ਪਾਠ-7 ਕੌਮੀ ਗੀਤ ਅਤੇ ਕੌਮੀ ਗਾਣ (ਜਮਾਤ 6 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )
ਪਾਠ-7 ਕੌਮੀ ਗੀਤ ਅਤੇ ਕੌਮੀ ਗਾਣ
(ਅਭਿਆਸੀ ਪ੍ਰਸ਼ਨ ਦੇ ਉੱਤਰ)
ਪ੍ਰਸ਼ਨ 1. ਕੌਮੀ ਗਾਣ-ਜਨ-ਗਣ-ਮਨ ਨੂੰ ਲਿਖੋ।
ਉੱਤਰ- ਜਨ ਗਣ-ਮਨ ਅਧਿਨਾਇਕ ਜਯ ਹੇ, ਭਾਰਤ ਭਾਗਯ ਵਿਧਾਤਾ,
ਪੰਜਾਬ, ਸਿੰਧ, ਗੁਜਰਾਤ, ਮਰਾਠਾ ਦਰਾਵਿੜ, ਉਤਕਲ, ਬੰਗ
ਵਿੰਧਯ, ਹਿਮਾਚਲ, ਯਮੁਨਾ, ਗੰਗਾ, ਉੱਛਲ ਜਲਧਿ ਤਰੰਗ,
ਤਵ ਸ਼ੁਭ ਨਾਮੇ ਜਾਗੋ, ਤਵ ਸ਼ੁਭ ਆਸ਼ਿਸ਼ ਮਾਂਗੇ,
ਗਾਹੇ ਤਵ ਜਯ ਗਾਥਾ, ਜਨ-ਗਣ-ਮੰਗਲਦਾਇਕ ਜਯ ਹੇ,
ਭਾਰਤ ਭਾਗਯ ਵਿਧਾਤਾ ਜਯ ਹੇ, ਜਯ ਹੇ,
ਜਯ ਹੇ, ਜਯ ਜਯ ਜਯ ਜਯ ਹੋ।
ਪ੍ਰਸ਼ਨ 2. ਕੌਮੀ ਗੀਤ ਵੰਦੇ ਮਾਤਰਮ ਨੂੰ ਲਿਖੋ।
ਉੱਤਰ- ਵੰਦੇ ਮਾਤਰਮ
ਸਜਲਾਮ ਸੁਫਲਾਮ
ਮਲਿਯਜ ਸ਼ੀਤਲਾਮ
ਸ਼ਯ ਸ਼ਯਾਮਲਮ
ਮਾਤਰਮ
ਵੰਦੇ ਮਾਤਰਮ
ਸ਼ੁਭਰ ਜਯੋਤਸਨਾ
ਪੁਲਕਿਤ ਯਾਮਿਨੀਮ
ਫੁੱਲ ਕੁਸਮਿਤ ਦਮਦਲਾਸ਼ੋਭਨੀਮ
ਸੁਹਾਸ਼ਨੀਮ ਸੁਧਰ ਭਾਸ਼ਨੀਮ
ਸੁਖਦਮ ਵਰਦਮ
ਮਾਤਰਮ
ਵੰਦੇ ਮਾਤਰਮ
ਪ੍ਰਸ਼ਨ 3. 'ਜਨ-ਗਣ-ਮਨ' ਗਾਣ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ- ਜਨ-ਗਣ-ਮਨ ਗਾਣ ਦਾ ਭਾਵ, 'ਹੇ ਪਰਮਾਤਮਾ, ਲੋਕਾਂ ਦੇ ਮਨਾਂ ਦਾ ਸੁਆਮੀ ਹੈ ਅਤੇ ਭਾਰਤ ਦੀ ਕਿਸਮਤ ਨੂੰ ਬਣਾਉਣ ਵਾਲਾ ਵੀ ਤੂੰ ਹੈ। ਇਸ ਤੋਂ ਅਗਾਂਹ ਵੱਧ ਕੇ ਆਪਣੇ ਪਿਆਰੇ ਦੇਸ਼ ਦਾ ਚਿੱਤਰ ਖਿੱਚਦੇ ਹੋਏ ਕਿਹਾ ਗਿਆ ਹੈ ਕਿ ਸਾਡੇ ਸੂਬਿਆਂ ਪੰਜਾਬ, ਸਿੰਧ, ਗੁਜਰਾਤ, ਮਹਾਂਰਾਸ਼ਟਰ, ਉੜੀਸਾ, ਬੰਗਾਲ ਤੇ ਦਰਾਵਿੜ ਦੇ ਲੋਕ, ਸਾਡੇ ਪਰਬਤ ਵਿਧਿਆਚਲ, ਹਿਮਾਲਾ ਅਤੇ ਪਵਿੱਤਰ ਨਦੀਆਂ ਗੰਗਾ, ਜਮਨਾ ਅਤੇ ਮਹਾਨ ਸਮੁੰਦਰਾਂ ਵਿੱਚੋਂ ਉੱਠਦੀਆਂ ਹੋਈਆਂ ਲਹਿਰਾਂ ਤੇਰਾ (ਪਰਮਾਤਮਾ) ਸ਼ੁੱਭ ਨਾਮ ਦਾ ਜਾਪ ਕਰ ਰਹੀਆਂ ਹਨ। ਤੇਰਾ ਸ਼ੁੱਭ ਅਸ਼ੀਰਵਾਦ ਪ੍ਰਾਪਤ ਕਰਨ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਤੇਰੇ ਹੀ ਬੇਅੰਤ ਗੁਣਾਂ ਦੀ ਮਹਿਮਾ ਦੇ ਗੀਤ ਗਾ ਰਹੇ ਹਾਂ। ਹੇ ਪਰਮਾਤਮਾ, ਤੂੰ ਸਾਰੇ ਲੋਕਾਂ ਨੂੰ ਸੁੱਖ ਦਿੰਦਾ ਹੈ। ਤੇਰੀ ਸਦਾ ਹੀ ਜੈ ਹੋਵੇ ! ਤੂੰ ਹੀ ਭਾਰਤ ਦੀ ਕਿਸਮਤ ਦਾ ਨਿਰਮਾਤਾ ਹੈ ਅਤੇ ਅਸੀਂ ਹਰ ਸਮੇਂ ਤੇਰੀ ਹੀ ਜੈ ਦੇ ਗੁਣ ਗਾਉਂਦੇ ਹਾਂ।
ਪ੍ਰਸ਼ਨ 4. ‘ਵੰਦੇ ਮਾਤਰਮ’ ਗੀਤ ਦੇ ਕੀ ਅਰਥ ਹਨ?
ਹੇ ਭਾਰਤ ਮਾਤਾ, ਤੈਨੂੰ ਅਸੀਂ ਪ੍ਰਣਾਮ ਕਰਦੇ ਹਾਂ। ਤੇਰਾ ਜਲ ਬਹੁਤ ਪਵਿੱਤਰ ਹੈ। ਤੂੰ ਸੋਹਣੇ ਫ਼ਲਾਂ ਨਾਲ ਭਰੀ ਹੋਈ ਹੈਂ । ਦੱਖਣ ਦੀ ਠੰਢੀ ਹਵਾ ਸਾਡੇ ਮਨਾਂ ਨੂੰ ਮੋਂਹਦੀ ਹੈ। ਹੇ ਮਾਤ ਭੂਮੀ ਮੈਂ ਤੈਨੂੰ ਵਾਰ-ਵਾਰ ਪ੍ਰਣਾਮ ਕਰਦਾ ਹਾਂ । ਹੇ ਮਾਤਾ, ਤੇਰੀਆਂ ਰਾਤਾਂ ਚੰਦਰਮਾ ਦੇ ਸਫ਼ੈਦ ਖੜ੍ਹੇ ਹੋਏ ਪ੍ਰਕਾਸ਼ ਨਾਲ ਰੋਸ਼ਨ ਹਨ ਅਤੇ ਅਸੀਂ ਇਹਨਾਂ ਤੋਂ ਅਨੰਦ ਮਾਣਦੇ ਹਾਂ। ਤੂੰ ਪੂਰੇ ਖਿੜੇ ਹੋਏ ਫੁੱਲਾਂ ਨਾਲ ਲੱਦੀ ਹੋਈ ਹੈ ਤੇ ਹਰੇ ਰੁੱਖਾਂ ਨਾਲ ਬਹੁਤ ਸ਼ੋਭਾ ਦੇ ਰਹੀ ਹੈਂ| ਤੇਰੀ ਮੁਸਕਾਨ ਤੇ ਬਾਣੀ ਸਾਨੂੰ ਮਿਠਾਸ ਤੇ ਸੁੱਖ ਪ੍ਰਦਾਨ ਕਰਦੀ ਹੈ| ਹੇ ਵਰਦਾਨ ਦੇਣ ਵਾਲੀ ਮਾਤਾ, ਤੈਨੂੰ ਵਾਰ-ਵਾਰ ਪ੍ਰਣਾਮ ਕਰਦੇ ਹਾਂ !
