ਪਾਠ 1 ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਸਰੀਰਕ ਸਿੱਖਿਆ (ਜਮਾਤ 9 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

 

ਪਾਠ 1  ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਸਰੀਰਕ ਸਿੱਖਿਆ

ਵਸਤੂਨਿਸ਼ਠ ਪ੍ਰਸ਼ਨ

1.ਵਾਈ.ਐਮ.ਸੀ.ਏ. ਦੀ ਸਥਾਪਨਾ..............ਵਿੱਚ ਹੋਈ।

ਉੱਤਰ: 1920

2. ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਕਿੱਥੇ ਹੈ ?

ਉੱਤਰ: ਗਵਾਲੀਅਰ ( ਮੱਧ ਪ੍ਰਦੇਸ਼ )

3. ਰਾਜਕੁਮਾਰੀ ਅੰਮ੍ਰਿਤਾ ਕੌਰ ਦੇ ਨਾਂ 'ਤੇ ਰਾਜ ਕੁਮਾਰੀ ਕੋਚਿੰਗ ਸਕੀਮ ਚਲਾਈ ਗਈ।

(ਸਹੀ/ਗ਼ਲਤ)

ਉੱਤਰ: ਸਹੀ 

4. ਸਰਕਾਰੀ ਸਰੀਰਿਕ ਸਿੱਖਿਆ ਕਾਲਜ ਪਟਿਆਲਾ ਕਦੋਂ ਖੋਲਿਆ ਗਿਆ?

(ੳ) 1950                  (ਅ) 1958

(ੲ) 2000                  (ਸ)2001

ਉੱਤਰ: (ਅ) 1958

ਛੋਟੇ ਉੱਤਰ ਵਾਲੇ ਪ੍ਰਸ਼ਨ

5. NSNIS ਦਾ ਪੂਰਾ ਨਾਂ ਦੱਸੋ।

ਉੱਤਰ: NSNIS ਦਾ ਪੂਰਾ ਨਾਂ ਨੇਤਾ ਜੀ ਸੁਭਾਸ਼ ਚੰਦਰ ਨੈਸ਼ਨਲ ਇੰਸਟੀਚਿਊਟ ਆਫ

ਸਪੋਰਟਸ ਹੈ ।

6 . ਸਪੋਰਟਸ ਅਥਾਰਟੀ ਆਫ਼ ਇੰਡੀਆਂ ਵੱਲੋਂ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਿਹੜੇ ਉਪਰਾਲੇ ਕੀਤੇ ਗਏ?

ਉੱਤਰ: ਸਪੋਰਟਸ ਅਥਾਰਟੀ ਆਫ ਇੰਡੀਆ (SAI) ਨੇ ਖੇਡਾਂ ਦੇ ਖੇਤਰ ਵਿੱਚ ਹੇਠਾਂ ਲਿਖੇ ਮਹੱਤਵਪੂਰਨ ਕੰਮ ਕੀਤੇ ਹਨ :-

 1. ਸਪੋਰਟਸ ਅਥਾਰਟੀ ਆਫ਼ ਇੰਡੀਆਂ (SAl)  ਨੇ 1961 (NSNIS ) ਸੁਭਾਸ਼ ਚੰਦਰ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਨਾਮ ਦੀ ਸੰਸਥਾ ਦੀ ਸਥਾਪਨਾ ਕੀਤੀ ।   ਇਸ ਤੋਂ ਬਾਅਦ ਕਲਕੱਤਾ, ਗਾਂਧੀ ਨਗਰ, ਔਰੰਗਾਬਾਦ ਅਤੇ ਪਟਿਆਲਾ ਵਿੱਚ ਵੀ ਇਸ ਦੀਆਂ ਸ਼ਾਖਾਵਾਂ ਖੋਲ੍ਹੀਆਂ ਗਈਆਂ। 

2. ਭਾਰਤ ਦੀਆਂ ਅੰਤਰਰਾਸ਼ਟਰੀ ਖੇਡ ਟੀਮਾਂ ਅਤੇ ਖਿਡਾਰੀਆਂ ਨੂੰ ਸਿਖਲਾਈ ਦੇਣਾ ਅਤੇ ਭਾਰਤ ਦੇ ਖੇਡ ਪੱਧਰ ਨੂੰ ਉੱਚਾ ਚੁੱਕਣਾ। 

3. ਖਿਡਾਰੀਆਂ ਦੀ ਸਿਖਲਾਈ ਤੋਂ ਇਲਾਵਾ ਵੱਖ-ਵੱਖ ਖੇਡਾਂ ਦੇ ਕੋਚ ਤਿਆਰ ਕਰਨੇ ਵੀ ਇਸ ਸੰਸਥਾ ਦੇ ਅਧੀਨ  ਹਨ। 

