Posts

Showing posts with the label Health and physical education

ਪਾਠ- 6 ਖੇਡਾਂ ਅਤੇ ਅਨੁਸ਼ਾਸਨ (ਜਮਾਤ 8 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
  ਪਾਠ- 6 ਖੇਡਾਂ ਅਤੇ ਅਨੁਸ਼ਾਸਨ ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ 1. ਅਨੁਸ਼ਾਸਨ ਦਾ ਕੀ ਅਰਥ ਹੈ ? ਉੱਤਰ— ਅਨੁਸ਼ਾਸਨ ਦਾ ਅਰਥ— ਕੁਝ ਖਾਸ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਾਰਜਾਂ ਨੂੰ ਪੂਰਾ ਕਰਨਾ ਹੀ ਅਨੁਸ਼ਾਸਨ ਕਰਾਉਂਦਾ ਹੈ। ਅਨੁਸ਼ਾਸਨ ਦੁਆਰਾ ਹੀ ਜ਼ਿੰਮੇਵਾਰੀ ਦੀ ਭਾਵਨਾ, ਫ਼ਰਜ਼ਾਂ ਦੀ ਪਾਲਣਾ ਕਰਨੀ, ਆਪਣੇ ਹਿੱਤਾਂ ਦੀ ਰਾਖੀ ਅਤੇ ਦੂਜਿਆਂ ਦੀ ਮਦਦ ਕਰਨ ਦੀ ਯੋਗਤਾ ਪ੍ਰਾਪਤ ਹੁੰਦੀ ਹੈ। ਪ੍ਰਸ਼ਨ 2. ਅਨੁਸ਼ਾਸਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ ? ਉੱਤਰ— ਅਨੁਸ਼ਾਸਨ ਦੋ ਪ੍ਰਕਾਰ ਦਾ ਹੁੰਦਾ ਹੈ— 1. ਅੰਦਰੂਨੀ ਅਨੁਸ਼ਾਸਨ।    2. ਬਾਹਰੀ ਅਨੁਸ਼ਾਸਨ। ਅੰਦਰੂਨੀ ਅਨੁਸ਼ਾਸਨ— ਇਹ ਉਹ ਅਨੁਸ਼ਾਸਨ ਹੈ ਜੋ ਵਿਦਿਆਰਥੀ ਦੇ ਅੰਦਰੋਂ ਖ਼ੁਦ ਹੀ ਪੈਦਾ ਹੁੰਦਾ ਹੈ। ਵਿਦਿਆਰਥੀ ਆਪਣੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਖ਼ੁਦ ਨੂੰ ਅਨੁਸ਼ਾਸਨ ਵਿੱਚ ਰਹਿਣ ਦੀ ਆਦਤ ਪਾਉਂਦਾ ਹੈ। ਇਸ ਤਰ੍ਹਾਂ ਦਾ ਅਨੁਸ਼ਾਸਨ ਸਥਾਈ ਅਨੁਸ਼ਾਸਨ ਹੁੰਦਾ ਹੈ। ਜੇ ਵਿਦਿਆਰਥੀ ਵਿੱਚ ਅਜਿਹਾ ਅਨੁਸ਼ਾਸਨ ਪੈਦਾ ਹੋ ਜਾਵੇ ਤਾਂ ਇਸ ਦੇ ਚੰਗੇ ਸਿੱਟੇ ਨਿਕਲਦੇ ਹਨ। ਬਾਹਰੀ ਅਨੁਸ਼ਾਸਨ— ਇਹ ਉਹ ਅਨੁਸ਼ਾਸਨ ਹੈ ਜਿਸ ਨਾਲ ਵਿਦਿਆਰਥੀ ਉੱਤੇ ਬਾਹਰੀ ਦਬਾਅ ਪਾਇਆ ਜਾਂਦਾ ਹੈ। ਵਿਦਿਆਰਥੀ ਉੱਤੇ ਇਨਾਮ, ਡੰਡੇ ਦੇ ਡਰ, ਜੁਰਮਾਨੇ ਜਾਂ ਅਪਮਾਨ ਦੇ ਡਰ ਕਰਕੇ ਇਹ ਜਬਰੀ ਥੋਪ ਦਿੱਤਾ ਜਾਂਦਾ ਹੈ। ਪ੍ਰਸ਼ਨ 3. ਅਨੁਸ਼ਾਸਨ ਦੀ ਲੋੜ ਅਤੇ ਮਹੱਤਤਾ ਬਾਰੇ ਤੁਸੀਂ ਕੀ ਜਾਣਦੇ ਹੋ ? ਉੱਤਰ— ਮਨੁੱਖ ਇੱਕ ...

