਡਲ ਫ਼ਾਰ ਮੈਰੀਟੋਰੀਅਸ ਸਰਵਿਸਜ਼ ਪ੍ਰਾਪਤ ਕੀਤਾ।

3. 1990 ਵਿੱਚ ਪੁਲਿਸ ਸੇਵਾਵਾਂ ਦਾ ਸਿਖਰਲਾ ਰਾਸ਼ਟਰਪਤੀ ਪੁਰਸਕਾਰ ਪ੍ਰੈਜੀਡੈਂਟ ਪੁਲਿਸ ਮੈਡਲ ਫ਼ਾਰ ਡਿਸਟਿਗੂਐਸ ਸਰਵਿਸਜ਼ '' ਨਾਲ ਸਨਮਾਨਿਆ ਗਿਆ।

4. 2005 ਵਿੱਚ ਦੇਸ ਦਾ ਚੌਥੇ ਸਰਵਉੱਚ ਨਾਗਰਿਕ ਸਨਮਾਨ 'ਪਦਮਸ੍ਰੀ' ਪ੍ਰਾਪਤ ਕੀਤਾ।

5. 2019 ਵਿੱਚ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਸਰਵਉੱਚ ਐਵਾਰਡ ਮਹਾਰਾਜਾ ਰਣਜੀਤ ਸਿੰਘ ਐਵਾਰਡ

ਨਾਲ ਸਨਮਾਨਿਆ ਗਿਆ।

ਪਾਠ 6  ਭਾਰਤੀ ਸੈਨਾਵਾਂ ਵਿਚ ਭਰਤੀ ਅਤੇ ਭਵਿੱਖ  

Follow Us To Support.

  

     Instaagram Link


Comments