ਪਾਠ 6 ਭਾਰਤੀ ਸੈਨਾਵਾਂ ਵਿਚ ਭਰਤੀ ਅਤੇ ਭਵਿੱਖ (ਜਮਾਤ 10 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

                                             ਪਾਠ 6  ਭਾਰਤੀ ਸੈਨਾਵਾਂ ਵਿਚ ਭਰਤੀ ਅਤੇ ਭਵਿੱਖ 

(ਅਭਿਆਸੀ ਪ੍ਰਸ਼ਨ ਦੇ ਉੱਤਰ)


ਵਸਤੂਨਿਸ਼ਠ ਪ੍ਰਸ਼ਨ

1. ਦੇਸ ਦੀਆਂ ਤਿੰਨ ਸੈਨਾਵਾਂ ਦੀ ਕਮਾਨ ...............ਦੇ ਹੱਥ ਵਿੱਚ ਹੁੰਦੀ ਹੈ।

ਉੱਤਰ: ਰਾਸ਼ਟਰਪਤੀ

2. ਭਾਰਤੀ ਹਵਾਈ ਸੈਨਾ ਦੀ ਸਥਾਪਨਾ ਕਿਹੜੇ ਸਾਲ ਵਿੱਚ ਹੋਈ?

ਉੱਤਰ: 1932

3 . ਭਾਰਤੀ ਤਿੰਨੋਂ ਸੈਨਾਵਾਂ ਵਿੱਚੋਂ ਥਲ ਸੈਨਾ ਦੀ ਗਿਣਤੀ ਸਭ ਤੋਂ ਵੱਧ ਹੈ। (ਸਹੀ/ਗ਼ਲਤ)

ਉੱਤਰ: ਸਹੀ

4. ਸਰੀਰਿਕ ਯੋਗਤਾ ਟੈਸਟ ਰਾਹੀਂ ਕਿੰਨੇ ਤਰੀਕਿਆ ਨਾਲ ਉਮੀਦਵਾਰ ਯੋਗਤਾ ਦਾ ਨਿਰੀਖਣ ਕੀਤਾ

ਜਾਦਾ ਹੈ?

 (ੳ)2              (ਅ) 3

(ੲ) 4               (ਸ) 5

ਉੱਤਰ: (ੲ) 4 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

5 . 9 ਫੁੱਟ ਖਾਈ ਟੈੱਸਟ ਕੀ ਹੈ ?

ਉੱਤਰ: 9 ਫੁੱਟ ਖਾਈ (9 Feet Trench) : ਇਸ ਟੈਸਟ ਵਿੱਚ ਉਮੀਦਵਾਰ ਨੇ 9 ਫੁੱਟ ਦੀ ਖਾਈ ਨੂੰ ਜੰਪ ਕਰਕੇ ਪਾਰ ਕਰਨਾ ਹੁੰਦਾ ਹੈ। ਖਾਈ ਪਾਰ ਕਰਨ ਵਾਲੇ ਉਮੀਦਵਾਰ ਅਗਲੇ ਟੈੱਸਟ ਲਈ ਯੋਗ ਮੰਨੇ ਜਾਂਦੇ ਹਨ। ਇਸ ਟੈੱਸਟ ਦਾ ਕੋਈ ਅੰਕ ਨਹੀਂ ਦਿੱਤਾ ਜਾਂਦਾ। ਸਿਰਫ਼ ਟੈੱਸਟ ਪਾਸ ਕਰਨਾ ਲਾਜ਼ਮੀ ਹੁੰਦਾ ਹੈ।



