ਪਾਠ-4 ਕਿਲ੍ਹਾ ਰਾਏਪੁਰ ਦੀਆ ਖੇਡਾਂ (ਜਮਾਤ 8 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )
ਪਾਠ-4 ਕਿਲ੍ਹਾ ਰਾਏਪੁਰ ਦੀਆ ਖੇਡਾਂ
ਪ੍ਰਸ਼ਨ 1. ਕਿਲਾ ਰਾਏਪੁਰ ਦੀਆਂ ਖੇਡਾਂ ਦਾ ਜਨਮ ਕਦੋਂ ਹੋਇਆ ?
ਉੱਤਰ—ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ 1933 ਈ. ਵਿੱਚ ਜਲੰਧਰ ਵਿੱਚ ਹੋਏ ਹਾਕੀ ਟੂਰਨਾਮੈਂਟ ਪਿੱਛੋਂ ਹੋਇਆ ਜਿਸ ਵਿੱਚ ਕਿਲ੍ਹਾ ਰਾਏਪੁਰ ਦੀ ਹਾਕੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਵੇਂ ਇਸ ਟੂਰਨਾਮੈਂਟ ਦਾ ਕੋਈ ਮਹੱਤਵ ਨਹੀਂ ਸੀ ਪਰ ਇਸ ਜਿੱਤ ਨੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅਰੰਭ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ।
ਪ੍ਰਸ਼ਨ 2. ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿੱਚ ਕਿਹੜੀਆਂ-ਕਿਹੜੀਆਂ ਪੁਰਾਤਨ ਖੇਡਾਂ ਖੇਡੀਆਂ ਜਾਂਦੀਆਂ ਹਨ ?
ਉੱਤਰ—ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿੱਚ ਪੁਰਾਤਨ ਖੇਡਾਂ ਜਿਵੇਂ ਕਿ ਸੁਹਾਗਾ ਦੌੜਾਂ, ਮੂੰਗਲੀਆਂ ਫੇਰਨੀਆਂ, ਮਿੱਟੀ ਦੀਆਂ ਬੋਰੀਆਂ ਚੁੱਕਣਾ, ਵੱਛਾ ਚੁੱਕਣਾ, ਗਧਾ ਚੁੱਕਣਾ, ਦੰਦਾਂ ਨਾਲ ਟ੍ਰੈਕਟਰ ਖਿੱਚਣਾ, ਲੇਟ ਕੇ ਸਰੀਰ ਉੱਤੇ ਟ੍ਰੈਕਟਰ ਚੜ੍ਹਾਉਣਾ, ਕੰਨਾਂ ਨਾਲ ਟ੍ਰੈਕਟਰ ਖਿੱਚਣਾ, ਦੰਦਾਂ ਨਾਲ ਇੱਕ ਮਣ ਵਜ਼ਨ ਚੁੱਕਣਾ, ਬਜ਼ੁਰਗਾਂ ਦੀ ਦੌੜ, ਕੁੱਤਿਆਂ ਦੀ ਦੌੜ, ਘੋੜੀਆਂ ਦਾ ਨਾਚ, ਬਲਦਾਂ ਦਾ ਮੰਜੀਆਂ ਟੱਪਣਾ, ਪੱਥਰ ਚੁੱਕਣਾ, ਨਿਹੰਗ ਸਿੰਘਾਂ ਦੇ ਜੌਹਰ, ਟਰਾਈ ਸਾਈਕਲ ਦੌੜ, ਦੰਦਾਂ ਨਾਲ ਹਲ ਚੁੱਕਣਾ, ਕਬੂਤਰਾਂ ਦੀਆਂ ਉਡਾਣਾਂ, ਖੰਚਰ ਦੌੜਾਂ, ਹਾਥੀਆਂ ਦੀਆਂ ਦੌੜਾਂ ਆਦਿ ਖੇਡਾਂ ਖਿਡਾਈਆਂ ਜਾਂਦੀਆਂ ਹਨ।
ਪ੍ਰਸ਼ਨ 3 . ਕਿਲਾ ਰਾਏਪੁਰ ਦੇ ਖੇਡ ਮੇਲੇ ਵਿੱਚ ਕਿਹੜੀਆਂ-ਕਿਹੜੀਆਂ ਨਵੀਨ ਖੇਡਾਂ ਖੇਡੀਆਂ ਜਾਂਦੀਆਂ ਹਨ ?
