Posts

Showing posts with the label 7th Class

ਪਾਠ 8 ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ (ਜਮਾਤ 7 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
                                             ਪਾਠ 8  ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ                                                                  ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ  1. ਸਿਗਰਟ ਅਤੇ ਬੀੜੀ ਇਹ ਦੋਵੇਂ ਨਸ਼ੇ ਕਿਸ ਪਦਾਰਥ ਤੋਂ ਬਣਦੇ ਹਨ ? ਉੱਤਰ- ਸਿਗਰਟ ਅਤੇ ਬੀੜੀ ਇਹ ਦੋਵੇਂ ਨਸ਼ੀਲੇ ਪਦਾਰਥ  ਤੰਬਾਕੂ  ਤੋਂ ਬਣਦੇ ਹਨ। ਪ੍ਰਸ਼ਨ  2. ਕਿਸ ਨਸ਼ੇ ਦੀ ਵਰਤੋਂ ਕਰਨ ਨਾਲ ਜੀਭ ਗਲੇ ਅਤੇ ਮੂੰਹ ਦਾ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ ? ਉੱਤਰ- ਨਿਕੋਟੀਨ ਨਸ਼ੇ ਦੀ ਵਰਤੋਂ ਕਰਨ ਨਾਲ ਜੀਭ ਗਲੇ ਅਤੇ ਮੂੰਹ ਦਾ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ। ਪ੍ਰਸ਼ਨ  3.  ਸ਼ਰਾਬ ਮਨੁੱਖ ਲਈ ਕਿਸ ਤਰ੍ਹਾਂ ਹਾਨੀਕਾਰਕ ਹੈ ? ਉੱਤਰ-  ਸ਼ਰਾਬ ਇੱਕ ਅਜਿਹੀ ਲਾਹਨਤ ਹੈ ਜਿਸਦੇ ਲਗ ਭਗ ਹਰ ਘਰ ਦੇ ਕਿਸੇ ਨਾ ਕਿਸੇ ਮੈਂਬਰ ਨੂੰ ਆਪਣੀ ਜਕੜ ਵਿੱਚ ਲਿਆ ਹੋਇਆ ਹੈ। ਵਿਅਕਤੀ ਸ਼ਰਾਬ ਦੀ ਲਤ ਨੂੰ ...

ਪਾਠ 6 ਖੇਡਾਂ ਦੀ ਮਹੱਤਤਾ (ਜਮਾਤ 7 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
  ਪਾਠ 6  ਖੇਡਾਂ ਦੀ ਮਹੱਤਤਾ                                                                  ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ  1. ਕੋਈ ਦੱਸ ਵੰਡੀਆਂ ਅਤੇ ਦੱਸ ਛੋਟੀਆਂ ਖੇਡਾਂ ਦੇ ਨਾਂ ਲਿਖੋ। ਉੱਤਰ- (1) ਵੱਡੀਆਂ ਖੇਡਾਂ : ਫੁੱਟਬਾਲ, ਹਾਕੀ, ਕ੍ਰਿਕਟ, ਵਾਲੀਬਾਲ, ਬਾਸਕਟਬਾਲ, ਕਬੱਡੀ, ਖੋ-ਖੋ, ਨੈੱਟਬਾਲ, ਥਰੋਬਾਲ, ਕੁਸ਼ਤੀ, ਕਿਸ਼ਤੀ ਚਲਾਣਾ, ਜਿਮਨਾਸਟਿਕਸ, ਮੁੱਕੇਬਾਜ਼ੀ, ਤੈਰਨਾ ਅਤੇ ਡੁੱਬਕੀ ਮਾਰਨਾ, ਬੈਡਮਿੰਟਨ, ਲਾਨ ਟੈਨਿਸ ਅਤੇ ਹੈਂਡਬਾਲ ਆਦਿ। (2) ਛੋਟੀਆਂ ਖੇਡਾਂ : ਛੂਹਣ ਛੁਹਾਈ, ਨਕਲ ਵਾਲੀਆਂ ਖੇਡਾਂ, ਬਾਲ ਵਾਲੀਆਂ ਖੇਡਾਂ ਆਦਿ, ਉਦਾਹਰਨ ਵਜੋਂ ਕੋਟਲਾ ਛਪਾਕੀ, ਰੁਮਾਲ ਚੁੱਕਣਾ, ਲੀਡਰ ਲੱਭਣਾ, ਬਿੱਲੀ ਚੂਹਾ, ਉਤਾਰਨਾ, ਤਿੰਨ-ਤਿੰਨ ਜਾਂ ਚਾਰ-ਚਾਰ, ਮਸੌਲਾ ਘੋੜੀ, ਅਨਾਰ ਚੂਚੀ ਜਾਂ ਜੰਗ ਪਲੰਗਾ, ਪਹਾੜ ਨੂੰ ਅੱਗ ਲੱਗੀ ਦੌੜ-ਦੌੜ, ਚੱਕਰ ਵਾਲੀ ਖੋ-ਖੋ ਅਤੇ ਗੁੱਲੀ ਡੰਡਾ ਆਦਿ। ਪ੍ਰਸ਼ਨ  2. ਮਨੁੱਖ ਦੀਆਂ ਮੂਲ ਕੁਸ਼ਲਤਾਵਾਂ ਕਿਹੜੀਆਂ ਹਨ ? ਇਹਨਾਂ ਮੂਲ ਕੁਸ਼ਲਤਾਵਾਂ ਤੋਂ ਅੱਜ-ਕੱਲ੍ਹ ਦੀਆਂ ਖੇਡਾਂ ਕਿਵੇਂ ਹੋਂਦ ਵਿੱਚ ਆਈਆਂ ? ਉੱਤਰ-  ਤੁਰਨਾ, ਦੌੜਨਾ, ਟੱਪਣਾ, ਉੱਛਲਣਾ, ਟੁ...