4. ਭਾਰਤ ਵਿੱਚ ਖੇਡਾਂ ਸੰਬੰਧੀ ਚੱਲ ਰਹੇ ਪ੍ਰਮੁੱਖ ਪ੍ਰੋਗਰਾਮ ਖੇਲੋਂ ਇੰਡੀਆ, ਫਿਟ-ਇੰਡੀਆ (Fit-India) ਇੰਡੀਆਂ (India)), ਟੌਪਸ (Tops), ਈ-ਪਾਠਸ਼ਾਲਾ ਆਦਿ ਵੀ (SAI) ਦੇ ਅਧੀਨ ਹੀ ਚੱਲ ਰਿਹਾ ਹੈ।

7. ਸਰਭ ਭਾਰਤੀ ਸਪੋਰਟਸ ਕੌਂਸਲ ਦੇ ਕੰਮ ਲਿਖੋ?

ਉੱਤਰ: 1. ਇਸ ਕੌਂਸਲ ਦਾ ਕੰਮ ਭਾਰਤ ਵਿੱਚ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਨੂੰ ਸੁਝਾਅ ਦੇਣਾ ਅਤੇ ਰਾਜਾਂ ਵਿੱਚ ਸਪੋਰਟਸ ਕੌਂਸਲਾਂ ਦਾ ਗਠਨ ਕਰਨਾ ਸ਼ਾਮਲ ਸੀ।

2.  ਇਸ ਕੌਂਸਲ ਵੱਲੋਂ ਕੇਂਦਰ ਅਤੇ ਰਾਜਾਂ ਦੀਆਂ ਖੇਡ ਫ਼ਡਰੇਸ਼ਨਾਂ ਅਤੇ ਖੇਡ ਕੌਂਸਲਾਂ ਨੂੰ ਮਾਨਤਾ ਵੀ ਦਿੱਤੀ ਜਾਂਦੀ ਸੀ। 

3. ਇਹ ਕੌਂਸਲ ਭਾਰਤ ਵਿੱਚ ਖੇਡਾਂ ਉੱਪਰ ਹੋਣ ਵਾਲੇ ਖ਼ਰਚ ਬਜਟ ਬਾਰੇ ਸਰਕਾਰ ਨੂੰ ਸੁਝਾਅ ਦਿੰਦੀ ਸੀ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

8 . ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਸਰੀਰਿਕ ਸਿੱਖਿਆ ਦੀ ਹੋਂਦ ਅਤੇ ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ਼

