ਪਾਠ 6 ਏਸ਼ੀਅਨ ਅਤੇ ਉਲੰਪਿਕ ਖੇਡਾਂ (ਜਮਾਤ 9 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )
ਪਾਠ 6 ਏਸ਼ੀਅਨ ਅਤੇ ਉਲੰਪਿਕ ਖੇਡਾਂ
(Asian and Olympic Games)
(ਅਭਿਆਸੀ ਪ੍ਰਸ਼ਨ ਦੇ ਉੱਤਰ)
1. ਪੁਰਾਣੀਆਂਉਲੰਪਿਕ ਖੇਡਾਂ ਦਾ ਪਤਨ ................ ਬੀ.ਸੀ. ਵਿੱਚ ਹੋਇਆ।
ਉੱਤਰ: 394
2. ਨਵੀਨ ਉਲੰਪਿਕ ਖੇਡਾਂ ਕਿੰਨੇ ਸਾਲ ਬਾਅਦ ਕਰਵਾਈਆਂ ਜਾਂਦੀਆਂ ਹਨ?
ਉੱਤਰ: ਚਾਰ ਸਾਲ
3 . ਨਵੀਨ ਉਲੰਪਿਕ ਖੇਡਾਂ ਸਨ 1894 ਈ. ਵਿੱਚ ਸ਼ੁਰੂ ਹੋਈਆਂ। (ਸਹੀ/ਗ਼ਲਤ)
ਉੱਤਰ: ਗ਼ਲਤ
4. ਏਸ਼ੀਅਨ ਖੇਡਾਂ ਕਦੋਂ ਸ਼ੁਰੂ ਹੋਈਆਂ?
(ੳ) 1951 (ਅ) 1952
(ੲ) 1953 (ਸ) 1954
ਉੱਤਰ: (ੳ) 1951
ਛੋਟੇ ਉੱਤਰਾਂ ਵਾਲੇ ਪ੍ਰਸ਼ਨ
5. ਪੁਰਾਤਨ ਉਲੰਪਿਕ ਖੇਡਾਂ ਦੇ ਨਿਯਮ ਲਿਖੋ।
ਉੱਤਰ: ਪੁਰਾਤਨ ਉਲੰਪਿਕ ਖੇਡਾਂ ਵਿੱਚ ਬਹੁਤ ਸਾਰੇ ਨਿਯਮ ਬਣਾਏ ਗਏ ਸਨ ਅਤੇ ਇਹਨਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਨਾ ਕੀਤੀ ਜਾਂਦੀ ਸੀ।
1. ਖੇਡਾਂ ਵਿੱਚ ਹਿੱਸਾ ਲੈਣ ਵਾਲਾ ਖਿਡਾਰੀ ਯੂਨਾਨ ਦਾ ਨਾਗਰਿਕ ਹੋਣਾ ਜ਼ਰੂਰੀ ਸੀ।
2. ਕੋਈ ਵੀ ਗ਼ੁਲਾਮ ਅਤੇ ਔਰਤ ਖੇਡਾਂ ਵਿੱਚ ਭਾਗ ਨਹੀਂ ਲੈ ਸਕਦੇ ਸਨ।
3 . ਇਹਨਾਂ ਖੇਡਾਂ ਵਿੱਚ ਕੋਈ ਵੀ ਪੇਸ਼ੇਵਰ ਖਿਡਾਰੀ ਹਿੱਸਾ ਨਹੀਂ ਲੈ ਸਕਦਾ ਸੀ।
4. ਖਿਡਾਰੀ ਲਈ ਘੱਟ ਤੋਂ ਘੱਟ 10 ਮਹੀਨੇ ਦੀ ਖੇਡ ਸਿਖਲਾਈ ਪ੍ਰਾਪਤ ਕੀਤੀ ਹੋਣੀ ਲਾਜ਼ਮੀ ਸੀ।
5 . ਖੇਡਾਂ ਸ਼ੁਰੂ ਹੋਣ ਤੋਂ ਇੱਕ ਮਹੀਨਾ ਪਹਿਲਾਂ ਖਿਡਾਰੀ ਨੂੰ ਉਲੰਪਿਕ ਨਗਰ ਵਿੱਚ ਰਹਿਣਾ ਅਤੇ ਖੇਡ ਅਭਿਆਸ ਕਰਨਾ ਜ਼ਰੂਰੀ ਸੀ।
6. ਨਵੀਨ ਉਲੰਪਿਕ ਖੇਡਾਂ ਦਾ ਮਾਟੋ ਕੀ ਹੈ?