ਪਾਠ 7 ਸਕਾਊਟਿੰਗ ਅਤੇ ਗਾਈਡਿੰਗ (ਜਮਾਤ 7 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
            ਪਾਠ 7 ਸਕਾਊਟਿੰਗ ਅਤੇ ਗਾਈਡਿੰਗ                                                                 ( ਅਭਿਆਸੀ ਪ੍ਰਸ਼ਨ ਦੇ ਉੱਤਰ) ਪ੍ਰਸ਼ਨ 1. ਸਕਾਊਟਿੰਗ ਤੇ ਗਾਈਡਿੰਗ ਦੇ ਕੀ ਲਾਭ ਹਨ ? ਵਿਸਥਾਰ ਨਾਲ ਲਿਖੋ | ਉੱਤਰ- ਸਕਾਊਟਿੰਗ ਤੇ ਗਾਈਡਿੰਗ ਲਹਿਰ ਦਾ ਮੁੱਖ ਮੰਤਵ ਸੰਸਾਰ ਦੇ ਬੱਚਿਆਂ ਨੂੰ ਹਰ ਪੱਖੋਂ ਉੱਚਾ ਚੁੱਕਣਾ ਹੁੰਦਾ ਹੈ। ਸਕਾਊਟਿੰਗ ਤੇ ਗਾਈਡਿੰਗ ਦੇ ਹੇਠ ਲਿਖੇ ਲਾਭ ਹਨ— 1. ਭਰਾਤਰੀ ਭਾਵ ਪੈਦਾ ਕਰਦੀ ਹੈ। 2. ਈਰਖਾ ਤੇ ਸਾੜਾ ਖਤਮ ਹੁੰਦਾ ਹੈ। 3. ਧਰਮ ਦੇ ਵਿਤਕਰੇ ਨੂੰ ਖਤਮ ਕਰਦਾ ਹੈ। 4. ਮਨੁੱਖ ਵਿੱਚ ਪੂਰਨ ਪਵਿੱਤਰਤਾ ਲਿਆਉਂਦਾ ਹੈ। 5. ਜਾਤਪਾਤ ਤੇ ਉਚ-ਨੀਚ ਦਾ ਭੇਦ-ਭਾਵ ਮਿਟ ਜਾਂਦਾ ਹੈ। 6. ਅਨੁਸ਼ਾਸ਼ਨ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਆਗਿਆਕਾਰੀ ਹੁੰਦਾ ਹੈ। 7. ਸੰਜਮੀ ਬਣਦਾ ਹੈ। 7. ਮਿਠ ਬੋਲਦਾ ਹੁੰਦਾ ਹੈ। ਪ੍ਰਸ਼ਨ 2. ਸਕਾਊਟਿੰਗ ਤੇ ਗਾਈਡਿੰਗ ਦੇ ਪ੍ਰਣ (Promise) ਸਾਨੂੰ ਕੀ ਸਿੱਖਿਆ ਦਿੰਦੇ ਹਨ? ਉੱਤਰ— ਇਸ ਪ੍ਰਣ ਵਿੱਚ ਵੱਧ ਤੋਂ ਵੱਧ ਸਕਾਊਟ ਨੂੰ ਆਦਰਸ਼ਵਾਦੀ ਬਣਨ ਵਿੱਚ ਅਤੇ ਤਰੱਕੀ ਕਰਨ ਲਈ ਪੇ੍ਰਰਦੇ ਹਨ। ਇਹ ਪ੍ਰਣ ਸਕਾਊਟ ਨੂੰ ਉੱਚਾ ਅਤੇ ਸੁੱਚਾ ਬਣਨ ਵਿੱਚ ਸਹਾਈ...