ਪਾਠ 5 ਓਲੰਪੀਅਨ ਗੁਰਬਚਨ ਸਿੰਘ ਰੰਧਾਵਾ (ਜਮਾਤ 10 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
                                                pwT- 5 aulMpIAn gurbcn isMG rMDwvw ( ਅਭਿਆਸੀ ਪ੍ਰਸ਼ਨ ਦੇ ਉੱਤਰ) ਅਭਿਆਸ ਵਸਤੂਨਿਸ਼ਟ   ਪ੍ਰਸ਼ਨ pRSn 1. ਗੁਰਬਚਨ   ਸਿੰਘ   ਰੰਧਾਵਾ   ਦਾ   ਜਨਮ   ………. ਸਾਲ   ਵਿੱਚ   ਹੋਇਆ । au`qr. 6 jUn 1939 pRSn 2. ਕਿਹੜੇ   ਸਾਲ   ਵਿੱਚ   ਗੁਰਬਚਨ   ਸਿੰਘ   ਸੀ . ਆਰ . ਪੀ . ਐਫ   ਵਿੱਚ   ਭਰਤੀ   ਹੋਇਆ  ? au`qr. 1958 pRSn3.   1960 ਦੀਆਂ   ਰੋਮ   ਉਲੰਪਿਕ   ਖੇਡਾਂ   ਵਿੱਚ   ਹਿੱਸਾ   ਲੈਣ   ਤੋਂ   ਬਾਅਦ   ਗੁਰਬਚਨ   ਸਿੰਘ   ਦਾ   ਹੌਂਸਲਾ   ਹੋਰ   ਦੀ   ਵੱਧ   ਗਿਆ । ( ਸਹੀ / ਗ਼ਲਤ ) au`qr. shI pRSn 4. ਗੁਰਬਚਨ   ਸਿੰਘ   ਦੀ   ਕਿਹੜੀ   ਖੇਡ   ਹੈ  ? ( ਓ ) ਐਥਲੈਟਿਕਸ         ( ਅ )  kb`fI ( ੲ ) ਕ੍ਰਿਕਟ                ( ਸ ) ਹਾਕੀ au`qr. ...

ਪਾਠ 4 ਪੰਜਾਬ ਦੀਆਂ ਲੋਕ-ਖੇਡਾਂ (ਜਮਾਤ 6 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