ਉੱਤਰ: ਸੀਟੀਅਮ (Citius) ਤੋਂ ਭਾਵ (Faster) ਤੇਜ਼ ਆਲਟੀਅਸ (Altius) ਤੋਂ ਭਾਵ (Higher) ਉੱਚਾ
ਫਾਰਟੀਅਸ (Fortius) ਤੋਂ ਭਾਵ (Stronger) ਤਾਕਤਵਰ ਹੈ
ਉਲੰਪਿਕ ਮਾਟੋ ਦੇ ਇਹ ਤਿੰਨੇ ਸ਼ਬਦ ਉਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਗੁਣਾਂ ਦਾ ਪ੍ਰਤੀਕ ਹਨ। ਟੋਕਿਓ ਉਲੰਪਿਕ 2021 ਵਿੱਚ ਉਲੰਪਿਕ ਮਾਟੋ ਵਿੱਚ ਤਬਦੀਲੀ ਕੀਤੀ ਗਈ ਹੈ।ਇਸ ਤਬਦੀਲੀ ਤਹਿਤ ਹੁਣ ਉਲੰਪਿਕ ਮਾਟੋ Faster, Higher, Stronger-Together ਸ਼ਾਮਿਲ ਕੀਤਾ ਗਿਆ ਹੈ।
7. ਉਲੰਪਿਕ ਖੇਡ ਬਾਰੇ ਨੋਟ ਲਿਖੋ।
ਉੱਤਰ- ਉਲੰਪਿਕ ਖੇਡਾਂ ਨੂੰ ਦੋ ਭਾਗਾਂ ਵਿੱਚ ਵੰਡਿਆਂ ਜਾਂਦਾ ਹੈ ਪੁਰਾਤਨ ਉਲੰਪਿਕ ਖੇਡਾਂ ਅਤੇ ਨਵੀਨ ਉਲੰਪਿਕ ਖੇਡਾਂ । ਪੁਰਾਤਨ ਉਲੰਪਿਕ ਖੇਡਾਂ ਦੀ ਸ਼ੁਰੂਆਤ 776 ਬੀ.ਸੀ. ਵਿੱਚ ਯੂਨਾਨ ਵਿੱਚ ਹੋਈ ਮੰਨੀ ਜਾਂਦੀ ਹੈ । ਪੁਰਾਤਨ ਉਲੰਪਿਕ ਖੇਡਾਂ ਕਈ ਸੌ ਸਾਲਾਂ ਤੱਕ ਚਲਦੀਆਂ ਰਹੀਆਂ ਅਤੇ ਅਤੇ ਰੋਮਨਾਂ ਦਾ ਯੂਨਾਨ ਉੱਪਰ ਕਬਜਾ ਹੋਣ ਤੋਂ ਬਾਅਦ ਲਗਭਗ 394 ਬੀ.ਸੀ. ਵਿੱਚ ਬੰਦ ਹੋ ਗਈਆਂ ।ਇਹ ਖੇਡਾਂ ਪਿਆਰ, ਆਪਸੀ ਭਾਈਚਾਰੇ ਅਤੇ ਸ਼ਾਂਤੀ ਦਾ ਪ੍ਰਤੀਕ ਸਨ । ਨਵੀਨ ਉਲੰਪਿਕ ਖੇਡਾਂ ਦੀ ਸ਼ੁਰੂਆਤ 1896 ਏ.ਡੀ. ਵਿੱਚ ਫਰਾਂਸ ਦੇ ਨਾਗਰਿਕ ਬੈਰਨ ਡੀ. ਕੁਬਰਟਿਨ ਦੇ ਯਤਨਾਂ ਸਦਕਾ ਹੋਈ ।ਪਹਿਲੀਆਂ ਨਵੀਨ ਉਲੰਪਿਕ ਖੇਡਾਂ ਯੂਨਾਨ ਦੇ ਸ਼ਹਿਰ ਏਥਨਜ਼ (Athens) ਵਿੱਚ ਕਰਵਾਈਆਂ ਗਈਆਂ । 1896 ਤੋਂ ਲੈ ਕੇ ਹੁਣ ਤੱਕ ਹਰ ਚਾਰ ਸਾਲ ਬਾਅਦ ਉਲੰਪਿਕ ਖੇਡਾਂ ਦਾ ਆਯੋਜਨ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵੱਲੋਂ ਕਰਵਾਇਆ ਜਾਂਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
8. ਨਵੀਨ ਉਲੰਪਿਕ ਖੇਡਾਂ ਬਾਰੇ ਵਿਸਥਾਰ ਨਾਲ ਲਿਖੋ।
ਉੱਤਰ: ਉਲੰਪਿਕ ਖੇਡਾਂ ਪੁਨਰ ਜੀਵਨ (Revival of Olympic Games)