Lesson 2 Physical capacity and the benefits of exercise (Class 7th Phy Edu) English Medium (short answer)

Image
                        Lesson 2 Physical capacity and the benefits of exercise                                   Question 1. What is meant by physical capacity? Define physical fitness? Ans- Physical capacity is the quality of the body with which a person can perform his daily tasks easily without difficulty. In other words, the ability of a person to perform maximum physical work is called physical capacity. Question 2. Write the names of the qualities of physical ability? Answer- Names of physical ability qualities :- Strength, Flexibility, Stamina, Coordination, Speed Question 3. What is called speed?                                Answer - Speed: One of the attributes of physical ability is speed. The a...

Lesson 1 The Human Body (Class 7th Phy Edu) English Medium (short answer)

Image
  Lesson 1 The Human Body Question 1. What do you know about the human body? Answer—The human body is a machine. For the machine to work properly, it is very important that all its parts work properly. If there is any malfunction in even one of the functioning systems of the body, then its effect is on the whole body and the person becomes sick. Knowing about the body is very important to keep the body healthy. Question 2. To understand the human body, the body is divided into which two parts? To understand the post-human body it is divided into two parts (1) Physiological structure. (2) Physical actions. Question 3. How many bones are there in total in the body? Answer- There are total 206 bones in the body. Question 4. What are the main organs of the circulatory system? Answer- The heart, arteries, veins and cells are the main parts of the circulatory system. Question 5. What do you know about the senses? Answer- Sense organs: This system includes eyes, no...