 ਪਾਠ -4 ਪੰਜਾਬ ਦੀਆਂ ਲੋਕ-ਖੇਡਾਂ ਪ੍ਰਸ਼ਨ 1, ਬੱਚਿਆਂ ਦੀਆਂ ਕੋਈ ਦੋ ਖੇਡਾਂ ਦੇ ਨਾਂ ਲਿਖੋ? ਉੱਤਰ- 1, ਬਾਂਦਰ ਕਿੱਲਾ 2. ਭੰਡਾ ਭੰਡਾਰੀਆ। ਪ੍ਰਸ਼ਨ 2. ਪੁੱਗਣ ਦੇ ਕਿੰਨੇ ਤਰੀਕੇ ਹੁੰਦੇ ਹਨ ? ਕਿਸੇ ਇੱਕ ਤਰੀਕੇ ਦਾ ਵਰਨਣ ਕਰੋ? ਉੱਤਰ- ਪੁੱਗਣ ਦੇ ਤਿੰਨ ਤਰੀਕੇ ਹਨ।ਪੁੱਗਣ ਦੀ ਪਹਿਲੀ ਵਿਧੀ ਵਿੱਚ ਪਹਿਲਾਂ ਤਿੰਨ ਖਿਡਾਰੀ ਆਪਣਾ ਸੱਜਾ ਹੱਥ ਇੱਕ ਦੂਜੇ ਦੇ ਹੱਥ ਉੱਤੇ ਰੱਖਦੇ ਹਨ ਅਤੇ ਇੱਕੋ ਸਮੇਂ ਹੱਥਾਂ ਨੂੰ ਹਵਾ ਵਿੱਚ ਉਛਾਲ ਕੇ ਉਲਟਾ ਦਿੰਦੇ ਹਨ। ਤਿੰਨਾਂ ਵਿੱਚੋਂ ਜੇਕਰ ਦੋ ਖਿਡਾਰੀਆਂ ਦੇ ਹੱਥ ਪੁੱਠੇ ਰੱਖੇ ਹੋਣ ਅਤੇ ਤੀਜੇ ਦੇ ਹੱਥ ਸਿੱਧੇ ਹੀ ਰਹਿ ਜਾਂਦੇ ਹਨ ਤਾਂ ਉਹ ਖਿਡਾਰੀ ਪੁੱਗ ਜਾਂਦਾ ਹੈ। ਇਸ ਤਰ੍ਹਾਂ ਵਾਰੋ-ਵਾਰੀ ਇੱਕ ਤੋਂ ਬਿਨਾਂ ਸਾਰੇ ਖਿਡਾਰੀ ਪੁੱਗ ਜਾਂਦੇ ਹਨ। ਪ੍ਰਸ਼ਨ 3. ਖੇਡਾਂ ਦੀ ਮਹੱਤਤਾ ਬਾਰੇ ਨੋਟ ਲਿਖੋ? ਉੱਤਰ- ਲੋਕ-ਖੇਡਾਂ ਅਸਲ ਵਿੱਚ ਜੀਵਨ ਦੀਆਂ ਚੁਣੌਤੀਆਂ ਨਾਲ ਜੁੜੀਆਂ ਹੋਈਆਂ ਹਨ। ਕਦੇ ਕਿਸੇ ਖ਼ਤਰੇ ਤੋਂ ਬੱਚਣ ਲਈ ਦੌੜਨਾ ਪੈਂਦਾ ਹੈ ਅਤੇ ਕਦੇ ਕਿਸੇ ਦੁਸ਼ਮਣ ਦਾ ਪਿੱਛਾ ਕਰਨਾ ਪੈਂਦਾ ਹੈ। ਕਿਤੇ ਮੁਕਾਬਲਾ ਵੀ ਕਰਨਾ ਪੈ ਸਕਦਾ ਹੈ। ਸਰੀਰਕ ਬਲ, ਫੁਰਤੀ, ਦਿਮਾਗ਼ੀ ਚੁਸਤੀ ਆਦਿ ਗੁਣ ਇਹਨਾਂ ਖੇਡਾਂ ਨੂੰ ਖੇਡਦਿਆਂ ਸਹਿਜੇ ਹੀ ਆ ਜਾਂਦੇ ਹਨ। ਉਦਾਹਰਨ ਲਈ, ਜਦੋਂ ਖਿਡਾਰੀ ਜੋ ਕੇਵਲ ਠੀਕਰੀਆਂ ਦੇ ਨਾਲ ਨਿਸ਼ਾਨਾ ਲਾਉਣ ਦੀ ਖੇਡ ਖੇਡਦੇ ਹਨ ਉਦੋਂ ਧਿਆਨ ਇਕਾਗਰ ਕਰਨ ਦੀ ਸਿਖਲਾਈ ਹੁੰਦੀ ਹੈ।ਕੋਟਲਾ ਛਪਾਕੀ ਦੀ ਖੇਡ ਤੋਂ ਚੌਕਸ ਰਹਿਣਾ ...