ਪੁਰਾਤਨ-ਉਲੰਪਿਕ ਖੇਡਾਂ ਦੇ ਬੰਦ ਹੋਣ ਤੋਂ ਬਾਅਦ ਕਈ ਸਦੀਆਂ ਤੱਕ ਇਹਨਾਂ ਖੇਡਾਂ ਦੀ ਮਹੱਤਤਾ ਦਾ ਖ਼ਿਆਲ ਕਿਸੇ ਨੂੰ ਵੀ ਨਾ ਆਇਆ। ਖ਼ਾਸ ਤੌਰ ਤੇ ਗ੍ਰੀਸ (Greece) ਜਿਸ ਨੂੰ ਪੁਰਾਤਨ ਸਮੇਂ ਵਿੱਚ ਯੂਨਾਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਦੇ ਲੋਕ ਵੀ ਇਹਨਾਂ ਖੇਡਾਂ ਨੂੰ ਆਪਣੇ ਦਿਲਾਂ ਵਿੱਚ ਵਿਸਾਰ ਚੁੱਕੇ ਸਨ। 1863 ਵਿੱਚ ਫ੍ਰਾਂਸ ਵਿੱਚ ਜਨਮ ਲੈਣ ਵਾਲੇ ਅਤੇ ਉੱਥੋਂ ਦੇ ਸਿੱਖਿਆ ਵਿਭਾਗ ਵਿੱਚ ਕੰਮ ਕਰਨ ਵਾਲੇ ਪੈਰੀ ਡੀ. ਕੁਬਰਟਿਨ ਨੂੰ ਖੇਡਾਂ ਵਿੱਚ ਖ਼ਾਸ ਦਿਲਚਸਪੀ ਸੀ। ਉਸਨੇ ਪੁਰਾਤਨ ਉਲੰਪਿਕ ਖੇਡਾਂ ਬਾਰੇ ਪੜ੍ਹਿਆ। ਖੇਡਾਂ ਬਾਰੇ ਮਿਲੀ ਜਾਣਕਾਰੀ ਨਾਲ ਉਹ ਕਾਫ਼ੀ ਪ੍ਰਭਾਵਿਤ ਹੋਇਆ।
ਬੈਰਨ ਪੈਰੀਂ ਡੀ ਕੁਬਰਟਿਨ ਦੀਆਂ ਕੋਸ਼ਿਸ਼ਾਂ ਸਦਕਾ 5 ਅਪ੍ਰੈਲ 1896 ਨੂੰ ਏਥਨਜ਼ ਵਿਖੇ ਉਲੰਪਿਕ ਖੇਡਾਂ ਦਾ ਆਯੋਜਨ ਕੀਤਾ ਗਿਆ।ਹਜ਼ਾਰਾਂ ਦੀ ਗਿਣਤੀ ਵਿੱਚ ਗ੍ਰੀਕ ਵਾਸੀਆਂ ਨੇ ਇਕੱਠੇ ਹੋ ਕੇ ਇਹਨਾਂ ਖੇਡਾਂ ਦੀ ਦੁਬਾਰਾ ਸ਼ੁਰੂਆਤ ਦਾ ਸਵਾਗਤ ਕੀਤਾ। 14 ਦੇਸਾਂ ਦੇ ਕੁੱਲ 241 ਖਿਡਾਰੀਆਂ ਨੇ ਇਹਨਾਂ ਖੇਡਾਂ ਵਿੱਚ ਭਾਗ ਲਿਆ ਜਿਸ ਵਿੱਚ ਐਥਲੈਟਿਕਸ, ਜਿਮਨਾਸਟਿਕ, ਕੁਸ਼ਤੀ, ਵੇਟ ਲਿਫਟਿੰਗ, ਤੈਰਾਕੀ, ਨਿਸ਼ਾਨੇਬਾਜ਼ੀ ਆਦਿ 43 ਈਵੈਂਟਸ ਕਰਵਾਏ ਗਏ। ਇਹ ਖੇਡਾਂ 5 ਅਪ੍ਰੈਲ ਤੋਂ 15 ਅਪ੍ਰੈਲ 1896 ਤੱਕ ਕਰਵਾਈਆਂ ਗਈਆਂ। ਕੁਬਰਟਿਨ ਦੇ ਯੋਗਦਾਨ ਲਈ ਉਸ ਨੂੰ ਨਵੀਨ ਉਲੰਪਿਕ ਖੇਡਾਂ ਦੇ ਪਿਤਾਮਾ ਵਜੋਂ ਜਾਣਿਆ ਜਾਣ ਲੱਗਾ।
ਨਵੀਨ ਉਲੰਪਿਕ ਖੇਡਾਂ ਦੇ ਨਿਯਮ (Rules of Olympic Games)
1. ਉਲੰਪਿਕ ਖੇਡਾਂ ਦੇ ਮੈਂਬਰ, ਦੇਸਾਂ ਦੇ ਖਿਡਾਰੀ, ਉਲੰਪਿਕ ਖੇਡਾਂ ਵਿੱਚ ਭਾਗ ਲੈ ਸਕਦੇ ਹਨ।
2. ਇੱਕ ਵਾਰ ਕਿਸੇ ਦੇਸ ਵੱਲੋਂ ਖੇਡਾਂ ਵਿੱਚ ਭਾਗ ਲੈ ਚੁੱਕਾ ਖਿਡਾਰੀ ਕਿਸੇ ਦੂਜੇ ਦੇਸ ਵੱਲੋਂ ਭਾਗ ਨਹੀਂ ਲੈ ਸਕਦਾ।ਇਸ ਵਿੱਚ ਉਹਨਾਂ ਖਿਡਾਰੀਆਂ ਨੂੰ ਛੋਟ ਦਿੱਤੀ ਗਈ ਜਿਨ੍ਹਾਂ ਖਿਡਾਰੀਆਂ ਦੇ ਦੇਸ ਉੱਪਰ ਕਿਸੇ ਦੂਸਰੇ ਦੇਸ ਦਾ ਅਧਿਕਾਰ ਹੋ ਗਿਆ ਹੋਵੇ ਜਾਂ ਕਨੂੰਨੀ ਤੌਰ 'ਤੇ ਨਵਾਂ ਦੇਸ ਹੋਂਦ ਵਿੱਚ ਆ ਗਿਆ ਹੋਵੇ।
3. ਖਿਡਾਰੀਆਂ ਦੀ ਉਮਰ ਸੀਮਾ ਉੱਪਰ ਕੋਈ ਪਾਬੰਦੀ ਨਹੀਂ ਹੈ।