ਪ੍ਰਸ਼ਨ 5. ਵਾਕ ਦੇ ਅੱਗੇ ਦਿੱਤੇ ਸ਼ਬਦਾਂ ਵਿੱਚੋਂ ਢੁੱਕਵਾਂ ਸ਼ਬਦ ਲੱਭ ਕੇ ਖ਼ਾਲੀ ਥਾਵਾਂ
(ੳ) ਜਨ-ਗੁਣ-ਮਨ ..... ਨੇ ਲਿਖਿਆ ਹੈ। (ਮਹਾਤਮਾ ਗਾਂਧੀ, ਰਵਿੰਦਰ ਨਾਥ ਟੈਗੋਰ, ਸੁਭਾਸ਼ ਚੰਦਰ ਬੋਸ)
ਉੱਤਰ- (ੳ) ਜਨ-ਗਣ-ਮਨ ਰਵਿੰਦਰ ਨਾਥ ਟੈਗੋਰ ਨੇ ਲਿਖਿਆ ਹੈ।
(ਅ) ਵੰਦੇ ਮਾਤਰਮ ਲਾਲ ਨਿਹਰੂ, ਬੰਕਿਮਚੰਦਰ ਚੈਟਰਜੀ) ਨੇ ਲਿਖਿਆ ਹੈ। (ਸਰੋਜਨੀ ਨਾਇਡੋ, ਜਵਾਹਰ ਲਾਲ ਨਹਿਰੂ,ਬੰਕਿਮ ਚੰਦਰ ਚੈਟਰਜੀ)
ਉੱਤਰ- (ਅ) ਵੰਦੇ ਮਾਤਰਮ ਬੰਕਿਮ ਚੰਦਰ ਚੈਟਰਜੀ ਨੇ ਲਿਖਿਆ ਹੈ।
ਪ੍ਰਸ਼ਨ 6. ਕੌਮੀ ਗਾਣ ਕਿਨ੍ਹਾਂ-ਕਿਨ੍ਹਾਂ ਅਵਸਰਾਂ ਤੇ ਗਾਇਆ ਜਾਂਦਾ ਹੈ ?
ਉੱਤਰ— ਕੌਮੀ ਗਾਣ ਦੀ ਧੁਨ ਵਜਾਉਣ ਦੇ ਅਵਸਰ ਹੇਠ ਲਿਖੇ ਹਨ
1. 15 ਅਗਸਤ ਨੂੰ ਝੰਡਾ ਲਹਿਰਾਉਂਦੇ ਸਮੇਂ।
2. 26 ਜਨਵਰੀ ਨੂੰ ਝੰਡਾ ਲਹਿਰਾਉਣ ਸਮੇਂ।
3. ਰਾਸ਼ਟਰਪਤੀ ਅਤੇ ਰਾਜਪਾਲ ਨੂੰ ਸਲਾਮੀ ਦੇਣ ਸਮੇਂ।
4. ਅੰਤਰ ਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਜੇਤੂ ਭਾਰਤੀ ਖਿਡਾਰੀ ਨੂੰ ਇਨਾਮ ਦੇਣ ਸਮੇਂ।
5. ਜਦੋਂ ਕੋਈ ਵੱਡਾ ਕੌਮੀ ਇਕੱਠ ਹੋਵੇ ਉਸ ਦੀ ਸਮਾਪਤੀ ਸਮੇਂ ਵੀ ਵਜਾਈ ਜਾਂਦੀ ਹੈ।
ਪਾਠ-8 ਨਸ਼ਾ ਇਕ ਲਾਹਨਤ
Comments
Post a Comment