ਪਾਠ 4 ਖੇਡ-ਸੱਟਾਂ ਤੇ ਉਹਨਾਂ ਦਾ ਇਲਾਜ (ਜਮਾਤ 7 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
ਪਾਠ 4 ਖੇਡ-ਸੱਟਾਂ ਤੇ ਉਹਨਾਂ ਦਾ ਇਲਾਜ ਪ੍ਰਸ਼ਨ 1. ਖੇਡ ਸੱਟਾਂ ਤੋਂ ਕੀ ਭਾਵ ਹੈ ? ਉੱਤਰ—ਖੇਡ ਦੇ ਮੈਦਾਨ ਵਿਚ ਖਿਡਾਰੀਆਂ ਨੂੰ ਲੱਗਣ ਵਾਲੀਆਂ ਸੱਟਾਂ ਨੂੰ ਖੇਡ ਸੱਟਾਂ (Sports Injuries) ਕਿਹਾ ਜਾਂਦਾ ਹੈ। ਪ੍ਰਸ਼ਨ 2. ਪ੍ਰਤੱਖ ਸੱਟਾਂ ਕੀ ਹੁੰਦੀਆਂ ਹਨ ? ਉੱਤਰ- ਪ੍ਰਤੱਖ ਸੱਟਾਂ (Exposed Injuries)— ਇਸ ਪ੍ਰਕਾਰ ਦੀਆਂ ਸੱਟਾਂ ਖਿਡਾਰੀ ਨੂੰ ਖੇਡ ਦੇ ਦੌਰਾਨ ਆਮ ਹੀ ਲੱਗਦੀਆਂ ਰਹਿੰਦੀਆਂ ਹਨ। ਇਹ ਸੱਟਾਂ ਸਰੀਰ ਦੇ ਬਾਹਰੀ ਹਿੱਸੇ ਉੱਪਰ ਲੱਗਦੀਆਂ ਹਨ ਅਤੇ ਇਹਨਾਂ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਖੇਡਦੇ ਸਮੇਂ ਡਿੱਗਣ ਕਾਰਨ ਜਾਂ ਕਿਸੇ ਬਾਹਰੀ ਚੀਜ਼ ਦੇ ਵੱਜਣ ਕਾਰਨ ਇਹ ਸੱਟਾਂ ਲੱਗਦੀਆਂ ਹਨ। ਪ੍ਰਸ਼ਨ 3. ਅਪ੍ਰਤੱਖ ਸੱਟਾਂ ਕਿਸ ਨੂੰ ਕਹਿੰਦੇ ਹਨ ? ਉੱਤਰ— ਅਪ੍ਰਤੱਖ ਸੱਟਾਂ (Unexposed Injuries)- ਅਪ੍ਰਤੱਖ ਸੱਟਾਂ ਉਹ ਹੁੰਦੀਆਂ ਹਨ ਜਿਹੜੀਆਂ ਸਰੀਰ ਦੇ ਬਾਹਰੀ ਹਿੱਸਿਆਂ ਉੱਪਰ ਨਜ਼ਰ ਨਹੀਂ ਆਉਂਦੀਆਂ। ਇਹਨਾਂ ਸੱਟਾਂ ਨੂੰ ਗੁੱਜੀਆਂ ਸੱਟਾਂ ਵੀ ਕਿਹਾ ਜਾਂਦਾ ਹੈ। ਇਹ ਸੱਟਾਂ ਜ਼ਿਆਦਾਤਰ ਸਰੀਰ ਦੀਆਂ ਭਾਰੀਆਂ ਮਾਸਪੇਸ਼ੀਆਂ ਅਤੇ ਜੋੜਾਂ ਉੱਤੇ ਲੱਗਦੀਆਂ ਹਨ।  ਪ੍ਰਸ਼ਨ 3 . ਜੋੜ ਦੇ ਉਤਰਨ ਅਤੇ ਹੱਡੀ ਦੇ ਟੁੱਟਣ ਵਿੱਚ ਕੁੱਝ ਅੰਤਰ ਹੈ ? ਉੱਤਰ—ਆਮ ਤੌਰ ਤੇ ਲੋਕ ਜੋੜ ਦੇ  ਉਭਰਨ ਨੂੰ ਹੱਡੀ ਦਾ ਟੁੱਟਣਾ ਸਮਝ ਲੈਂਦਾ ਹਨ ਜਦੋਂ ਕਿ ਦੋਵਾਂ ਸੱਟਾਂ ਵਿੱਚ ਅੰਤਰ ਹੁੰਦਾ ਹੈ ਜੋ ਕਿ ਅੱਗੇ ਲਿਖੇ ਅਨੁਸਾਰ ਹੈ :  ਹੱਡੀ ਦਾ ਉਤਰਨਾ (D...