4. ਖਿਡਾਰੀਆਂ ਲਈ ਜਾਤ, ਧਰਮ ਅਤੇ ਲਿੰਗ ਦਾ ਕੋਈ ਭੇਦ-ਭਾਵ ਨਹੀਂ ਹੈ ਕਿਸੇ ਵੀ ਲਿੰਗ ਵਾਲਾ ਖਿਡਾਰੀ ਅਤੇ ਕੋਈ ਵੀ ਵਿਅਕਤੀ ਇਹਨਾਂ ਖੇਡਾਂ ਵਿੱਚ ਭਾਗ ਲੈ ਸਕਦਾ ਹੈ |
5, ਕੋਈ ਵੀ ਖਿਡਾਰੀ ਨਸ਼ਾ ਕਰਕੇ ਜਾਂ ਦਵਾਈਆਂ ਦਾ ਸੇਵਨ ਕਰਕੇ ਖੇਡਾਂ ਵਿੱਚ ਭਾਗ ਨਹੀਂ ਲੈ ਸਕਦਾ।
6, ਕਿਸੇ ਸਮੇਂ ਵੀ ਖਿਡਾਰੀ ਦਾ ਬਲੱਡ ਟੈਸਟ ਜਾਂ ਲਿੰਗ ਟੈਸਟ ਕੀਤਾ ਜਾ ਸਕਦਾ ਹੈ।
7. ਖਿਡਾਰੀ ਵੱਲੋਂ ਦਿੱਤੀ ਜਾਣਕਾਰੀ ਗ਼ਲਤ ਸਾਬਿਤ ਹੋਣ 'ਤੇ ਕਿਸੇ ਸਮੇਂ ਵੀ ਖਿਡਾਰੀ ਦਾ ਮੈਡਲ ਵਾਪਸ ਲਿਆ ਜਾ ਸਕਦਾ ਹੈ।
ਨਵੀਨ ਉਲੰਪਿਕ ਮਾਟੋ (Olympic Motto)
‘ਉਲੰਪਿਕ ਖੇਡਾਂ ਦਾ ਮਾਟੇ ਸੀਟੀਅਸ (Citius) ਆਲਟੀਅਸ (Altius) ਅਤੇ ਫਾਰਟੀਅਸ (Fortius) ਹੈ। ਇਹ ਤਿੰਨੇ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਹਨ। ਸੀਟੀਅਮ (Citius) ਤੋਂ ਭਾਵ (Faster) ਤੇਜ਼ ਆਲਟੀਅਸ (Altius) ਤੋਂ ਭਾਵ (Higher) ਉੱਚਾ ਫਾਰਟੀਅਸ (Fortius) ਤੋਂ ਭਾਵ (Stronger) ਤਾਕਤਵਰ ਹੈ ਉਲੰਪਿਕ ਮਾਟੋ ਦੇ ਇਹ ਤਿੰਨੇ ਸ਼ਬਦ ਉਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਗੁਣਾਂ ਦਾ ਪ੍ਰਤੀਕ ਹਨ। ਟੋਕਿਓ ਉਲੰਪਿਕ 2021 ਵਿੱਚ ਉਲੰਪਿਕ ਮਾਟੋ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਤਬਦੀਲੀ ਤਹਿਤ ਹੁਣ ਉਲੰਪਿਕ ਮਾਟੋ Faster, Higher, Stronger-Together ਸ਼ਾਮਿਲ ਕੀਤਾ ਗਿਆ ਹੈ।
ਉਲੰਪਿਕ ਝੰਡਾ (Olympic Flag)
ਉਲੰਪਿਕ ਝੰਡਾ, ਤਿੰਨ ਮੀਟਰ ਲੰਮਾ ਅਤੇ ਦੋ ਮੀਟਰ ਚੌੜਾ ਚਿੱਟੇ ਰੰਗ ਦੇ ਕੱਪੜੇ ਦਾ ਬਣਿਆ ਹੁੰਦਾ ਹੈ ਇਸ ਉੱਪਰ ਅੰਗ੍ਰੇਜ਼ੀ ਦੇ ਅੱਖਰ W ਦੀ ਬਣਤਰ ਵਾਂਗ ਵੱਖ-ਵੱਖ ਰੰਗਾਂ ਵਿੱਚ ਪੰਜ ਚੱਕਰ ਉੱਕਰੇ ਹੁੰਦੇ ਹਨ। ਇਹ ਝੰਡਾ ਉਲੰਪਿਕ ਖੇਡਾਂ ਦੀ ਪਛਾਣ ਦਾ ਪ੍ਰਤੀਕ ਹੈ ਝੰਡੇ ਵਿੱਚ ਉੱਪਰ ਵਾਲੇ ਤਿੰਨ ਚੱਕਰ ਨੀਲੇ, ਕਾਲੇ ਅਤੇ ਲਾਲ ਰੰਗ ਦੇ ਹੁੰਦੇ ਹਨ ਅਤੇ ਹੇਠਲੇ ਦੇ ਚੱਕਰ ਪੀਲੇ ਅਤੇ ਹਰੇ ਹੁੰਦੇ ਹਨ ਉਲੰਪਿਕ ਝੰਡੇ ਵਿਚਲੇ ਪੰਜ ਚੱਕਰ, ਪੰਜਾਂ ਮਹਾਂਦੀਪਾਂ ਆਸਟ੍ਰੇਲੀਆ,ਯੂਰਪ, ਅਮਰੀਕਾ ਏਸ਼ੀਆ, ਅਤੇ ਅਫ਼ਰੀਕਾ ਮਹਾਂਦੀਪਾਂ ਦੀ ਪ੍ਰਤਿਨਿਧਤਾ ਕਰਦੇ ਹਨ।