6. ਪੰਜਾਬ ਸਰਕਾਰ ਦੁਆਰਾ ਸੈਨਾ ਵਿੱਚ ਭਰਤੀ ਲਈ ਚਲਾਏ ਜਾਣ ਵਾਲੇ ਅਦਾਰਿਆਂ 'ਤੇ ਨੋਟ ਲਿਖੋ।


ਉੱਤਰ: ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਬਤੌਰ ਅਫ਼ਸਰ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ਼ ਇੰਨਸੀਚਿਊਟ, ਮੁਹਾਲੀ ਅਤੇ ਲੜਕੀਆਂ ਲਈ ਮਾਈ ਭਾਗੋ ਆਰਮਡ ਫੋਰਸਿਸ ਇੰਨਸਟੀਚਿਊਟ ਖੋਲੇ ਗਏ ਹਨ। ਇਹ ਦੋਵੇ ਸੰਸਥਾਵਾਂ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਮਾਹਰ ਅਧਿਆਪਕਾਂ ਅਤੇ ਅਫਸਰਾਂ ਦੁਆਰਾ ਭਰਤੀ ਦੀ ਤਿਆਰੀ ਕਰਵਾਈ ਜਾਂਦੀ ਹੈ। ਸਰਕਾਰ ਵੱਲੋਂ ਚਲਾਏ ਜਾਣ ਵਾਲੇ ਦੋਵੇਂ ਇੰਨਸਟੀਚਿਊਟ ਚੁਣੇ ਗਏ ਉਮੀਦਵਾਰਾਂ ਨੂੰ ਬਿਲਕੁਲ ਮੁਫ਼ਤ ਸਿਖਲਾਈ ਪ੍ਰਦਾਨ ਕਰਦੇ ਹਨ।


7. ਪੈਰਾਮਿਲਟਰੀ ਫ਼ੌਰਸਿਜ਼ ਬਾਰੇ ਤੁਸੀ ਕੀ ਜਾਣਦੇ ਹੋ?


ਭਾਰਤੀ ਸੈਨਾਵਾਂ ਦੇ ਤਿੰਨ ਰੂਪ ਥਲ, ਹਵਾਈ ਅਤੇ ਜਲ ਸੈਨਾ ਤੋਂ ਇਲਾਵਾ ਦੇਸ ਦੀ ਰੱਖਿਆ ਕਰਨ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਹੋਰ ਵੀ ਕਈ ਪ੍ਰਕਾਰ ਦੀਆਂ ਫ਼ੋਰਸਿਜ਼ ਦਾ ਗਠਨ ਕੀਤਾ ਗਿਆ ਹੈ। ਇਹਨਾਂ ਫ਼ੋਰਸਿਜ਼ ਨੂੰ ਪੈਰਾ ਮਿਲਟਰੀ ਫ਼ੋਰਸਿਜ ਕਿਹਾ ਜਾਂਦਾ ਹੈ। ਸਧਾਰਨ ਰੂਪ ਵਿੱਚ ਦੇਖਣ ਅਤੇ ਕੰਮ ਕਰਨ ਦੇ ਤਰੀਕੇ ਤੋਂ ਇਹ ਫ਼ੋਰਸਿਜ਼ ਮੁੱਖ ਸੈਨਾਵਾਂ ਵਰਗੀਆਂ ਹੀ ਪ੍ਰਤੀਤ ਹੁੰਦੀਆਂ ਹਨ ਪਰ ਇਹਨਾਂ ਫ਼ੋਰਸਿਜ਼ ਦਾ ਆਪਸ ਵਿੱਚ ਕਾਫ਼ੀ ਅੰਤਰ ਹੁੰਦਾ ਹੈ। ਇਹਨਾਂ ਫ਼ੋਰਸਿਜ਼ ਵਿੱਚ ਬਾਰਡਰ ਸਿਕਊਰਟੀ (B.S.F), ਸੈਂਟਰਲ ਰਿਜਰਵ ਪੁਲਿਸ ਫ਼ੋਰਸ (CR.P.F), ਸੈਂਟਰਲ ਇੰਡਸਟਰੀਅਲ ਸਿਕਊਰਟੀ ਫ਼ੋਰਸ (C.I.S.F.), ਆਦਿ ਪ੍ਰਮੁੱਖ ਫ਼ੋਰਸਿਜ਼ ਹਨ। ਪੈਰਾ ਮਿਲਟਰੀ ਫ਼ੋਰਸਿਜ਼ ਵਿੱਚ ਭਰਤੀ ਹੋਣ ਲਈ ਵੀ ਥਲ ਸੈਨਾ ਦੇ ਕਈ ਮਾਪ-ਦੰਡਾਂ ਨੂੰ ਪੂਰਾ ਕਰਨਾ ਪੈਂਦਾ ਹੈ।