ਪਾਠ 2 ਸਰੀਰਕ ਸਮਰੱਥਾ ਅਤੇ ਕਸਰਤ ਦੇ ਲਾਭ (ਜਮਾਤ 7 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
  ਪਾਠ 2 ਸਰੀਰਕ ਸਮਰੱਥਾ ਅਤੇ ਕਸਰਤ ਦੇ ਲਾਭ ਪ੍ਰਸ਼ਨ 1. ਸਰੀਰਕ ਸਮਰੱਥਾ ਤੋਂ ਕੀ ਭਾਵ ਹੈ ? ਸਰੀਰਕ ਸਮਰੱਥਾ ਦੀ ਪਰਿਭਾਸ਼ਾ ਦਿਉਂ? ਉੱਤਰ—ਸਰੀਰਕ ਸਮਰੱਥਾ ਸਰੀਰ ਦਾ ਉਹ ਗੁਣ ਹੈ ਜਿਸ ਨਾਲ ਵਿਅਕਤੀ ਆਪਣੇ ਰੋਜ਼ਾਨਾ ਦੇ ਕੰਮ ਬਿਨਾਂ ਮੁਸ਼ਕਿਲ ਆਸਾਨੀ ਨਾਲ ਕਰ ਸਕਦਾ ਹੈ।  ਦੂਸਰੇ ਸ਼ਬਦਾਂ ਵਿੱਚ ਵਿਅਕਤੀ ਦੇ ਵੱਧ ਤੋਂ ਵੱਧ ਸਰੀਰਕ ਕੰਮ ਕਰਨ ਦੀ ਯੋਗਤਾ ਨੂੰ ਸਰੀਰਕ ਸਮਰੱਥਾ ਕਿਹਾ ਜਾਂਦਾ ਹੈ। ਪ੍ਰਸ਼ਨ . ਸਰੀਰਕ ਸਮਰੱਥਾ ਦੇ ਗੁਣਾਂ ਦੇ ਨਾਂ ਲਿਖੋ? ਉੱਤਰ—ਸਰੀਰਕ ਸਮਰੱਥਾ ਦੇ ਗੁਣਾਂ ਦੇ ਨਾਂ :- ਤਾਕਤ, ਲਚਕ, ਦਮ, ਤਾਲਮੇਲ, ਰਫਤਾਰ ਪ੍ਰਸ਼ਨ 3. ਰਫ਼ਤਾਰ ਕਿਸ ਨੂੰ ਕਹਿੰਦੇ ਹਨ? ਉੱਤਰ—ਰਫ਼ਤਾਰ (Speed) : ਸਰੀਰਕ ਸਮਰੱਥਾ ਦਾ ਇੱਕ ਗੁਣ ਰਫ਼ਤਾਰ ਹੈ। ਘੱਟ ਤੋਂ ਘੱਟ ਸਮੇਂ ਵਿੱਚ ਕਿਸੇ ਕੰਮ ਨੂੰ ਪੂਰਾ ਕਰਨ ਦੀ ਯੋਗਤਾ ਨੂੰ ਰਫ਼ਤਾਰ ਕਿਹਾ ਜਾਂਦਾ ਹੈ। ਪ੍ਰਸ਼ਨ 4. ਤਾਲਮੇਲ ਤੋਂ ਕੀ ਭਾਵ ਹੈ ? ਖਿਡਾਰੀ ਦੇ ਲਈ ਤਾਲਮੇਲ ਦੀ ਕੀ ਮਹਤੱਤਾ ਹੈ? ਉੱਤਰ—ਤਾਲਮੇਲ (Coordinationj : ਤਾਲਮੇਲ ਤੋਂ ਭਾਵ ਖਿਡਾਰੀ ਦੇ ਦਿਮਾਗ਼ ਅਤੇ ਸਰੀਰ ਦੇ ਆਪਸੀ ਸੰਬੰਧ ਤੋਂ ਹੈ। ਜੇਕਰ ਖਿਡਾਰੀ ਦੇ ਦਿਮਾਗ਼ ਵੱਲੋਂ ਦਿੱਤੇ ਆਦੇਸ਼ਾਂ ਨੂੰ ਸਰੀਰ ਸਹੀ ਢੰਗ ਨਾਲ ਪ੍ਰਾਪਤ ਕਰਦਾ ਹੈ ਅਤੇ ਛੇਤੀ ਉਸ ਨੂੰ ਪੂਰਾ ਕਰਦਾ ਹੈ ਤਾਂ ਕੀਤੇ ਜਾਣ ਵਾਲੇ ਕੰਮ ਵਿੱਚ ਗ਼ਲਤੀਆਂ ਨਹੀਂ ਹੋਣਗੀਆਂ। ਦਿਮਾਗ਼ ਅਤੇ ਸਰੀਰ ਦੇ ਤਾਲਮੇਲ ਤੋਂ ਬਿਨਾਂ ਕੋਈ ਵੀ ਕੰਮ ਕਰਨਾ ਸੰਭਵ ਨਹੀਂ ਹੈ। ਪ੍ਰਸ਼ਨ 5 . ਸਰੀਰ...