ਇਹਨਾਂ ਪੰਜਾਂ ਚੱਕਰਾਂ ਦਾ ਆਪਸ ਵਿੱਚ ਜੁੜਿਆ ਹੋਣਾ ਵਿਸ਼ਵ ਦੀ ਇਕਜੁੱਟਤਾ, ਮਿੱਤਰਤਾ ਅਤੇ ਸਦਭਾਵਨਾ ਦਾ ਪ੍ਰਤੀਕ ਵਜੋਂ ਹੈ। ਇਸ ਝੰਡੇ ਦੀ ਰਚਨਾ ਬੋਰਨ ਡੀ ਕੁਬਰਟੀਨ ਨੇ ਕੀਤੀ ਸੀ ਅਤੇ ਇਸਨੂੰ ਪਹਿਲੀ ਵਾਰ 1920 ਵਿੱਚ ਐਟਵਰਪ ਉਲੰਪਿਕ ਖੇਡਾਂ ਦੌਰਾਨ ਲਹਿਰਾਇਆ ਗਿਆ ਸੀ।
ਉਲੰਪਿਕ ਸਹੁੰ (Olympic Oath)
ਉਲੰਪਿਕ ਖੇਡਾਂ ਸ਼ੁਰੂ ਹੋਣ ਦੇ ਪਹਿਲੇ ਦਿਨ ਦੀਆਂ ਸ਼ੁਰੂਆਤੀ ਰਸਮਾਂ ਦੌਰਾਨ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਵੱਲੋਂ ਮੇਜ਼ਬਾਨ ਦੇਸ ਦਾ ਖਿਡਾਰੀ ਸਹੁੰ ਚੁੱਕਦਾ ਹੈ। ਇਹ ਸਹੁੰ ਕੁਬਰਟਿਨ ਵੱਲੋਂ ਤਿਆਰ ਕੀਤੀ ਗਈ ਸੀ ਅਤੇ ਸਭ ਤੋਂ ਪਹਿਲਾਂ ਇਹ ਸ 1920 ਈ. ਵਿੱਚ ਐਟਵਰਪ ਉਲੰਪਿਕ ਖੇਡਾਂ ਦੌਰਾਨ ਚੁੱਕੀ ਗਈ ਸੀ ਸੰਨ 2000 ਵਿੱਚ ਸਿਡਨੀ ਉਲੰਪਿਕ ਖੇਡਾਂ ਸਮੇਂ ਇਸ ਸ ਵਿੱਚ ਕੁਝ ਬਦਲਾਅ ਕਰਕੇ ਨਸ਼ੇ ਅਤੇ ਡੋਪਿੰਗ ਨੂੰ ਵਰਤਣ ਵਿਰੁੱਧ ਸ਼ਬਦਾਂ ਨੂੰ ਸ਼ਾਮਲ ਕੀਤਾ ਗਿਆ (ਭਾਵ, ਨਸ਼ਾ ਅਤੇ ਡੋਪਿੰਗ ਕਰਨ ਵਾਲੇ ਖਿਡਾਰੀ ਇਹਨਾਂ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਣਗੇ) ਸਹੁੰ ਚੁੱਕਣ ਵਾਲਾ ਖਿਡਾਰੀ ਉਲੰਪਿਕ ਝੰਡੇ ਦੇ ਇੱਕ ਕਿਨਾਰੇ ਨੂੰ ਫੜ ਕੇ ਸਾਰੇ ਖਿਡਾਰੀਆਂ ਵੱਲੋਂ ਖੇਡਾਂ ਵਿੱਚ ਸੱਚੀ ਲਗਨ ਅਤੇ ਇਮਾਨਦਾਰੀ ਨਾਲ ਖੇਡਣ ਦੀ ਹੇਠ ਲਿਖੀ ਸੋਹੰ ਚੁੱਕਦਾ ਹੈ।
“ਸਾਰੇ ਖਿਡਾਰੀਆਂ ਵੱਲੋਂ ਮੈਂ ਸਹੁੰ ਚੁੱਕਦਾ ਹਾਂ ਕਿ ਅਸੀਂ ਇਹਨਾਂ ਉਲੰਪਿਕ ਖੇਡਾਂ ਵਿੱਚ, ਖੇਡ ਨਿਯਮਾਂ ਦੀ ਪਾਲਨਾ ਕਰਦੇ ਹੋਏ ਉਹਨਾਂ ਉੱਪਰ ਪਾਬੰਦ ਰਹਾਂਗੇ। ਅਸੀਂ ਨਸ਼ੇ ਅਤੇ ਡੋਪਿੰਗ ਦਾ ਇਸਤੇਮਾਲ ਕਰਨ ਤੋਂ ਬਿਨਾਂ ਖੇਡ ਭਾਵਨਾ ਨਾਲ ਖੇਡਾਂ ਦੇ ਗੌਰਵ, ਟੀਮਾਂ ਦੇ ਸਨਮਾਨ ਅਤੇ ਆਪਣੇ ਦੇਸ ਦਾ ਨਾਂ ਉੱਚਾ ਚੁੱਕਣ ਲਈ ਭਾਗ ਲਵਾਂਗੇ।
ਉਲੰਪਿਕ ਤਮਗੇ (Olympic Medals)