ਪਾਠ-4 ਕਿਲ੍ਹਾ ਰਾਏਪੁਰ ਦੀਆ ਖੇਡਾਂ (ਜਮਾਤ 8 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
ਪਾਠ-4 ਕਿਲ੍ਹਾ ਰਾਏਪੁਰ ਦੀਆ ਖੇਡਾਂ   ਪ੍ਰਸ਼ਨ 1. ਕਿਲਾ ਰਾਏਪੁਰ ਦੀਆਂ ਖੇਡਾਂ ਦਾ ਜਨਮ ਕਦੋਂ ਹੋਇਆ ? ਉੱਤਰ—ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ 1933 ਈ. ਵਿੱਚ ਜਲੰਧਰ ਵਿੱਚ ਹੋਏ ਹਾਕੀ ਟੂਰਨਾਮੈਂਟ ਪਿੱਛੋਂ ਹੋਇਆ ਜਿਸ ਵਿੱਚ ਕਿਲ੍ਹਾ ਰਾਏਪੁਰ ਦੀ ਹਾਕੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਵੇਂ ਇਸ ਟੂਰਨਾਮੈਂਟ ਦਾ ਕੋਈ ਮਹੱਤਵ ਨਹੀਂ ਸੀ ਪਰ ਇਸ ਜਿੱਤ ਨੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅਰੰਭ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਪ੍ਰਸ਼ਨ 2. ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿੱਚ ਕਿਹੜੀਆਂ-ਕਿਹੜੀਆਂ ਪੁਰਾਤਨ ਖੇਡਾਂ ਖੇਡੀਆਂ ਜਾਂਦੀਆਂ ਹਨ ? ਉੱਤਰ—ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿੱਚ ਪੁਰਾਤਨ ਖੇਡਾਂ ਜਿਵੇਂ ਕਿ ਸੁਹਾਗਾ ਦੌੜਾਂ, ਮੂੰਗਲੀਆਂ ਫੇਰਨੀਆਂ, ਮਿੱਟੀ ਦੀਆਂ ਬੋਰੀਆਂ ਚੁੱਕਣਾ, ਵੱਛਾ ਚੁੱਕਣਾ, ਗਧਾ ਚੁੱਕਣਾ, ਦੰਦਾਂ ਨਾਲ ਟ੍ਰੈਕਟਰ ਖਿੱਚਣਾ, ਲੇਟ ਕੇ ਸਰੀਰ ਉੱਤੇ ਟ੍ਰੈਕਟਰ ਚੜ੍ਹਾਉਣਾ, ਕੰਨਾਂ ਨਾਲ ਟ੍ਰੈਕਟਰ ਖਿੱਚਣਾ, ਦੰਦਾਂ ਨਾਲ ਇੱਕ ਮਣ ਵਜ਼ਨ ਚੁੱਕਣਾ, ਬਜ਼ੁਰਗਾਂ ਦੀ ਦੌੜ, ਕੁੱਤਿਆਂ ਦੀ ਦੌੜ, ਘੋੜੀਆਂ ਦਾ ਨਾਚ, ਬਲਦਾਂ ਦਾ ਮੰਜੀਆਂ ਟੱਪਣਾ, ਪੱਥਰ ਚੁੱਕਣਾ, ਨਿਹੰਗ ਸਿੰਘਾਂ ਦੇ ਜੌਹਰ, ਟਰਾਈ ਸਾਈਕਲ ਦੌੜ, ਦੰਦਾਂ ਨਾਲ ਹਲ ਚੁੱਕਣਾ, ਕਬੂਤਰਾਂ ਦੀਆਂ ਉਡਾਣਾਂ, ਖੰਚਰ ਦੌੜਾਂ, ਹਾਥੀਆਂ ਦੀਆਂ ਦੌੜਾਂ ਆਦਿ ਖੇਡਾਂ ਖਿਡਾਈਆਂ ਜਾਂਦੀਆਂ ਹਨ। ਪ੍ਰਸ਼ਨ 3 . ਕਿਲਾ ਰਾਏਪੁਰ ਦੇ ਖੇਡ ਮੇਲੇ ਵਿੱਚ ਕਿਹੜੀਆਂ-ਕਿਹੜੀਆਂ ਨਵੀ...