ਫ਼ਿਜਿਕਲ ਐਜ਼ੂਕੇਸ਼ਨ 'ਤੇ ਵਿਸਥਾਰ ਨਾਲ ਲਿਖੋ।


ਉੱਤਰ: 1947 ਈ. ਵਿੱਚ ਭਾਰਤ ਆਜ਼ਾਦ ਹੋਇਆ ਜਿਸ ਨਾਲ ਭਾਰਤੀ ਸੱਤਾ ਦੀ ਵਾਗਡੋਰ ਭਾਰਤੀਆਂ ਦੇ ਹੱਥ ਵਿੱਚ ਆ ਗਈ। ਅੰਗਰੇਜ਼ ਸਰਕਾਰ ਵੱਲੋਂ ਚਲਾਏ ਜਾਣ ਵਾਲੇ ਵਿੱਦਿਅਕ ਅਦਾਰਿਆਂ ਅਤੇ ਉਹਨਾਂ ਵਿੱਚ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਵਿੱਚ ਭਾਰਤੀ ਸੱਭਿਅਤਾ ਅਨੁਸਾਰ ਤਬਦੀਲੀਆਂ ਸ਼ੁਰੂ ਕੀਤੀਆਂ ਗਈਆਂ। ਭਾਰਤ ਸਰਕਾਰ ਵੱਲੋਂ ਸਿੱਖਿਆ ਦੇ ਸੁਧਾਰ ਲਈ ਪੰਜ ਸਾਲਾ ਯੋਜਨਾ ਤਿਆਰ ਕੀਤੀ ਗਈ ਜਦ ਕਿ ਅੰਗਰੇਜ ਸਰਕਾਰ ਵੱਲੋਂ ਪੜ੍ਹਾਏ ਜਾਣ ਵਾਲੇ ਸਰੀਰਿਕ ਸਿੱਖਿਆ ਕਿਸੇ ਨੂੰ ਪਹਿਲਾਂ ਵਾਂਗ ਹੀ ਜਾਰੀ ਰੱਖਿਆ ਗਿਆ।ਅਜ਼ਾਦ ਭਾਰਤ ਵਿੱਚ ਨਵੇਂ ਸਕੂਲਾਂ ਅਤੇ ਕਾਲਜਾਂ ਦਾ ਨਿਰਮਾਣ ਕੀਤਾ ਗਿਆ। ਸਕੂਲਾਂ ਦੇ ਨਾਲ-ਨਾਲ ਕਾਲਜਾਂ ਵਿੱਚ ਵੀ ਸਰੀਰਿਕ ਸਿੱਖਿਆ ਦਾ ਵਿਸ਼ਾ ਲਾਗੂ ਕੀਤਾ ਗਿਆ।  ਭਾਰਤ ਵਿੱਚ ਅਜ਼ਾਦੀ ਤੋਂ ਪਹਿਲਾਂ ਸਰੀਰਿਕ ਸਿੱਖਿਆ ਨਾਲ ਸੰਬੰਧਿਤ ਸਿਰਫ਼ ਇੱਕ ਹੀ ਸੰਸਥਾ (Y.M.C.A) ਮਦਰਾਸ ਵਿੱਚ ਸਥਿੱਤ ਸੀ ਜਿਸ ਦੀ ਸਥਾਪਨਾ ਸਨ 1920 ਵਿੱਚ ਕੀਤੀ ਗਈ ਸੀ।ਇਸ ਕਾਲਜ ਵਿੱਚ ਸਰੀਰਿਕ ਸਿੱਖਿਆ ਅਧਿਆਪਕ ਬਣਨ ਲਈ ਕੋਰਸ ਕਰਵਾਏ ਜਾਂਦੇ ਸਨ। ਅਜ਼ਾਦੀ ਤੋਂ ਬਾਅਦ ਸਰੀਰਿਕ ਸਿੱਖਿਆ ਵਿਸ਼ੇ ਨੂੰ ਪੜ੍ਹਾਉਣ ਲਈ ਯੋਗਤਾ ਪ੍ਰਾਪਤ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਇਸ ਵਿਸ਼ੇ ਨਾਲ ਸੰਬੰਧਤ, ਕਾਲਜਾਂ ਦਾ ਨਿਰਮਾਣ ਕੀਤਾ ਗਿਆ। ਸਰੀਰਿਕ ਸਿੱਖਿਆ ਕਾਲਜ ਸ਼ੁਰੂ ਕਰਨ ਦੇ ਨਾਲ-ਨਾਲ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਵੀ ਕਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ। 
ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ਼ ਫਿਜੀਕਲ ਐਜੂਕੇਸ਼ਨ :- ਇਸ ਕਾਲਜ ਦੀ ਸਥਾਪਨਾ 1957 ਵਿੱਚ ਗਵਾਲੀਅਰ ਵਿਖੇ ਕੀਤੀ ਗਈ। ਇਸ ਕਾਲਜ ਦਾ ਨਾਂ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੇ ਨਾਂ ਉੱਤੇ ਰੱਖਿਆ ਗਿਆ। ਇਸ ਕਾਲਜ ਵਿੱਚ ਸਰੀਰਿਕ ਸਿੱਖਿਆ ਨਾਲ ਸੰਬੰਧਿਤ ਵੱਖ-ਵੱਖ ਕੋਰਸ ਸ਼ੁਰੂ ਕੀਤੇ ਗਏ ਤਾਂ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਾਉਣ ਲਈ ਇਸ ਵਿਸ਼ੇ ਦੇ ਮਾਹਰ ਅਧਿਆਪਕ ਤਿਆਰ ਕੀਤੇ ਜਾ ਸਕਣ। ਇਸ ਕਾਲਜ ਵਿੱਚ ਬੀ.ਪੀ.ਈ (Bachelor in Physical Education), ਐਮ.ਏ.ਵਿਜ਼ੀਕਲ ਐਜੂਕੇਸ਼ਨ (M.A Physical Education) ਅਤੇ ਐਮ.ਫਿਲ. (M.Phil) ਆਦਿ ਕੋਰਸ ਸ਼ੁਰੂ ਕੀਤੇ ਗਏ। ਆਪਣੀ ਸਥਾਪਨਾ ਤੋਂ ਲੈਕੇ ਹੁਣ ਤੱਕ ਇਸ ਕਾਲਜ ਨੇ ਸਰੀਰਿਕ ਸਿੱਖਿਆ ਦੇ ਖੇਤਰ ਵਿੱਚ ਬਹੁਤ ਹੀ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ ਅਤੇ ਸਰੀਰਿਕ ਸਿੱਖਿਆ ਨਾਲ ਸੰਬੰਧਿਤ ਬਹੁਤ ਹੀ ਯੋਗ ਅਧਿਆਪਕ ਬਣਾਏ ਹਨ।ਅੱਜ ਇਹ ਸੰਸਥਾ ਸਰੀਰਿਕ ਸਿੱਖਿਆ ਦੀ ਡੀਮਡ ਯੂਨੀਵਰਸਿਟੀ ਵੱਜੋਂ ਕੰਮ ਕਰ ਰਹੀ ਹੈ।