ਨਵੀਨ ਉਲੰਪਿਕ ਖੇਡਾਂ ਵਿੱਚ ਜੇਤੂ ਰਹੇ ਖਿਡਾਰੀਆਂ ਜਾਂ ਟੀਮਾਂ ਨੂੰ ਪਹਿਲੇ ਦੂਜੇ ਅਤੇ ਤੀਸਰੇ ਸਥਾਨ ਉੱਪਰ ਆਉਣ 'ਤੇ ਸੋਨੇ, ਚਾਂਦੀ ਅਤੇ ਕਾਂਸੇ ਦੇ ਤਮਗੇ ਪ੍ਰਦਾਨ ਕੀਤੇ ਜਾਂਦੇ ਹਨ।ਇਹਨਾਂ ਤਮਗਿਆਂ ਦਾ ਡਿਜ਼ਾਇਨ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਤਹਿ ਕੀਤੇ ਨਿਯਮਾਂ ਅਨੁਸਾਰ ਮੇਜ਼ਬਾਨ ਦੇਸ਼ ਦੀ ਉਲੰਪਿਕ ਕਮੇਟੀ ਵੱਲੋਂ ਤਿਆਰ ਕੀਤਾ ਜਾਂਦਾ ਹੈ।
ਸਮਾਪਤੀ ਸਮਾਗਮ (Closing Ceremony)
ਉਲੰਪਿਕ ਖੇਡਾਂ ਦੇ ਆਖ਼ਰੀ ਦਿਨ ਖਿਡਾਰੀਆਂ ਦੀ ਮਾਰਚ-ਪਾਸਟ ਉਪਰੰਤ ਸਮਾਪਤੀ ਦਾ ਭਾਸ਼ਣ ਹੁੰਦਾ ਹੈ ਅਤੇ ਰਸਮੀ ਤੌਰ 'ਤੇ ਉਲੰਪਿਕ ਖੇਡਾਂ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ ਜਾਂਦਾ ਹੈ ਅੰਤਰਰਾਸ਼ਟਰੀ ਉਲੰਪਿਕ ਖੇਡਾਂ ਦੇ ਮੁਖੀ ਵੱਲੋਂ ਅਗਲੀਆਂ ਖੇਡਾਂ ਦੇ ਮੇਜ਼ਬਾਨ ਸ਼ਹਿਰ ਦਾ ਐਲਾਨ ਕੀਤਾ ਜਾਂਦਾ ਹੈ। ਸਮਾਪਤੀ ਸਮੇਂ ਉਲੰਪਿਕ ਝੰਡਾ ਉਤਾਰ ਦਿੱਤਾ ਜਾਂਦਾ ਹੈ ਅਤੇ ਅਗਲੀਆਂ ਖੇਡਾਂ ਦੇ ਮੇਜ਼ਬਾਨ ਸ਼ਹਿਰ ਦੇ ਮੇਅਰ ਨੂੰ ਭੇਟ ਕੀਤਾ ਜਾਂਦਾ ਹੈ ਅੰਤ ਵਿੱਚ ਖੇਡਾਂ ਦੀ ਸ਼ੁਰੂਆਤ ਤੋਂ ਜਗਾਈ ਗਈ ਉਲੰਪਿਕ ਮਸ਼ਾਲ ਬੁਝਾ ਦਿੱਤੀ ਜਾਂਦੀ ਹੈ ਅਤੇ ਅਗਲੀਆਂ ਖੇਡਾਂ ਵਿੱਚ ਮਿਲਣ ਦੀ ਆਸ ਨਾਲ ਖਿਡਾਰੀ ਆਪਣੇ-ਆਪਣੇ ਦੇਸ ਲਈ ਰਵਾਨਾ ਹੋ ਜਾਂਦੇ ਹਨ।
9 ਏਸ਼ੀਅਨ ਖੇਡਾਂ ਦੀ ਵਿਆਖਿਆ ਕਰੋ।
ਉੱਤਰ: ਆਧੁਨਿਕ ਉਲੰਪਿਕ ਖੇਡਾਂ ਦੀ ਸ਼ੁਰੂਆਤ ਅਤੇ ਸੰਸਾਰ ਭਰ ਦੇ ਦੇਸਾਂ ਵੱਲੋਂ ਮਿਲੇ ਭਰਵੇਂ ਹੁਗਾਂਰੇ ਤੋਂ ਬਾਅਦ ਖੇਡਾਂ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਆ ਗਈ। ਸ਼ੁਰੂਆਤੀ ਦੌਰ ਵਿੱਚ ਉਲੰਪਿਕ ਖੇਡਾਂ ਵਿੱਚ ਪੱਛਮੀ ਦੇਸਾਂ ਦੇ ਖਿਡਾਰੀਆਂ ਦਾ ਦਬਦਬਾ ਸੀ ਜਦਕਿ ਏਸ਼ੀਆਈ ਦੇਸਾਂ ਦੇ ਖਿਡਾਰੀ ਪਛੜੇ ਹੋਏ ਸਨ। ਅਤਰਰਾਸ਼ਟਰੀ ਉਲੰਪਿਕ ਕਮੇਟੀ (International Olympic Committee) ਵਿੱਚ ਭਾਰਤ ਦੇ ਨੁਮਾਇੰਦੇ ਸ੍ਰੀ ਗੁਰੂ ਦੱਤ ਸੋਂਧੀ ਏਸ਼ੀਆਈ ਖਿਡਾਰੀਆਂ ਦੇ ਪੱਧਰ ਨੂੰ ਬਿਹਤਰ ਬਣਾਉਣ ਲਈ ਫ਼ਿਕਰਮੰਦ ਸਨ। ਸ੍ਰੀ ਸੋਂਧੀ ਦਾ ਮੰਨਣਾ ਸੀ ਕਿ ਪੱਛਮੀ ਦੇਸਾਂ ਦੇ ਖਿਡਾਰੀਆਂ ਕੋਲ੍ਹ ਬਿਹਤਰ ਖੇਡ ਸਹੂਲਤਾਂ ਹੋਣ ਕਾਰਨ ਏਸ਼ੀਆਈ ਦੇਸਾਂ ਦੇ ਖਿਡਾਰੀ ਉਹਨਾਂ ਦਾ ਮੁਕਾਬਲਾ ਕਰਨ ਵਿੱਚ ਅਸਮਰੱਥ ਹਨ।