8. ਭਾਰਤੀ ਜਲ ਸੈਨਾ 'ਤੇ ਨੋਟ ਲਿਖੋ।

ਅੰਗਰੇਜ਼ੀ ਰਾਜ ਦੇ ਸ਼ਾਸਕਾਂ ਸਮੇਂ 1934 ਵਿੱਚ ਰਾਇਲ ਇੰਡੀਅਨ ਨੋਵੀਂ ਨਾਂ ਦੀ ਜਲ ਸੈਨਾ ਸਥਾਪਿਤ ਕੀਤੀ ਗਈ ਸੀ। 1947 ਵਿੱਚ ਭਾਰਤ ਦੇ ਅਜ਼ਾਦ ਹੋਣ ਤੋਂ ਬਾਅਦ ਅਤੇ ਪਾਕਿਸਤਾਨ ਦੇ ਅਲੱਗ ਦੇਸ ਬਣਨ ਨਾਲ ਸਮੁੰਦਰੀ ਫ਼ੌਜ ਦੋ ਹਿੱਸਿਆਂ ਵਿੱਚ ਵੰਡੀ ਗਈ। ਇਸ ਉਪਰੰਤ 1950 ਵਿੱਚ ਭਾਰਤ ਨੇ ਆਪਣੀ ਸੁਤੰਤਰ ਜਲ ਸੈਨਾ ਦਾ ਨਿਰਮਾਣ ਕੀਤਾ। ਜਿਸ ਨੂੰ ਭਾਰਤੀ ਜਲ ਸੈਨਾ ਦਾ ਨਾਂ ਦਿੱਤਾ ਗਿਆ। ਭਾਰਤ ਦੀਆਂ ਕਈ ਦੇਸਾਂ ਨਾਲ ਸਮੁੰਦਰੀ ਸਰਹੱਦਾਂ ਲੱਗਦੀਆਂ ਹਨ। ਸਮੁੰਦਰੀ ਰਸਤਿਆਂ ਰਾਹੀਂ ਦੇਸ ਉੱਪਰ ਬਾਹਰੀ ਹਮਲੇ ਅਤੇ ਹੋਰ ਕਈ ਖ਼ਤਰਿਆਂ ਦਾ ਡਰ ਬਣਿਆ ਰਹਿੰਦਾ ਹੈ। ਭਾਰਤੀ ਜਲ ਸੈਨਾ ਦਾ ਕੰਮ ਆਪਣੇ ਦੇਸ ਦੀਆਂ ਸਮੁੰਦਰੀ ਹੱਦਾਂ ਦੀ ਰਾਖੀ ਕਰਨਾ ਅਤੇ ਸਮੁੰਦਰ ਰਾਹੀਂ ਦੇਸ ਨੂੰ ਬਾਹਰੀ ਖ਼ਤਰਿਆਂ ਤੋਂ ਬਚਾਉਣਾ ਹੈ | ਜਲ ਸੈਨਾ ਵਿੱਚ ਭਰਤੀ ਹੋਣ ਵਾਲੇ ਜਵਾਨਾਂ ਦੀ ਡਿਊਟੀ ਬਹੁਤ ਹੀ ਰੁਮਾਂਚਿਕ ਅਤੇ ਚੁਣੌਤੀਆਂ ਭਰਪੂਰ ਹੁੰਦੀ ਹੈ।