ਪਾਠ 4 ਜਾਂਚ, ਮਿਣਤੀ ਅਤੇ ਮੁਲਾਂਕਣ (ਜਮਾਤ 10 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
 ਪਾਠ 4 ਜਾਂਚ, ਮਿਣਤੀ ਅਤੇ ਮੁਲਾਂਕਣ (Test, Measurement and Evaluation) (ਅਭਿਆਸ ਦੇ ਪ੍ਰਸ਼ਨ-ਉੱਤਰ) ਵਸਤੁਨਿਸ਼ਠ ਪ੍ਰਸ਼ਨ ਪ੍ਰਸ਼ਨ 1. ਗਤੀ ਟੈਸਟ ਨੂੰ ਸਮੇਂ ਵਿੱਚ ਦਰਜ ਕੀਤਾ ਜਾਂਦਾ ਹੈ ? ਉੱਤਰ-ਸੈਕਿੰਡ। ਪ੍ਰਸ਼ਨ 2. ਸਕਿਨ ਫੋਲਡ  ਕੈਲੀਪਰ ਮਾਪਣ ਵਾਲਾ ਯੰਤਰ ਕਿਸ ਕੰਮ ਆਉਂਦਾ ਹੈ? ਉੱਤਰ—ਚਮੜੀ ਦੀ ਮੋਟਾਈ ਮਾਪਣ ਦੇ ਕੰਮ ਆਉਂਦਾ ਹੈ। ਪ੍ਰਸ਼ਨ 3. ਵੱਧ ਭਾਰ ਵਾਲੇ ਖਿਡਾਰੀ ਗੋਲਾ ਸੁੱਟਣ ਅਤੇ ਕੁਸਤੀਆਂ ਵਰਗੀਆਂ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦੇ।                  (ਸਹੀ-ਗ਼ਲਤ)  ਉੱਤਰ—ਗ਼ਲਤ। ਪ੍ਰਸ਼ਨ 4. ਗੋਲਡਨ ਬੂਟ ਦਾ ਇਨਾਮ ਕਿਹੜੀ ਖੇਡ ਵਿੱਚ ਦਿੱਤਾ ਜਾਂਦਾ ਹੈ ? (ੳ) ਫੁੱਟਬਾਲ (ਅ) ਹਾਕੀ (ੲ) ਹੈਂਡਬਾਲ (ਸ) ਬੈਡਮਿੰਟਨ ਉੱਤਰ—(ੳ) ਫੁੱਟਬਾਲ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ 5. ਟੈੱਸਟ ਕੀ ਹੈ? ਉੱਤਰ—ਖਿਡਾਰੀ ਦੀ ਉੱਨਤੀ ਅਤੇ ਕੋਚ ਦੀ ਸਿਖਲਾਈ ਦਾ ਪੱਧਰ ਜਾਣਨ ਲਈ ਜਾਂਚ (Test) ਬੜੀ ਜ਼ਰੂਰੀ ਹੁੰਦੀ ਹੈ।ਟੈੱਸਟ/ਜਾਂਚ ਉਹ ਔਜ਼ਾਰ ਹੈ, ਜਿਸ ਦੀ ਮਦਦ ਨਾਲ ਅਸੀਂ ਖਿਡਾਰੀ ਦੀਆਂ ਸਰੀਰਿਕ ਯੋਗਤਾਵਾਂ, ਮਾਨਸਿਕ ਪੱਧਰ ਅਤੇ ਖੇਡ ਨਿਪੁੰਨਤਾਵਾਂ ਵਿੱਚ ਹੋਏ ਸੁਧਾਰਾਂ ਦੇ ਸੰਬੰਧ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਇਹਨਾਂ ਕੁਸ਼ਲਤਾਵਾਂ/ਯੋਗਤਾਵਾਂ ਦਾ ਪਰੀਖਣ ਕਰਨ ਵਾਸਤੇ ਵਿਭਿੰਨ ਤਰ੍ਹਾਂ ਦੇ ਟੈੱਸਟ ਤਿਆਰ ਕੀਤੇ ਗਏ ਹਨ। ਪ੍ਰਸ਼ਨ 6, ਮਨ...