ਉਹਨਾਂ ਦਾ ਵਿਚਾਰ ਸੀ ਕਿ ਜੇਕਰ ਏਸ਼ੀਆਈ ਦੇਸਾਂ ਦੇ ਖਿਡਾਰੀ ਉਲੰਪਿਕ ਖੇਡਾਂ ਤੋਂ ਪਹਿਲਾਂ ਆਪਸ ਵਿੱਚ ਖੇਡ ਮੁਕਾਬਲੇ ਕਰਨ ਤਾਂ ਉਹਨਾਂ ਦਾ ਖੇਡ-ਪੱਧਰ ਉੱਚਾ ਹੋ ਸਕਦਾ ਹੈ ਅਤੇ ਉਹ ਉਲੰਪਿਕ ਖੇਡਾਂ ਵਿੱਚ ਵੀ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਨ।
1948 ਦੀਆਂ ਲੰਡਨ ਉਲੰਪਿਕ ਖੇਡਾਂ ਦੌਰਾਨ ਸ਼੍ਰੀ ਜੀ.ਡੀ. ਸੋਂਧੀ ਵੱਲੋਂ ਨਵੇਂ ਸਿਰੇ ਤੋਂ ਏਸ਼ੀਅਨ ਖੇਡਾਂ ਨੂੰ ਸ਼ੁਰੂ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ। ਬਹੁਤ ਸਾਰੇ ਏਸ਼ੀਅਨ ਦੇਸਾਂ ਵੱਲੋਂ ਇਸ ਪ੍ਰਸਤਾਵ ਉੱਪਰ ਸਹਿਮਤੀ ਪ੍ਰਗਟ ਕੀਤੀ ਗਈ। ਇਸ ਮੀਟਿੰਗ ਵਿੱਚ ਸ਼ਾਮਲ ਸਾਰੇ ਦੇਸਾਂ ਵੱਲੋਂ ਏਸ਼ੀਆਈ ਖੇਡਾਂ ਸ਼ੁਰੂ ਕਰਨ ਅਤੇ ਪਹਿਲੀਆਂ ਏਸ਼ੀਆਈ ਖੇਡਾਂ ਦਿੱਲੀ ਵਿੱਚ ਕਰਵਾਉਣ ਲਈ ਸਹਿਮਤੀ ਪ੍ਰਗਟ ਕੀਤੀ ਗਈ। ਮਹਾਰਾਜਾ ਯਾਦਵਿੰਦਰ ਸਿੰਘ ਵੱਲੋਂ 1949 ਵਿੱਚ ਏਸ਼ੀਆਈ ਦੇਸਾਂ ਦੀ ਇੱਕ ਮੀਟਿੰਗ ਸੱਦੀ ਗਈ। ਇਹ ਮੀਟਿੰਗ ਬਹੁਤ ਹੀ ਸਾਰਥਿਕ ਰਹੀ। ਇਸ ਮੀਟਿੰਗ ਵਿੱਚ ਏਸ਼ੀਅਨ ਖੇਡਾਂ ਨੂੰ ਕਰਵਾਉਣ ਲਈ ਏਸ਼ੀਅਨ ਗੇਮਜ਼ ਫੈਡਰੇਸ਼ਨ (Asian Games Federation) ਦੀ ਸਥਾਪਨਾ ਕੀਤੀ ਗਈ ਅਤੇ ਇਸਦਾ ਸੰਵਿਧਾਨ ਵੀ ਤਿਆਰ ਕੀਤਾ ਗਿਆ।ਇਹ ਖੇਡਾਂ ਹਰ ਚਾਰ ਸਾਲ ਬਾਅਦ ਅਤੇ ਉਲੰਪਿਕ ਖੇਡਾਂ ਤੋਂ ਇੱਕ ਸਾਲ ਪਹਿਲਾਂ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ।ਸਾਰੇ ਦੇਸਾਂ ਦੀ ਸਹਿਮਤੀ ਉਪਰੰਤ ਸੰਨ 1951 ਵਿੱਚ 4 ਮਾਰਚ ਤੋਂ ਲੈਕੇ 11 ਮਾਰਚ ਤੱਕ ਦਿੱਲੀ ਦੇ ਨੈਸ਼ਨਲ ਸਟੇਡੀਅਮ (National Stadium) ਵਿੱਚ ਪਹਿਲੀਆਂ ਏਸ਼ੀਅਨ ਖੇਡਾਂ ਦਾ ਸਫ਼ਲ ਆਯੋਜਨ ਕੀਤਾ ਗਿਆ।
10. ਉਲੰਪਿਕ ਸੰਹੁ ਅਤੇ ਸਮਾਪਤੀ ਸਮਾਗਮ ਬਾਰੇ ਨੋਟ ਲਿਖੋ।
ਉੱਤਰ: ਉਲੰਪਿਕ ਸਹੁੰ (Olympic Oath)