ਵੱਡੇ ਉੱਤਰਾਂ ਵਾਲੇ ਪ੍ਰਸ਼ਨ

9. ਖਿਡਾਰੀਆਂ ਲਈ ਸੈਨਾ ਵਿੱਚ ਕੀ ਭਵਿੱਖ ਹੈ?  ਵਿਸਥਾਰ ਨਾਲ ਲਿਖੋ ।

ਭਾਰਤੀ ਸੈਨਾ, ਖਿਡਾਰੀ ਲਈ ਬਹੁਤ ਵਧੀਆ ਮੌਕੇ ਪ੍ਰਦਾਨ ਕਰਦੀ ਹੈ। ਸੈਨਾ ਵਿੱਚ ਭਰਤੀ ਹੋਣ ਵਾਲੇ ਖਿਡਾਰੀਆਂ ਨੂੰ ਕੋਚਿੰਗ ਤੋਂ ਇਲਾਵਾ ਕਈ ਪ੍ਰਕਾਰ ਦੀਆਂ ਵਿਸ਼ੇਸ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਖਿਡਾਰੀਆਂ ਨੂੰ ਜਨਰਲ ਡਿਊਟੀ ਤੋਂ ਛੋਟ, ਵਧੀਆ ਖੁਰਾਕ ਦਾ ਪ੍ਰਬੰਧ ਅਤੇ ਤਰੱਕੀ ਆਦਿ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ।ਭਾਰਤੀ ਸੈਨਾ ਬਹੁਤ ਸਾਰੀਆਂ ਰੈਜੀਮੈਂਟਾਂ ਵਿੱਚ ਵੰਡੀ ਹੋਈ ਹੈ ਜਿਵੇਂ ਕਿ ਸਿੱਖ ਰੈਜੀਮੈਂਟ, ਡੋਗਰਾ ਰੈਜੀਮੈਂਟ, ਗੋਰਖਾ ਰੈਜੀਮੈਂਟ, ਜਾਟ ਰੈਜੀਮੈਂਟ, ਰਾਜਪੂਤ ਰੈਜੀਮੈਂਟ, ਬਿਹਾਰ ਰੈਜੀਮੈਂਟ ਆਦਿ। ਹਰੇਕ ਰੈਜੀਮੈਂਟ ਦਾ ਇੱਕ ਖੇਡ ਵਿੰਗ ਹੁੰਦਾ ਹੈ, ਜਿਸ ਵਿੱਚ ਵੱਖ -ਵੱਖ ਖੇਡਾਂ ਦੀਆਂ ਟੀਮਾਂ ਬਣਾਈਆਂ ਜਾਂਦੀਆਂ ਹਨ। ਇਹਨਾ ਰੈਜੀਮੈਂਟਾਂ ਵੱਲੋਂ ਖਿਡਾਰੀਆਂ ਨੂੰ ਆਪਣੀਆਂ ਟੀਮਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਅਤੇ ਫੌਜ ਦੇ ਵਧੀਆਂ ਕੋਚਾਂ ਵੱਲੋਂ ਇਹਨਾਂ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਸੈਨਾ ਵੱਲੋਂ ਵੱਖ-ਵੱਖ ਪੱਧਰ 'ਤੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ। ਇਹਨਾਂ ਮੁਕਾਬਲਿਆਂ ਵਿੱਚ ਰੈਜੀਮੈਂਟਾਂ ਦੇ ਆਪਸੀ ਮੁਕਾਬਲਿਆਂ ਤੋਂ ਲੈ ਕੇ ਅੰਤਰ-ਰਾਸ਼ਟਰੀ ਪੱਧਰ ਤੱਕ ਦੇ ਖੇਡ ਮੁਕਾਬਲੇ ਸ਼ਾਮਲ ਹਨ। ਹਰ ਸਾਲ ਹੋਣ ਵਾਲੀਆਂ ਰਾਸ਼ਟਰੀ ਖੇਡਾਂ ਵਿੱਚ ਵੀ ਸੈਨਾ ਦੀਆਂ ਟੀਮਾਂ ਹਿੱਸਾ ਲੈਂਦੀਆਂ ਹਨ ਜਿਨ੍ਹਾਂ ਵਿੱਚ ਹਰ ਸਾਲ ਸੈਨਾ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਲਾਘਾਯੋਗ ਹੁੰਦਾ ਹੈ। ਹਰੇਕ ਚਾਰ ਸਾਲ ਬਾਅਦ ਵਿਸ਼ਵ ਮਿਲਟਰੀ ਖੇਡਾਂ (World Military Games) ਦਾ ਆਯੋਜਨ ਕੀਤਾ ਜਾਂਦਾ ਹੈ। ਇਹਨਾਂ ਮੁਕਾਬਲਿਆਂ ਵਿੱਚ ਸਾਰੇ ਦੇਸਾਂ ਦੀਆਂ ਸੈਨਾਵਾਂ ਦੀਆਂ ਟੀਮਾਂ ਭਾਗ ਲੈਂਦੀਆਂ ਹਨ।ਭਾਰਤੀ ਸੈਨਾ ਦੇ ਖਿਡਾਰੀ ਵੀ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਂਦੇ ਹਨ ਅਤੇ ਹੁਣ ਤੱਕ ਕਈ ਮੈਡਲ ਪ੍ਰਾਪਤ ਕਰ ਚੁੱਕੇ ਹਨ |