ਪਾਠ 1 ਮਨੁੱਖੀ ਸਰੀਰ (ਜਮਾਤ 7 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )

Image
     ਪਾਠ 1 ਮਨੁੱਖੀ ਸਰੀਰ  ਪ੍ਰਸ਼ਨ 1. ਮਨੁੱਖੀ ਸਰੀਰ ਬਾਰੇ ਤੁਸੀਂ ਕੀ ਜਾਣਦੇ ਹੋ ? ਉੱਤਰ—ਮਨੁੱਖ ਦਾ ਸਰੀਰ ਇੱਕ ਮਸ਼ੀਨ ਹੈ। ਮਸ਼ੀਨ ਠੀਕ ਢੰਗ ਨਾਲ ਕੰਮ ਕਰੇ, ਇਸ ਲਈ ਇਸ ਦੇ ਸਾਰੇ ਪੁਰਜਿਆਂ ਦਾ ਠੀਕ ਢੰਗ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਸਰੀਰ ਦੀ ਕਿਸੇ ਇੱਕ ਕਾਰਜ ਪ੍ਰਣਾਲੀ ਵਿੱਚ ਵੀ ਕੋਈ ਖ਼ਰਾਬੀ ਪੈਦਾ ਹੋ ਜਾਵੇ ਤਾਂ ਇਸ ਦਾ ਪ੍ਰਭਾਵ ਪੂਰੇ ਸਰੀਰ ਉੱਪਰ ਪੈਂਦਾ ਹੈ ਅਤੇ ਵਿਅਕਤੀ ਬਿਮਾਰ ਹੋ ਜਾਂਦਾ ਹੈ। ਸਰੀਰ ਨੂੰ ਸਿਹਤਮੰਦ ਰੱਖਣ ਲਈ ਸਰੀਰ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਪ੍ਰਸ਼ਨ 2. ਮਨੁੱਖੀ ਸਰੀਰ ਨੂੰ ਸਮਝਣ ਲਈ ਸਰੀਰ ਨੂੰ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ?  ਉੱਤਰ-ਮਨੁੱਖੀ ਸਰੀਰ ਨੂੰ ਸਮਝਣ ਲਈ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ (1) ਸਰੀਰਕ ਢਾਂਚਾ। (2) ਸਰੀਰਕ ਕਿਰਿਆਵਾਂ। ਪ੍ਰਸ਼ਨ 3 . ਸਰੀਰ ਵਿੱਚ ਕੁੱਲ ਕਿੰਨੀਆਂ ਹੱਡੀਆਂ ਹੁੰਦੀਆਂ ਹਨ? ਉੱਤਰ— ਸਰੀਰ ਵਿੱਚ ਕੁਲ 206 ਹੱਡੀਆਂ ਹੁੰਦੀਆਂ ਹਨ। ਪ੍ਰਸ਼ਨ 4. ਲਹੂ-ਗੇੜ ਪ੍ਰਣਾਲੀ ਦੇ ਮੁੱਖ ਅੰਗ ਕਿਹੜੇ ਹਨ ? ਉੱਤਰ— ਦਿਲ, ਧਮਣੀਆਂ, ਸ਼ਿਰਾਵਾਂ ਅਤੇ ਕੋਸ਼ਿਕਾਵਾਂ ਲਹੂ ਗੇੜ ਪ੍ਰਣਾਲੀ ਦੇ ਮੁੱਖ ਅੰਗ ਹਨ। ਪ੍ਰਸ਼ਨ 5 . ਗਿਆਨ-ਇੰਦਰੀਆਂ ਬਾਰੇ ਤੁਸੀਂ ਕੀ ਜਾਣਦੇ ਹੋ ? ਉੱਤਰ- ਗਿਆਨ-ਇੰਦਰੀਆਂ : ਇਸ ਪ੍ਰਣਾਲੀ ਵਿੱਚ ਅੱਖਾਂ, ਨੱਕ, ਕੰਨ, ਜੀਭ ਅਤੇ ਚਮੜੀ ਸ਼ਾਮਲ ਹੁੰਦੀ ਹੈ। ਜਿਸ ਨਾਲ ਅਸੀਂ ਆਪਣੇ ਆਲੇ-ਦੁਆਲੇ ਅਤੇ ਵਾਤਾਵਰਨ ਦੀਆਂ ਤਬ...