ਉਲੰਪਿਕ ਖੇਡਾਂ ਸ਼ੁਰੂ ਹੋਣ ਦੇ ਪਹਿਲੇ ਦਿਨ ਦੀਆਂ ਸ਼ੁਰੂਆਤੀ ਰਸਮਾਂ ਦੌਰਾਨ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਵੱਲੋਂ ਮੇਜ਼ਬਾਨ ਦੇਸ ਦਾ ਖਿਡਾਰੀ ਸਹੁੰ ਚੁੱਕਦਾ ਹੈ। ਇਹ ਸਹੁੰ ਕੁਬਰਟਿਨ ਵੱਲੋਂ ਤਿਆਰ ਕੀਤੀ ਗਈ ਸੀ ਅਤੇ ਸਭ ਤੋਂ ਪਹਿਲਾਂ ਇਹ ਸ 1920 ਈ. ਵਿੱਚ ਐਟਵਰਪ ਉਲੰਪਿਕ ਖੇਡਾਂ ਦੌਰਾਨ ਚੁੱਕੀ ਗਈ ਸੀ ਸੰਨ 2000 ਵਿੱਚ ਸਿਡਨੀ ਉਲੰਪਿਕ ਖੇਡਾਂ ਸਮੇਂ ਇਸ ਸ ਵਿੱਚ ਕੁਝ ਬਦਲਾਅ ਕਰਕੇ ਨਸ਼ੇ ਅਤੇ ਡੋਪਿੰਗ ਨੂੰ ਵਰਤਣ ਵਿਰੁੱਧ ਸ਼ਬਦਾਂ ਨੂੰ ਸ਼ਾਮਲ ਕੀਤਾ ਗਿਆ (ਭਾਵ, ਨਸ਼ਾ ਅਤੇ ਡੋਪਿੰਗ ਕਰਨ ਵਾਲੇ ਖਿਡਾਰੀ ਇਹਨਾਂ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਣਗੇ) ਸਹੁੰ ਚੁੱਕਣ ਵਾਲਾ ਖਿਡਾਰੀ ਉਲੰਪਿਕ ਝੰਡੇ ਦੇ ਇੱਕ ਕਿਨਾਰੇ ਨੂੰ ਫੜ ਕੇ ਸਾਰੇ ਖਿਡਾਰੀਆਂ ਵੱਲੋਂ ਖੇਡਾਂ ਵਿੱਚ ਸੱਚੀ ਲਗਨ ਅਤੇ ਇਮਾਨਦਾਰੀ ਨਾਲ ਖੇਡਣ ਦੀ ਹੇਠ ਲਿਖੀ ਸੋਹੰ ਚੁੱਕਦਾ ਹੈ।
“ਸਾਰੇ ਖਿਡਾਰੀਆਂ ਵੱਲੋਂ ਮੈਂ ਸਹੁੰ ਚੁੱਕਦਾ ਹਾਂ ਕਿ ਅਸੀਂ ਇਹਨਾਂ ਉਲੰਪਿਕ ਖੇਡਾਂ ਵਿੱਚ, ਖੇਡ ਨਿਯਮਾਂ ਦੀ ਪਾਲਨਾ ਕਰਦੇ ਹੋਏ ਉਹਨਾਂ ਉੱਪਰ ਪਾਬੰਦ ਰਹਾਂਗੇ। ਅਸੀਂ ਨਸ਼ੇ ਅਤੇ ਡੋਪਿੰਗ ਦਾ ਇਸਤੇਮਾਲ ਕਰਨ ਤੋਂ ਬਿਨਾਂ ਖੇਡ ਭਾਵਨਾ ਨਾਲ ਖੇਡਾਂ ਦੇ ਗੌਰਵ, ਟੀਮਾਂ ਦੇ ਸਨਮਾਨ ਅਤੇ ਆਪਣੇ ਦੇਸ ਦਾ ਨਾਂ ਉੱਚਾ ਚੁੱਕਣ ਲਈ ਭਾਗ ਲਵਾਂਗੇ।
ਸਮਾਪਤੀ ਸਮਾਗਮ (Closing Ceremony)
ਉਲੰਪਿਕ ਖੇਡਾਂ ਦੇ ਆਖ਼ਰੀ ਦਿਨ ਖਿਡਾਰੀਆਂ ਦੀ ਮਾਰਚ-ਪਾਸਟ ਉਪਰੰਤ ਸਮਾਪਤੀ ਦਾ ਭਾਸ਼ਣ ਹੁੰਦਾ ਹੈ ਅਤੇ ਰਸਮੀ ਤੌਰ 'ਤੇ ਉਲੰਪਿਕ ਖੇਡਾਂ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ ਜਾਂਦਾ ਹੈ ਅੰਤਰਰਾਸ਼ਟਰੀ ਉਲੰਪਿਕ ਖੇਡਾਂ ਦੇ ਮੁਖੀ ਵੱਲੋਂ ਅਗਲੀਆਂ ਖੇਡਾਂ ਦੇ ਮੇਜ਼ਬਾਨ ਸ਼ਹਿਰ ਦਾ ਐਲਾਨ ਕੀਤਾ ਜਾਂਦਾ ਹੈ। ਸਮਾਪਤੀ ਸਮੇਂ ਉਲੰਪਿਕ ਝੰਡਾ ਉਤਾਰ ਦਿੱਤਾ ਜਾਂਦਾ ਹੈ ਅਤੇ ਅਗਲੀਆਂ ਖੇਡਾਂ ਦੇ ਮੇਜ਼ਬਾਨ ਸ਼ਹਿਰ ਦੇ ਮੇਅਰ ਨੂੰ ਭੇਟ ਕੀਤਾ ਜਾਂਦਾ ਹੈ ਅੰਤ ਵਿੱਚ ਖੇਡਾਂ ਦੀ ਸ਼ੁਰੂਆਤ ਤੋਂ ਜਗਾਈ ਗਈ ਉਲੰਪਿਕ ਮਸ਼ਾਲ ਬੁਝਾ ਦਿੱਤੀ ਜਾਂਦੀ ਹੈ ਅਤੇ ਅਗਲੀਆਂ ਖੇਡਾਂ ਵਿੱਚ ਮਿਲਣ ਦੀ ਆਸ ਨਾਲ ਖਿਡਾਰੀ ਆਪਣੇ-ਆਪਣੇ ਦੇਸ ਲਈ ਰਵਾਨਾ ਹੋ ਜਾਂਦੇ ਹਨ।

Comments
Post a Comment