ਉੱਤਰ—ਕਿਲਾ ਰਾਏਪੁਰ ਦੇ ਖੇਡ ਮੇਲੇ ਵਿੱਚ ਨਵੀਨ ਖੇਡਾਂ ਵਿੱਚ ਅਥਲੈਟਿਕਸ, ਹਾਕੀ, ਕਬੱਡੀ, ਵਾਲੀਬਾਲ, ਨਿਸ਼ਾਨੇਬਾਜ਼ੀ, ਗੱਤਕਾ ਤੇ ਜਿਮਨਾਸਟਿਕ ਮੁਕਾਬਲੇ ਕਰਵਾਏ ਜਾਂਦੇ ਹਨ। ਪੈਰਾ ਗਲਾਈਡਿੰਗ ਸ਼ੋਅ ਇਸ ਖੇਡ ਮੇਲੇ ਦੀ ਖਾਸ ਖਿੱਚ ਹੈ।
ਪ੍ਰਸ਼ਨ 4. ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿੱਚ ਹੁਣ ਤੱਕ ਕਿਹੜੇ-ਕਿਹੜੇ ਦੇਸ਼ਾਂ ਨੇ ਹਿੱਸਾ ਲਿਆ ?
ਉੱਤਰ—ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿੱਚ ਹੁਣ ਤੱਕ ਪਾਕਿਸਤਾਨ, ਕੈਨੇਡਾ, ਅਮਰੀਕਾ, ਮਲੇਸ਼ੀਆ, ਸਿੰਘਾਪੁਰ ਅਤੇ ਇੰਗਲੈਂਡ ਆਦਿ ਦੇਸ਼ਾਂ ਨੇ ਭਾਗ ਲਿਆ।
ਪ੍ਰਸ਼ਨ 5. ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿੱਚ ਕੁੜੀਆਂ ਦੇ ਮੁਕਾਬਲੇ ਪਹਿਲੀ ਵਾਰੀਂ ਕਦੋਂ ਕਰਵਾਏ ਗਏ ?
ਉੱਤਰ—ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿੱਚ ਕੁੜੀਆਂ ਦੁਆਰਾ ਭਾਗ ਨਾ ਲੈਣ ਦੀ ਕਮੀ ਨੂੰ ਮਹਿਸੂਸ ਕਰਦੇ ਹੋਏ 1950 ਵਿੱਚ ਪਹਿਲੀ ਵਾਰ ਲੁਧਿਆਣਾ ਅਤੇ ਸਿੱਧਵਾਂ ਵਿਚਾਲੇ ਕੁੜੀਆਂ ਦਾ ਇੱਕ ਹਾਕੀ ਮੈਚ ਕਰਵਾਇਆ ਗਿਆ।ਇਸ ਖੇਡ ਮੇਲੇ ਵਿੱਚ ਕੁੜੀਆਂ ਦੇ ਭਾਗ ਲੈਣ ਉੱਤੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਬਾਵਜੂਦ 1953 ਈ. ਵਿਚ ਸੰਪੂਰਨ ਤੌਰ 'ਤੇ ' ਕੁੜੀਆਂ ਦੀਆਂ ਖੇਡਾਂ ਸ਼ੁਰੂ ਕੀਤੀਆਂ ਗਈਆਂ।
ਪ੍ਰਸ਼ਨ 6 . ਕਿਲਾ ਰਾਏਪੁਰ ਦੇ ਖੇਡ ਮੇਲੇ ਦੀਆਂ ਕੀ ਵਿਸ਼ੇਸ਼ਤਾਵਾਂ ਹਨ?
ਉੱਤਰ—ਕਿਲਾ ਰਾਏਪੁਰ ਦੇ ਖੇਡ ਮੇਲੇ ਦੀਆਂ ਵਿਸ਼ੇਸ਼ਤਾਵਾਂ— ਕਿਲਾ ਰਾਏਪੁਰ ਦੇ ਖੇਡ ਮੇਲੇ ਨੇ ਅਨੇਕ ਹੀ ਉਲੰਪਿਅਨ, ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਦੇਸ਼ ਨੂੰ ਦਿੱਤੇ ਹਨ। ਇਨ੍ਹਾਂ ਵਿੱਚ ਹਾਕੀ ਦੇ ਸੁਖਵੀਰ ਸਿੰਘ ਗਰੇਵਾਲ, ਜਗਨਿੰਦਰ ਸਿੰਘ, ਬਾਲ ਕ੍ਰਿਸ਼ਨ ਗਰੇਵਾਲ ਅਤੇ ਸੁਰਜੀਤ ਸਿੰਘ ਗਰੇਵਾਲ, ਐਥਲੈਟਿਕਸ ਵਿਚ ਹਰਭਜਨ ਸਿੰਘ ਗਰੇਵਾਲ ਆਦਿ ਖਿਡਾਰੀ ਪ੍ਰਸਿੱਧ ਹਨ। ਇਹ ਖੇਡ ਮੇਲਾ ਅਨੇਕਾਂ ਹੀ ਖਿਡਾਰੀਆਂ ਦਾ ਮਾਰਗ ਦਰਸ਼ਨ ਕਰ ਰਿਹਾ ਹੈ।.
ਪਾਠ-5 ਸੁਨਹਿਰੀ ਲੜਕਾ- ਸ੍ਰੀ ਅਭਿਨਵ ਬਿੰਦਰਾ
Follow Us To Support.
Comments
Post a Comment