ਪਾਠ 3 ਵਾਧਾ ਅਤੇ ਵਿਕਾਸ (ਜਮਾਤ 10 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
ਪਾਠ 3 ਵਾਧਾ ਅਤੇ ਵਿਕਾਸ (Growth and Development)  ( ਅਭਿਆਸੀ ਪ੍ਰਸ਼ਨ ਦੇ ਉੱਤਰ) ਵਸਤੁਨਿਸ਼ਠ ਪ੍ਰਸ਼ਨ ਪ੍ਰਸ਼ਨ 1. ਵਾਧਾ ਇੱਕ .....................ਪ੍ਰਕਿਰਿਆ ਹੈ? ਉੱਤਰ— ਕੁਦਰਤੀ  ਪ੍ਰਸ਼ਨ 2. ਵਾਧੇ ਅਤੇ ਵਿਕਾਸ ਲਈ ਕਿਹੋ ਜਿਹਾ ਭੋਜਨ ਲੈਣਾ ਚਾਹੀਦਾ ਹੈ ? ਉੱਤਰ—ਵਾਧੇ ਅਤੇ ਵਿਕਾਸ ਲਈ ਸੰਤੁਲਿਤ ਭੋਜਨ ਲੈਣਾ ਚਾਹੀਦਾ ਹੈ। ਪ੍ਰਸ਼ਨ 3. ਵਾਧੇ ਅਤੇ ਵਿਕਾਸ ਦੀ ਪ੍ਰਕਿਰਿਆ ਉੱਪਰ ਵਾਤਾਵਰਨ ਦਾ ਕੋਈ ਪ੍ਰਭਾਵ ਨਹੀਂ ਪੈਂਦਾ? (ਸਹੀ/ਗ਼ਲਤ) ਉੱਤਰ—ਗ਼ਲਤ। ਪ੍ਰ ਸ਼ਨ 4. ਇਨਡੋਮੋਰਫ ਪ੍ਰਕਾਰ ਦੇ ਵਿਅਕਤੀ ਦਾ ਸਰੀਰ ਕਿਹੋ ਜਿਹਾ ਹੁੰਦਾ ਹੈ ? (ੳ) ਤਕੜਾ (ਅ) ਗੋਲ-ਮਟੋਲ (ੲ) ਸੁਡੌਲ (ਸ) ਲੰਮਾ ਉੱਤਰ—(ਅ) ਗੋਲ-ਮਟੋਲ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ 5. ਵਿਕਾਸ ਦੀਆਂ ਅਵਸਥਾਵਾਂ ਦੇ ਨਾਂ ਲਿਖੋ? ਉੱਤਰ—1. ਸ਼ਿਸ਼ੂਕਾਲ (Infancy) (1-6 ਸਾਲ ਤੱਕ) 2. ਬਾਲ ਅਵਸਥਾ (Childhood) (6-12 ਸਾਲ ਤੱਕ) 3. ਕਿਸ਼ੋਰ ਅਵਸਥਾ (Adolesence) (12 ਤੋਂ 18 ਸਾਲ ਤੱਕ) 4. ਬਾਲਗ ਅਵਸਥਾ (Adulthood) (18 ਸਾਲ ਤੋਂ ਉੱਪਰ) ਪ੍ਰਸ਼ਨ 6. ਕਿਸ਼ੋਰ ਅਵਸਥਾ ਕੀ ਹੈ? ਉੱਤਰ—ਕਿਸ਼ੋਰ ਅਵਸਥਾ ( Adolescence )— ਇਹ ਅਵਸਥਾ 12 ਸਾਲ ਤੋਂ 18 ਸਾਲ ਦੀ ਉਮਰ ਤੱਕ ਹੁੰਦੀ ਹੈ ਜੋਕਿ ਬੱਚੇ ਦੇ ਜੀਵਨ ਦੀ ਬਹੁਤ ਹੀ ਸੰਘਰਸ਼ਸ਼ੀਲ ਅਵਸਥਾ ਹੈ। ਇਹ ਅਵਸਥਾ ਆਉਂਦੇ ਹੀ ਉਸ ਅੰਦਰ ਕਈ ਪ੍ਰਕਾਰ ਦੇ ਸਰੀਰਿਕ ਬਦਲਾਅ ਆਉਣ ਲੱਗਦੇ ਹਨ। ਇਸ ਉਮਰ ਵਿੱਚ ਬੱਚੇ ਨਾਲ ਉਸ ਦੇ ਮਾਂ-...