9. ਸਪੋਰਟਸ ਅਥਾਰਟੀ ਆਫ਼-ਇੰਡਿਆ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ: ਸਪੋਰਟਸ ਅਥਾਰਟੀ ਆਫ਼ ਇੰਡੀਆਂ (SAl) :- 1961 ਵਿੱਚ ਭਾਰਤੀ ਸਪੋਰਟਸ ਕੌਂਸਲ ਨੇ ਇੱਕ ਸਾਂਝੀ ਸਪੋਰਟਸ ਸੰਸਥਾ ਦਾ ਨਿਰਮਾਣ ਕਰਨ ਦਾ ਸੁਝਾਅ ਪੇਸ਼ ਕੀਤਾ ਜੋ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਵੱਲੋਂ ਹਿੱਸਾ ਲੈਣ ਵਾਲੇ ਖਿਡਾਰੀਆਂ ਅਤੇ ਟੀਮਾਂ ਦੀ ਤਿਆਰੀ ਦੀ ਜ਼ਿੰਮੇਵਾਰੀ ਲੈ ਸਕੇ। ਇਸ ਸੰਸਥਾ ਦਾ ਨਾਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਂ ਉੱਪਰ ਰੱਖਣ ਦੀ ਤਜਵੀਜ਼ ਪੇਸ਼ ਕੀਤੀ ਗਈ। 1974 ਵਿੱਚ ਬੰਗਲੌਰ ਵਿੱਚ ਇਸ ਸੰਸਥਾ ਦੀ ਪਹਿਲੀ ਸ਼ਾਖਾ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਬਾਅਦ ਕਲਕੱਤਾ, ਗਾਂਧੀ ਨਗਰ, ਔਰੰਗਾਬਾਦ ਅਤੇ ਪਟਿਆਲਾ ਵਿੱਚ ਵੀ ਇਸ ਦੀਆਂ ਸ਼ਾਖਾਵਾਂ ਖੋਲ੍ਹੀਆਂ ਗਈਆਂ। 

ਭਾਰਤ ਦੀਆਂ ਅੰਤਰਰਾਸ਼ਟਰੀ ਖੇਡ ਟੀਮਾਂ ਅਤੇ ਖਿਡਾਰੀਆਂ ਨੂੰ ਸਿਖਲਾਈ ਦੇਣਾ ਅਤੇ ਭਾਰਤ ਦੇ ਖੇਡ ਪੱਧਰ ਨੂੰ ਉੱਚਾ ਚੁੱਕਣਾ। ਖਿਡਾਰੀਆਂ ਦੀ ਸਿਖਲਾਈ ਤੋਂ ਇਲਾਵਾ ਵੱਖ-ਵੱਖ ਖੇਡਾਂ ਦੇ ਕੋਚ ਤਿਆਰ ਕਰਨੇ ਵੀ ਇਸ ਸੰਸਥਾ ਦੇ ਅਧੀਨ  ਹਨ। ਭਾਰਤ ਵਿੱਚ ਖੇਡਾਂ ਸੰਬੰਧੀ ਚੱਲ ਰਹੇ ਪ੍ਰਮੁੱਖ ਪ੍ਰੋਗਰਾਮ ਖੇਲੋਂ ਇੰਡੀਆ, ਫਿਟ-ਇੰਡੀਆ (Fit-India) ਇੰਡੀਆਂ (India)), ਟੌਪਸ (Tops), ਈ-ਪਾਠਸ਼ਾਲਾ ਆਦਿ ਵੀ (SAI) ਦੇ ਅਧੀਨ ਹੀ ਚੱਲ ਰਿਹਾ ਹੈ।

ਪਾਠ 2  ਸਰੀਰਿਕ ਪ੍ਰਣਾਲੀਆਂ

Follow Us To Support.

  

     Instaagram Link

Comments