ਮਿਲਟਰੀ ਖੇਡਾਂ ਤੋਂ ਇਲਾਵਾ ਭਾਰਤੀ ਸੈਨਾ ਦੇ ਖਿਡਾਰੀਆਂ ਦਾ ਦੂਸਰੇ ਖੇਡ ਮੁਕਾਬਲਿਆਂ ਜਿਵੇਂ ਉਲੰਪਿਕ ਖੇਡਾਂ, ਕਾਮਨਵੈਲਥ ਖੇਡਾਂ, ਏਸ਼ੀਅਨ ਖੇਡਾਂ, ਸੈਫ ਖੇਡਾਂ ਆਦਿ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। 2020 ਟੋਕੀਓ ਉਲੰਪਿਕ ਖੇਡਾਂ ਵਿੱਚ ਭਾਰਤ ਲਈ ਇੱਕ-ਇੱਕ ਸੋਨ ਤਮਗਾ ਜਿੱਤਣ ਵਾਲਾ ਖਿਡਾਰੀ ਨੀਰਜ ਚੋਪੜਾਂ ਵੀ ਫੌਜ ਨਾਲ ਸੰਬੰਧਿਤ ਹੈ। ਮਿਲਖਾ ਸਿੰਘ ਨੂੰ ਪੂਰੇ ਵਿਸ਼ਵ ਵਿੱਚ ਉੱਡਣੇ ਸਿੱਖ ਵਜੋਂ ਜਾਇਆ ਜਾਂਦਾ ਹੈ, ਜਿਸ ਨੇ ਅੰਤਰ-ਰਾਸ਼ਟਰੀ ਪੱਧਰ 'ਤੇ ਕਈ ਕੀਰਤੀਮਾਨ ਸਥਾਪਿਤ ਕੀਤੇ ਸਨ। 

10. ਭਾਰਤੀ ਹਵਾਈ ਸੈਨਾ ਬਾਰੇ ਪੂਰਨ ਜਾਣਕਾਰੀ ਦਿਓ ।

 ਭਾਰਤੀ ਹਵਾਈ ਸੈਨਾ ਦੀ ਸਥਾਪਨਾ 1932 ਵਿੱਚ ਹੋਈ। ਥਲ ਸੈਨਾ ਦੀ ਤਰ੍ਹਾਂ ਭਾਰਤੀ ਹਵਾਈ ਸੈਨਾ ਨੇ ਵੀ ਦੁਨੀਆਂ ਦੀਆਂ ਵਧੀਆ ਹਵਾਈ ਸੈਨਾਵਾਂ ਵਿੱਚ ਨਾਮਣਾ ਖੱਟਿਆ ਹੈ। ਹਵਾਈ ਸੈਨਾ ਦਾ ਮੁੱਖ ਕੰਮ ਦੇਸ ਨੂੰ ਕਿਸੇ ਪ੍ਰਕਾਰ ਦੇ ਹਵਾਈ ਖ਼ਤਰੇ ਤੋਂ ਬਚਾਉਣਾ ਅਤੇ ਲੋੜ ਪੈਣ 'ਤੇ ਦੁਸ਼ਮਣ ਉਪਰ ਹਮਲਾ ਕਰਨਾ ਹੁੰਦਾ ਹੈ। ਹਵਾਈ ਸੈਨਾ ਦੀ ਗਿਣਤੀ ਥਲ ਸੈਨਾ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ ਪਰ ਦੇਸ ਦੀ ਰੱਖਿਆ ਲਈ ਹਵਾਈ ਸੈਨਾ ਦਾ ਅਹਿਮ ਯੋਗਦਾਨ ਹੁੰਦਾ ਹੈ। ਹਵਾਈ ਸੈਨਾ ਵਿੱਚ ਤਕਨੀਕੀ (Technical) ਅਤੇ ਗ਼ੈਰ ਤਕਨੀਕੀ (Non-Technical) ਦੋ ਵਰਗਾਂ ਵਿੱਚ ਏਅਰਮੈਨ ਵਜੋਂ ਭਰਤੀ ਹੁੰਦੀ ਹੈ।



1. ਤਕਨੀਕੀ ਏਅਰਮੈਨ (Technical Airman) : ਹਵਾਈ ਸੈਨਾ ਦੀ ਟਰੇਡ ਵਿੱਚ ਭਰਤੀ ਹੋਣ ਲਈ ਉਮੀਦਵਾਰ ਦੀ ਉਮਰ ਸੀਮਾ 17 ਸਾਲ ਤੋਂ 21 ਸਾਲ ਅਤੇ ਉਸ ਨੇ 10+2 ਸ਼੍ਰੇਣੀ ਨਾਨ-ਮੈਡੀਕਲ ਵਿਸ਼ੇ ਨਾਲ ਘੱਟੋ-ਘੱਟ 50% ਅੰਕਾਂ ਨਾਲ ਪਾਸ ਕੀਤੀ ਹੋਈ ਚਾਹੀਦੀ ਹੈ। ਦਸਵੀਂ ਪਾਸ ਕਰਨ ਉਪਰੰਤ ਜਿਨਾਂ ਵਿਦਿਆਰਥੀਆਂ ਨੂੰ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕ ਕੰਪਿਊਟਰ ਆਦਿ ਵਿੱਚ ਤਿੰਨ ਸਾਲਾਂ ਡਿਪਲੋਮਾ ਪ੍ਰਾਪਤ ਕੀਤਾ ਹੋਵੇ ਉਹ ਵੀ ਇਸ ਵਰਗ ਵਿੱਚ ਭਰਤੀ ਲਈ ਯੋਗ ਹੁੰਦੇ ਹਨ।

2. ਗ਼ੈਰ ਤਕਨੀਕੀ ਏਅਰਮੈਨ (Non-Technical Airman) : ਇਸ ਵਰਗ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਉਮਰ ਵੀ 17 ਤੋਂ 21 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਮੀਦਵਾਰ ਨੇ ਕਿਸੇ ਵੀ ਵਿਸ਼ੇ (ਸਟਰੀਮ) ਵਿੱਚ 10+2 ਸ਼੍ਰੇਣੀ ਘੱਟ ਤੋਂ ਘੱਟ 50% ਅੰਕਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ। ਹਵਾਈ ਸੈਨਾ ਦੇ ਦੋਹਾਂ ਵਰਗਾਂ ਵਿੱਚ ਭਰਤੀ ਹੋਣ ਲਈ ਵੀ ਥਲ ਸੈਨਾ ਦੀ ਤਰ੍ਹਾਂ ਸਰੀਰਿਕ ਯੋਗਤਾ, ਲਿਖਤੀ ਪਰੀਖਿਆ, ਮੈਡੀਕਲ ਆਦਿ ਟੈੱਸਟਾਂ ਨੂੰ ਪਾਸ ਕਰਨਾ ਲਾਜ਼ਮੀ ਹੁੰਦਾ ਹੈ।

Follow Us To Support.

  

     Instaagram Link











Comments